ਇਸਲਾਮਾਬਾਦ— ਚੈਂਪੀਅਨਸ ਟਰਾਫੀ 2017 ਦੇ ਫਾਈਨਲ 'ਚ ਭਾਰਤ ਨੂੰ ਹਰਾ ਕੇ ਆਪਣਾ ਪਹਿਲਾ ਅਤੇ ਇਕਮਾਤਰ ਚੈਂਪੀਅਨਸ ਟਰਾਫੀ ਖਿਤਾਬ ਜਿੱਤਣ ਵਾਲੀ ਪਾਕਿਸਤਾਨੀ ਟੀਮ ਦਾ ਮਨੋਬਲ ਕਾਫੀ ਉੱਚਾ ਹੈ। ਟੂਰਨਾਮੈਂਟ ਦੇ ਸ਼ੁਰੂਆਤ ਵਿਚ ਅੰਡਰਡਾਗ ਟੀਮ ਕਹੇ ਜਾਣ ਵਾਲੀ ਪਾਕਿਸਤਾਨ ਨੇ ਭਾਰਤ ਨੂੰ ਫਾਈਨਲ ਵਿਚ 180 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।
ਹੁਣ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਸ਼ਹਿਰਯਾਰ ਖਾਨ ਨੇ ਮੰਗਲਵਾਰ ਨੂੰ ਇਸਲਾਮਾਬਾਦ ਵਿਚ ਚੈਂਪੀਅਨਸ ਟਰਾਫੀ ਦੇ ਜੇਤੂਆਂ ਨੂੰ ਸਨਮਾਨਤ ਕਰਨ ਦੇ ਲਈ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਦੀ ਮੇਜ਼ਬਾਨੀ ਵਾਲੇ ਇਕ ਪ੍ਰੋਗਰਾਮ ਵਿਚ ਬੀ.ਸੀ.ਸੀ.ਆਈ. ਉੱਤੇ ਚੁਟਕੀ ਲਈ ਹੈ। ਸ਼ਹਿਰਯਾਰ ਨੇ ਕਿਹਾ, ''ਸਾਡੀ ਜਿੱਤ ਦੇ ਬਾਅਦ, ਅਸੀਂ ਭਾਰਤ ਨੂੰ ਚੁਣੌਤੀ ਦਿੰਦੇ ਹਾਂ ਕਿ ਉਹ ਸਾਡੇ ਨਾਲ ਦੋ ਪੱਖੀ ਕ੍ਰਿਕਟ ਖੇਡੇ। ਉਹ ਸਾਡੇ ਨਾਲ ਇਸ ਲਈ ਨਹੀਂ ਖੇਡਦੇ ਕਿਉਂਕਿ ਉਹ ਸਾਡੀ ਟੀਮ ਤੋਂ ਡਰਦੇ ਹਨ। ਉਹ (ਭਾਰਤ) ਸਾਡੇ ਨਾਲ ਆਈ.ਸੀ.ਸੀ. ਦੇ ਮੈਚਾਂ 'ਚ ਖੇਡਣਗੇ ਪਰ ਦੋ-ਪੱਖੀ ਮੈਚ ਨਹੀਂ ਖੇਡਣਗੇ। ਪੀ.ਸੀ.ਬੀ. ਦਾ ਦਾਅਵਾ ਹੈ ਕਿ ਭਾਰਤ ਉੱਤੇ ਦੋ ਘਰੇਲੂ ਸੀਰੀਜ਼ ਬਕਾਇਆ ਹੈ ਜੋ ਪਾਕਿਸਤਾਨ ਲਈ ਕਰੋੜਾਂ ਡਾਲਰ ਦੇ ਬਰਾਬਰ ਹੈ। ਇਸੇ ਸੰਦਰਭ 'ਚ ਪੀ.ਸੀ.ਬੀ. ਨੇ ਬੀ.ਸੀ.ਸੀ.ਆਈ. ਨੂੰ ਲੀਗਲ ਨੋਟਿਸ ਵੀ ਭੇਜਿਆ ਸੀ।
ਪੀ.ਸੀ.ਬੀ. ਦਾ ਇਲਜ਼ਾਮ ਹੈ ਕਿ ਭਾਰਤ ਨੇ ਸਮਝੌਤੇ ਦੀ ਪਾਲਣਾ ਨਹੀਂ ਕੀਤੀ ਜਿਸ ਨਾਲ ਉਸ ਨੂੰ 387 ਕਰੋੜ ਰੁਪਏ ਦਾ ਨੁਕਸਾਨ ਹੋਇਆ ਹ। ਇਸ ਸਮਝੌਤੇ ਦੇ ਤਹਿਤ ਭਾਰਤ ਅਤੇ ਪਾਕਿਸਤਾਨ ਨੂੰ 2015 ਤੋਂ 2023 ਤੱਕ 5 ਦੋ ਪੱਖੀ ਸੀਰੀਜ਼ ਖੇਡਣੀਆਂ ਸਨ। ਭਾਰਤ ਦਾ ਕਹਿਣਾ ਹੈ ਕਿ ਜਦ ਤੱਕ ਪਾਕਿਸਤਾਨ ਭਾਰਤ ਵਿਰੁੱਧ ਅੱਤਵਾਦ ਨੂੰ ਸਮਰਥਨ ਦੇਣਾ ਬੰਦ ਨਹੀਂ ਕਰਦਾ ਤੱਦ ਤੱਕ ਪਾਕਿਸਤਾਨ ਨਾਲ ਕੋਈ ਵੀ ਦੋ ਪੱਖੀ ਸੀਰੀਜ਼ ਸੰਭਵ ਨਹੀਂ ਹੈ।
ਵਿਕਟ ਨੂੰ ਸਮਝਕੇ ਬੱਲੇਬਾਜ਼ੀ ਕਰਨ ਦਾ ਮਿਲਿਆ ਫਾਇਦਾ : ਦੀਪਤੀ
NEXT STORY