ਕਰਾਚੀ- ਹਮਲਾਵਰ ਬੱਲੇਬਾਜ਼ ਫਖਰ ਜ਼ਮਾਨ ਨੂੰ ਸ਼ੁੱਕਰਵਾਰ ਨੂੰ ਜ਼ਖਮੀ ਲੈੱਗ ਸਪਿਨਰ ਉਸਮਾਨ ਕਾਦਿਰ ਦੀ ਜਗ੍ਹਾ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਮੁੱਖ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਕਿਹਾ ਕਿ ਰਿਜ਼ਰਵ ਖਿਡਾਰੀ ’ਚ ਸ਼ਾਮਲ ਜ਼ਮਾਨ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਜਾਵੇਗਾ। ਕਾਦਿਰ ਫ੍ਰੈਕਚਰ ਹੋਏ ਅੰਗੂਠੇ ਤੋਂ ਉਭਰਨ ’ਚ ਅਸਫ਼ਲ ਰਿਹਾ ਹੈ। ਉਹ ਹੁਣ ਟੀਮ ਦੇ ਰਿਜ਼ਰਵ ਖਿਡਾਰੀਆਂ ਦੀ ਸੂਚੀ ’ਚ ਸ਼ਾਮਲ ਹੋਵੇਗਾ।
ਪੀ.ਸੀ.ਬੀ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਬਦਲਾਅ ਜ਼ਰੂਰੀ ਸੀ ਕਿਉਂਕਿ ਉਸਮਾਨ ਕਾਦਿਰ ਆਪਣੇ ਸੱਜੇ ਅੰਗੂਠੇ ਦੀ ਹੇਅਰਲਾਈਨ ਫ਼ਰੈਕਚਰ ਤੋਂ ਠੀਕ ਨਹੀਂ ਹੋ ਸਕੇ ਹਨ। ਉਸ ਨੂੰ ਇਹ ਸੱਟ 25 ਸਤੰਬਰ ਨੂੰ ਕਰਾਚੀ ’ਚ ਇੰਗਲੈਂਡ ਖ਼ਿਲਾਫ਼ ਟੀ-20 ਅੰਤਰਰਾਸ਼ਟਰੀ ਮੈਚ ਦੌਰਾਨ ਲੱਗੀ ਸੀ। ਲੈੱਗ ਸਪਿਨਰ 22 ਅਕਤੂਬਰ ਤੋਂ ਪਹਿਲਾਂ ਚੋਣ ਲਈ ਉਪਲਬਧ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਕੋਹਲੀ ਫਿਟਨੈੱਸ ’ਚ ਅੱਵਲ, 23 ਸਾਥੀ ਖਿਡਾਰੀਆਂ ਨੂੰ ਲੈਣੀ ਪਈ NCA ’ਚ ‘ਰਿਹੈਬਿਲੀਟੇਸ਼ਨ’ ਦੀ ਮਦਦ
ਪੀ.ਸੀ.ਬੀ ਨੇ ਕਿਹਾ ਕਿ ਜ਼ਮਾਨ ਸ਼ਨੀਵਾਰ ਨੂੰ ਸ਼ਾਹੀਨ ਸ਼ਾਹ ਅਫ਼ਰੀਦੀ ਦੇ ਨਾਲ ਲੰਡਨ ਤੋਂ ਬ੍ਰਿਸਬੇਨ ਪਹੁੰਚਣਗੇ ਅਤੇ ਇੰਗਲੈਂਡ (17 ਅਕਤੂਬਰ) ਅਤੇ ਅਫ਼ਗਾਨਿਸਤਾਨ (19 ਅਕਤੂਬਰ) ਦੇ ਖਿਲਾਫ਼ ਦੋ ਅਭਿਆਸ ਮੈਚਾਂ ਲਈ ਚੋਣ ਲਈ ਉਪਲਬਧ ਹੋਣਗੇ। ਇਸ ਦੌਰਾਨ ਟੀਮ ਪ੍ਰਬੰਧਨ ਇਸ ਖੱਬੇ ਹੱਥ ਦੇ ਬੱਲੇਬਾਜ਼ ਦੀ ਫ਼ਿਟਨੈੱਸ ਦਾ ਮੁਲਾਂਕਣ ਕਰੇਗਾ। ਜ਼ਮਾਨ ਨੂੰ ਦੁਬਈ ’ਚ ਏਸ਼ੀਆ ਕੱਪ ਫ਼ਾਈਨਲ ’ਚ ਫੀਲਡਿੰਗ ਦੌਰਾਨ ਗੋਡੇ 'ਤੇ ਸੱਟ ਲੱਗਣ ਕਾਰਨ ਇੰਗਲੈਂਡ ਖਿਲਾਫ਼ ਹਾਲ ਹੀ ’ਚ ਖੇਡੀ ਗਈ ਘਰੇਲੂ ਟੀ-20 ਅੰਤਰਰਾਸ਼ਟਰੀ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਪਾਕਿਸਤਾਨ ਟੀਮ
ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖ਼ਾਨ, ਆਸਿਫ਼ ਅਲੀ, ਹੈਦਰ ਅਲੀ, ਹਰਿਸ ਰਾਊਫ਼, ਇਫ਼ਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਹਸਨੈਨ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫ਼ਰੀਦੀ, ਸ਼ਾਨ ਮਸੂਦ, ਫ਼ਖ਼ਰ ਜ਼ਮਾਨ।
ਰਿਜ਼ਰਵ ਖਿਡਾਰੀ: ਉਸਮਾਨ ਕਾਦਿਰ, ਮੁਹੰਮਦ ਹੈਰਿਸ, ਸ਼ਾਹਨਵਾਜ਼ ਦਹਾਨੀ
ਏ.ਐੱਫ.ਸੀ. ਅੰਡਰ 20 ਏਸ਼ੀਆਈ ਕੱਪ ਪਹਿਲੇ ਕੁਆਲੀਫਾਇੰਗ ਮੈਚ 'ਚ ਹਾਰਿਆ ਭਾਰਤ
NEXT STORY