ਚੇਨਈ– ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਮੰਗਲਵਾਰ ਨੂੰ ਕਿਹਾ ਕਿ ਖਿਡਾਰੀਆਂ ਨੂੰ ਸਿਆਸਤ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ ਤੇ ਜਿਹੜੇ ਸਿਆਸਤ ਵਿਚ ਉਤਰਦੇ ਹਨ, ਉਹ ਸਿਰਫ ‘ਹੰਕਾਰ ਤੇ ਸੱਤਾ ਦੀ ਭੁੱਖ’ ਲਈ ਅਜਿਹਾ ਕਰਦੇ ਹਨ।
ਸਹਿਵਾਗ ਨੇ ਕਿਹਾ,‘‘ਮੇਰੀ ਸਿਆਸਤ ’ਚ ਕਦੇ ਦਿਲਚਸਪੀ ਨਹੀਂ ਰਹੀ। ਪਿਛਲੀਆਂ ਦੋ ਚੋਣਾਂ ਵਿਚ ਦੋਵੇਂ ਪਾਰਟੀਆਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ । ਮੇਰਾ ਮੰਨਣਾ ਹੈ ਕਿ ਫਿਲਮੀ ਸਿਤਾਰਿਆਂ ਤੇ ਖਿਡਾਰੀਆਂ ਨੂੰ ਸਿਆਸਤ ਵਿਚ ਨਹੀਂ ਉਤਰਨਾ ਚਾਹੀਦਾ ਕਿਉਂਕਿ ਜ਼ਿਆਦਾਤਰ ਤੁਸੀਂ ਹੰਕਾਰ ਤੇ ਸੱਤਾ ਦੀ ਭੁੱਖ ਲਈ ਸਿਆਸਤ ’ਚ ਆਉਂਦੇ ਹੋ ਜਦਕਿ ਲੋਕਾਂ ਲਈ ਤੁਸੀਂ ਮੁਸ਼ਕਿਲ ਨਾਲ ਹੀ ਸਮਾਂ ਕੱਢਦੇ ਹੋ। ਕੁਝ ਵਿਵਾਦ ਹੋ ਸਕਦੇ ਹਨ ਪਰ ਜ਼ਿਆਦਾਤਰ ਲਈ ਅਜਿਹਾ ਹੈ।’’
ਇਹ ਵੀ ਪੜ੍ਹੋ : Gujarat Titans ਦਾ ਇਹ ਆਲਰਾਊਂਡਰ ਬਣਿਆ ਪਿਤਾ, ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ
ਸਹਿਵਾਗ ਨੇ ਕਿਹਾ ਕਿ ਮੈਨੂੰ ਕ੍ਰਿਕਟ ਨਾਲ ਜੁੜੇ ਰਹਿਣਾ ਅਤੇ ਕੁਮੈਂਟਰੀ ਕਰਨਾ ਪਸੰਦ ਹੈ ਅਤੇ ਮੇਰੀ ਪਾਰਟ ਟਾਈਮ ਐਮ. ਪੀ. ਬਣਨ ਦੀ ਕੋਈ ਇੱਛਾ ਨਹੀਂ ਹੈ। ਸਹਿਵਾਗ ਇਕ ਅਜਿਹੇ ਵਿਅਕਤੀ ਦੇ ਸਵਾਲ ਦਾ ਜਵਾਬ ਦੇ ਰਹੇ ਹਨ, ਜਿਸ ਦਾ ਮੰਨਣਾ ਸੀ ਕਿ ਇਸ ਧਮਾਕੇਦਾਰ ਬੱਲੇਬਾਜ਼ ਨੂੰ ਗੌਤਮ ਗੰਭੀਰ ਤੋਂ ਪਹਿਲਾਂ ਸੰਸਦ ਮੈਂਬਰ ਬਣਨਾ ਚਾਹੀਦਾ ਸੀ। ਸਹਿਵਾਗ ਦੀਆਂ ਟਿੱਪਣੀਆਂ ਅਜਿਹੇ ਸਮੇਂ 'ਚ ਆਈਆਂ ਹਨ, ਜਦੋਂ ਭਾਰਤ ਦੇ ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ ਖੇਡੇ ਗਏ ਮੈਚ ਦੌਰਾਨ ਪੱਲੇਕੇਲੇ 'ਚ ਦਰਸ਼ਕਾਂ ਨੂੰ ਉਂਗਲ ਦਿਖਾਉਣ ਕਾਰਨ ਉਸ ਦੇ ਦਿੱਲੀ ਦੇ ਸਾਥੀ ਗੰਭੀਰ ਵਿਵਾਦ ਦੇ ਕੇਂਦਰ 'ਚ ਹਨ।
ਇਸ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਗੰਭੀਰ ਨੇ ਕਿਹਾ ਕਿ ਕੁਝ ਦਰਸ਼ਕ ਭਾਰਤ ਵਿਰੋਧੀ ਨਾਅਰੇ ਲਗਾ ਰਹੇ ਸਨ। ਗੰਭੀਰ ਨੇ ਕਿਹਾ ਕਿ ਜਦੋਂ ਤੁਸੀਂ ਮੈਚ ਦੇਖਣ ਆਓ ਤਾਂ ਸਿਆਸੀ ਨਾਅਰੇ ਨਾ ਲਗਾਓ। ਜੇਕਰ ਤੁਸੀਂ ਭਾਰਤ ਵਿਰੋਧੀ ਨਾਅਰੇ ਲਗਾਉਂਦੇ ਹੋ ਜਾਂ ਕਸ਼ਮੀਰ ਬਾਰੇ ਕੁਝ ਕਹਿੰਦੇ ਹੋ, ਤਾਂ ਤੁਸੀਂ ਮੇਰੇ ਤੋਂ ਚੁੱਪ ਰਹਿਣ ਦੀ ਉਮੀਦ ਨਹੀਂ ਕਰ ਸਕਦੇ। ਸੋਸ਼ਲ ਮੀਡੀਆ ਕਦੇ ਵੀ ਤੁਹਾਨੂੰ ਪੂਰੀ ਤਸਵੀਰ ਨਹੀਂ ਦਿਖਾਉਂਦਾ।
ਇਹ ਵੀ ਪੜ੍ਹੋ : ਬੰਗਲਾਦੇਸ਼ ਨੂੰ ਲੱਗਾ ਝਟਕਾ, ਦੋ ਮੈਚਾਂ 'ਚ 193 ਦੌੜਾਂ ਬਣਾਉਣ ਵਾਲਾ ਖਿਡਾਰੀ ਏਸ਼ੀਆ ਕੱਪ ਤੋਂ ਹੋਇਆ ਬਾਹਰ
ਮੀਡੀਆ ਦੇ ਇੱਕ ਵਰਗ ਦੇ ਅਨੁਸਾਰ, ਜਦੋਂ ਗੰਭੀਰ ਮੈਦਾਨ ਤੋਂ ਵਾਪਸ ਪ੍ਰਸਾਰਣ ਖੇਤਰ ਵਿੱਚ ਜਾ ਰਹੇ ਸਨ ਤਾਂ ਦਰਸ਼ਕਾਂ ਨੇ ਕੋਹਲੀ-ਕੋਹਲੀ ਕਹਿ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪ੍ਰਤੀਕਿਰਿਆ ਕੋਹਲੀ ਦੇ ਖਿਲਾਫ ਨਹੀਂ ਸੀ। ਗੰਭੀਰ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਜੋ ਦਿਖਾਇਆ ਜਾ ਰਿਹਾ ਹੈ, ਉਹ ਸਹੀ ਨਹੀਂ ਹੈ। ਲੋਕ ਸੋਸ਼ਲ ਮੀਡੀਆ 'ਤੇ ਉਹ ਦਿਖਾਉਂਦੇ ਹਨ ਜੋ ਉਹ ਚਾਹੁੰਦੇ ਹਨ। ਉਥੇ ਭਾਰਤ ਵਿਰੋਧੀ ਨਾਅਰੇ ਲਾਏ ਜਾ ਰਹੇ ਸਨ। ਉਥੇ ਕਸ਼ਮੀਰ ਨੂੰ ਲੈ ਕੇ ਨਾਅਰੇ ਲੱਗ ਰਹੇ ਸਨ, ਅਜਿਹੇ 'ਚ ਪ੍ਰਤੀਕਿਰਿਆ ਆਉਣੀ ਸੁਭਾਵਿਕ ਹੈ, ਮੈਂ ਉਥੋਂ ਹੱਸ ਕੇ ਨਹੀਂ ਜਾ ਸਕਦਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਲੰਕਾ ਦਾ ਸਾਬਕਾ ਕ੍ਰਿਕਟਰ ਮੈਚ ਫਿਕਸਿੰਗ ਦੇ ਦੋਸ਼ 'ਚ ਗ੍ਰਿਫਤਾਰ
NEXT STORY