ਭੁਵਨੇਸ਼ਵਰ— ਇੰਡੀਅਨ ਸੁਪਰ ਲੀਗ ਦੇ 6ਵੇਂ ਸੈਸ਼ਨ ਦੇ ਸ਼ੁਰੂਆਤੀ ਤਿੰਨ ਘਰੇਲੂ ਮੈਚ ਪੁਣੇ 'ਚ ਖੇਡਣ ਤੋਂ ਬਾਅਦ ਓਡਿਸ਼ਾ ਐੱਫ. ਸੀ. 27 ਦਸੰਬਰ ਤੋਂ ਆਪਣੇ ਘਰੇਲੂ ਮੈਚਾਂ ਦੀ ਮੇਜਬਾਨੀ ਸ਼ਹਿਰ ਦੇ ਕਲਿੰਗਾ ਸਟੇਡੀਅਮ 'ਚ ਕਰੇਗੀ। ਓਡਿਸ਼ਾ ਐੱਫ. ਸੀ. ਭੁਵਨੇਸ਼ਰ 'ਚ ਆਪਣਾ ਪਹਿਲਾ ਮੈਚ ਜਮਸ਼ੇਦਪੁਰ ਐੱਫ. ਸੀ. ਵਿਰੁੱਧ ਖੇਡੇਗੀ।
ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ 2020 ਦੇ ਲਈ ਕਲਿੰਗਾ ਸਟੇਡੀਅਮ 'ਚ ਨਵੀਨੀਕਰਣ ਦਾ ਕੰਮ ਮੁਕੰਮਲ ਹੋਣ ਵਿਚ ਦੇਰੀ ਕਾਰਨ ਭੁਵਨੇਸ਼ਵਰ ਦੇ ਆਈ. ਐੱਸ. ਐੱਲ. ਨੂੰ ਆਪਣੇ ਪਹਿਲੇ ਤਿੰਨ ਮੈਚ ਪੁਣੇ 'ਚ ਕਰਵਾਉਣ ਲਈ ਮਜ਼ਬੂਰ ਹੋਣਾ ਪਿਆ ਸੀ। ਇਨ੍ਹਾਂ ਤਿੰਨ ਮੈਚਾਂ 'ਚ ਓਡਿਸ਼ਾ ਐੱਫ. ਸੀ. ਨੇ ਏ. ਟੀ. ਕੇ. ਵਿਰੁੱਧ ਡਰਾਅ ਖੇਡਿਆ, ਬੈਂਗਲੁਰੂ ਵਿਰੁੱਧ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਉਸਦੇ ਆਖਰੀ ਮੈਚ 'ਚ ਹੈਦਰਾਬਾਦ ਐੱਫ. ਸੀ. ਨੂੰ ਹਰਾਇਆ।
ਗੋਲਫ : ਕਪੂਰ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਖਿਸਕੇ
NEXT STORY