ਸਪੋਰਸਟ ਡੈਸਕ— ਪੰਜਵੀਂ ਦਰਜੇ ਦੀ ਭਾਰਤ ਦੀ ਪੀਵੀ ਸਿੰਧੂ ਨੇ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਜੇਤੂ ਸ਼ੁਰੂਆਤ ਕਰਦੇ ਹੋਏ ਬੁੱਧਵਾਰ ਨੂੰ ਮਹਿਲਾ ਸਿੰਗਲ ਦੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ। ਇੰਡੋਨੇਸ਼ੀਆ ਓਪਨ 'ਚ ਉਪ ਵਿਜੇਤਾ ਰਹੀ ਸਿੰਧੂ ਨੇ ਪਹਿਲਾਂ ਦੌਰ ਦੇ ਮੁਕਾਬਲੇ 'ਚ ਚੀਨ ਦੀ ਹਾਨ ਯੂਈ ਨੂੰ 21-9, 21-17 ਤੋਂ ਲਗਾਤਾਰ ਗੇਮਜ਼ 'ਚ 37 ਮਿੰਟ 'ਚ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਬਣਾਈ। ਇਸ ਦੇ ਨਾਲ ਉਨ੍ਹਾਂ ਦਾ ਹਾਨ ਦੇ ਖਿਲਾਫ 2-0 ਦਾ ਕਰੀਅਰ ਰਿਕਾਡਰ ਹੋ ਗਿਆ ਹੈ ।

ਸਿੰਧੂ ਦਾ ਅਗਲਾ ਮੁਕਾਬਲਾ ਹੁਣ ਜਾਪਾਨ ਦੀ ਆਇਆ ਓਹੋਰੀ ਨਾਲ ਹੋਵੇਗਾ ਜਿਨ੍ਹਾਂ ਦੇ ਖਿਲਾਫ ਉਨ੍ਹਾਂ ਦਾ 7-0 ਦਾ ਬਿਹਤਰੀਨ ਕਰੀਅਰ ਰਿਕਾਡਰ ਹੈ। ਪੰਜਵੀਂ ਰੈਂਕਿੰਗ ਦੀ ਸਿੰਧੂ ਨੇ ਪਿਛਲੇ ਹਫ਼ਤੇ ਸਮਾਪਤ ਹੋਏ ਇੰਡੋਨੇਸ਼ੀਆ ਓਪਨ 'ਚ ਹੀ ਓਹੋਰੀ ਨੂੰ ਤਿੰਨ ਗੇਮਾਂ ਦੇ ਸੰਘਰਸ਼ 'ਚ ਹਰਾ ਦਿੱਤਾ ਸੀ ਜਦ ਕਿ ਇਸ ਸਾਲ ਉਹ ਮਲੇਸ਼ੀਆ ਓਪਨ 'ਚ ਵੀ 20ਵੀਂ ਰੈਂਕ ਜਾਪਾਨੀ ਖਿਡਾਰੀ ਨੂੰ ਹਰਾ ਚੁੱਕੀ ਹੈ ਤੇ ਹੁਣ ਓਹੋਰੀ ਦੇ ਖਿਲਾਫ ਹੈਟ੍ਰਿਕ ਲਗਾਉਣ ਲਈ ਉਤਰਣਗੀਆਂ।

ਟੀਮ ਇੰਡੀਆ ਦਾ ਕੋਚ ਬਣਨ ਦੀ ਦੌੜ ਵਿਚ ਇਹ 4 ਧਾਕੜ ਖਿਡਾਰੀ ਹਨ ਸਭ ਤੋਂ ਅੱਗੇ
NEXT STORY