ਸਪੋਰਟਸ ਡੈਸਕ— ਏਸ਼ੀਆ ਕੱਪ ਲਈ ਚੁਣੀ ਗਈ ਟੀਮ 'ਚ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਤਿਲਕ ਨੇ ਅਜੇ ਆਪਣਾ ਵਨਡੇ ਡੈਬਿਊ ਕਰਨਾ ਹੈ, ਪਰ ਖੱਬੇ ਹੱਥ ਦਾ ਬੱਲੇਬਾਜ਼ ਹੋਣ ਕਰਕੇ ਉਹ ਮੱਧਕ੍ਰਮ ਵਿੱਚ ਇੱਕ ਕੀਮਤੀ ਵਾਧਾ ਲਿਆ ਸਕਦਾ ਹੈ। ਗੰਭੀਰ ਨੇ ਹਾਲਾਂਕਿ ਟੀਮ 'ਚ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਲੈ ਕੇ ਚੱਲ ਰਹੀ ਬਹਿਸ ਨੂੰ ਖਾਰਜ ਕਰ ਦਿੱਤਾ ਅਤੇ ਫਾਰਮ ਦੇ ਆਧਾਰ 'ਤੇ ਟੀਮ ਨੂੰ ਚੁਣਨ 'ਤੇ ਜ਼ੋਰ ਦਿੱਤਾ।
ਗੰਭੀਰ ਨੇ ਕਿਹਾ, ''ਜੇਕਰ ਉਸ (ਤਿਲਕ ਵਰਮਾ) ਨੂੰ ਚੁਣਿਆ ਗਿਆ ਹੈ, ਤਾਂ ਬੇਸ਼ੱਕ ਉਸ ਨੂੰ ਕੁਝ ਮੈਚ ਖੇਡਣ ਲਈ ਮਿਲਣੇ ਚਾਹੀਦੇ ਹਨ। ਜੇਕਰ ਉਸ ਨੂੰ ਖੇਡਣ ਦਾ ਮੌਕਾ ਮਿਲਦਾ ਹੈ ਅਤੇ ਉਹ ਦੂਜੇ ਬੱਲੇਬਾਜ਼ਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਾ ਹੈ ਤਾਂ ਤੁਹਾਨੂੰ ਉਸ ਨੂੰ ਟੀਮ 'ਚ ਜ਼ਰੂਰ ਰੱਖਣਾ ਚਾਹੀਦਾ ਹੈ। ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਫਾਰਮ ਮਹੱਤਵਪੂਰਨ ਹੈ। ਕੌਣ ਖੱਬੇ ਹੱਥ ਦਾ ਹੈ ਜਾਂ ਸੱਜੇ ਹੱਥ ਦਾ, ਜਾਂ ਕੀ ਸਾਨੂੰ ਤਿੰਨ ਖੱਬੇ ਹੱਥ ਦੇ ਬੱਲੇਬਾਜ਼ਾਂ ਦੀ ਜ਼ਰੂਰਤ ਹੈ, ਇਹ ਇੱਕ ਵਿਅਰਥ ਬਹਿਸ ਹੈ। ਅਸੀਂ ਗੁਣਵੱਤਾ ਨੂੰ ਦੇਖਦੇ ਹਾਂ, ਅਸੀਂ ਇਹ ਨਹੀਂ ਦੇਖਦੇ ਕਿ ਟੀਮ ਵਿੱਚ ਕਿੰਨੇ ਖੱਬੇ ਹੱਥ ਦੇ ਖਿਡਾਰੀ ਹਨ।
ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਅਤੇ ਟੀਮ ਚੋਣਕਾਰ ਅਜੀਤ ਅਗਰਕਰ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਏਸ਼ੀਆ ਕੱਪ ਲਈ 17 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ। ਕੇ. ਐੱਲ. ਰਾਹੁਲ ਅਤੇ ਸ਼੍ਰੇਅਸ ਅਈਅਰ ਦੀ ਟੀਮ 'ਚ ਵਾਪਸੀ ਹੋਈ ਹੈ ਜੋ ਜ਼ਖਮੀ ਸਨ। ਇਸ ਦੇ ਨਾਲ ਹੀ ਖਰਾਬ ਫਾਰਮ 'ਚੋਂ ਲੰਘ ਰਹੇ ਸੂਰਯਕੁਮਾਰ ਯਾਦਵ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਅਤੇ ਸੰਜੂ ਸੈਮਸਨ, ਜਿਸ ਦਾ ਵੈਸਟਇੰਡੀਜ਼ ਦੌਰਾ ਖਰਾਬ ਰਿਹਾ ਸੀ, ਨੂੰ ਸਫ਼ਰੀ ਸਟੈਂਡਬਾਏ ਵਜੋਂ ਸ਼ਾਮਲ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਿਮੋਨਾ ਹਾਲੇਪ ਅਸਥਾਈ ਡੋਪਿੰਗ ਮੁਅੱਤਲੀ ਕਾਰਨ ਅਮਰੀਕੀ ਓਪਨ ਤੋਂ ਬਾਹਰ
NEXT STORY