ਗੁਹਾਟੀ : ਵਿਸ਼ਵ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਐਥਲੀਟ ਹਿਮਾ ਦਾਸ ਨੂੰ ਆਇਲ ਇੰਡੀਆ ਲਿਮਟਡ ਨੇ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਹੈ। ਹਿਮਾ ਦਾਸ ਨੇ ਪਿਛਲੇ ਮਹੀਨੇ ਹੀ ਫਿਨਲੈਂਡ 'ਚ ਆਯੋਜਿਤ ਆਈ. ਏ. ਏ. ਐੱਫ. ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਦੇ ਟ੍ਰੈਕ ਅਤੇ ਫੀਲਡ ਦੇ 400 ਮੀਟਰ ਮੁਕਾਬਲੇ 'ਚ ਸੋਨ ਤਮਗਾ ਆਪਣੇ ਨਾਂ ਕੀਤਾ ਸੀ।
ਪਬਲਿਕ ਖੇਤਰ ਦੀ ਇਸ ਮੁੱਖ ਤੇਲ ਕੰਪਨੀ ਦੇ ਐੱਮ. ਡੀ. ਉੱਪਲ ਬੋਰਾ ਨੇ ਅੱਜ ਕਿਹਾ, '' ਅਸਮ ਦੀ ਹਿਮਾ ਦਾਸ ਨੂੰ ਇਹ ਰਾਸ਼ੀ ਓਲੰਪਿਕ ਸਮੇਤ ਦੂਜੇ ਟੂਰਨਾਮੈਂਟਾਂ ਦੀ ਤਿਆਰੀ ਦੇ ਲਈ ਦਿੱਤੀ ਜਾ ਰਹੀ ਹੈ। ਬੋਰਾ ਨੇ ਇਸ ਮੌਕੇ ਕਿਹਾ ਕਿ ਅਸਮ ਦੇ ਖਿਡਾਰੀਆਂ ਨੂੰ 17,000 ਪ੍ਰਤੀ ਮਹੀਨੇ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਜਿਸ 'ਚ ਇਸ ਸਾਲ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦੇ ਹਿੱਸਾ ਰਹੇ ਰਿਆਨ ਪਰਾਗ ਦੇ ਨਾਲ ਟੇਬਲ ਟੈਨਿਸ ਖਿਡਾਰੀ ਤ੍ਰਿਸ਼ਾ ਗਗੋਈ ਵੀ ਸ਼ਾਮਲ ਹੈ।
ਜਾਪਾਨ ਵਿਰੁੱਧ 36 ਸਾਲ ਬਾਅਦ ਗੋਲ ਕਰਨ ਦੇ ਬਾਵਜੂਦ ਹਾਰਿਆ ਭਾਰਤ
NEXT STORY