ਕਰਾਚੀ- ਪਾਕਿਸਤਾਨ ਦੇ ਚੋਟੀ ਦੇ ਸਨੂਕਰ ਖਿਡਾਰੀਆਂ 'ਚੋਂ ਇੱਕ ਏਸ਼ੀਅਨ ਅੰਡਰ-21 ਟੂਰਨਾਮੈਂਟ ਦੇ ਚਾਂਦੀ ਦਾ ਤਗ਼ਮਾ ਜੇਤੂ ਮਾਜਿਦ ਅਲੀ ਨੇ ਵੀਰਵਾਰ ਨੂੰ ਪੰਜਾਬ (ਪਾਕਿਸਤਾਨ) 'ਚ ਫੈਸਲਾਬਾਦ ਨੇੜੇ ਆਪਣੇ ਜੱਦੀ ਸ਼ਹਿਰ ਸਮੁੰਦਰੀ 'ਚ ਖੁਦਕੁਸ਼ੀ ਕਰ ਲਈ ਹੈ। ਉਹ 28 ਸਾਲਾਂ ਦੇ ਸਨ।
ਪੁਲਸ ਮੁਤਾਬਕ ਮਾਜਿਦ ਆਪਣੇ ਖੇਡਣ ਦੇ ਦਿਨਾਂ ਤੋਂ ਹੀ ਕਥਿਤ ਤੌਰ 'ਤੇ ਤਣਾਅ ਦਾ ਸ਼ਿਕਾਰ ਸਨ। ਮਾਜਿਦ ਨੇ ਕਈ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਸੀ ਅਤੇ ਰਾਸ਼ਟਰੀ ਸਰਕਟ 'ਚ ਇੱਕ ਉੱਚ ਪੱਧਰ ਦਾ ਖਿਡਾਰੀ ਸੀ।
ਇਹ ਵੀ ਪੜ੍ਹੋ: ਸਹਿਵਾਗ ਨੇ ਯਾਦਗਾਰ ਪਾਰੀ 'ਚ ਵਰਤੋਂ ਕੀਤੇ ਬੱਲੇ ਦੀ ਤਸਵੀਰ ਕੀਤੀ ਸ਼ੇਅਰ, ਲਿਖਿਆ- 293 ਵਾਲਾ ਖੋਹ ਗਿਆ
ਉਹ ਪਿਛਲੇ ਇੱਕ ਮਹੀਨੇ 'ਚ ਆਪਣੀ ਜਾਨ ਗੁਆਉਣ ਵਾਲੇ ਦੇਸ਼ ਦੇ ਦੂਜੇ ਸਨੂਕਰ ਖਿਡਾਰੀ ਹਨ। ਪਿਛਲੇ ਮਹੀਨੇ ਅੰਤਰਰਾਸ਼ਟਰੀ ਸਨੂਕਰ ਖਿਡਾਰੀ ਮੁਹੰਮਦ ਬਿਲਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮਾਜਿਦ ਦੇ ਭਰਾ ਉਮਰ ਨੇ ਦੱਸਿਆ ਕਿ ਉਹ ਜਵਾਨੀ ਤੋਂ ਹੀ ਤਣਾਅ ਤੋਂ ਪੀੜਤ ਸਨ ਅਤੇ ਹਾਲ ਹੀ 'ਚ ਉਨ੍ਹਾਂ ਨੂੰ ਤਣਾਅ ਦਾ ਇੱਕ ਹੋਰ ਦੌਰ ਵੀ ਝੱਲਣਾ ਪਿਆ ਸੀ। ਉਮਰ ਨੇ ਕਿਹਾ, "ਇਹ ਸਾਡੇ ਲਈ ਬਹੁਤ ਭਿਆਨਕ ਗੱਲ ਹੈ ਕਿਉਂਕਿ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਖੁਦਕੁਸ਼ੀ ਕਰ ਲਵੇਗਾ।"
ਇਹ ਵੀ ਪੜ੍ਹੋ: ਕ੍ਰਿਸ ਗੇਲ ਅਤੇ ਵਰਿੰਦਰ ਸਹਿਵਾਗ ਫਿਰ ਉਤਰਨਗੇ ਮੈਦਾਨ 'ਚ, ਇਸ ਲੀਗ 'ਚ ਮਚਾਉਣਗੇ ਧੂਮ
ਪਾਕਿਸਤਾਨ ਬਿਲੀਅਰਡਸ ਅਤੇ ਸਨੂਕਰ ਦੇ ਚੇਅਰਮੈਨ ਆਲਮਗੀਰ ਸ਼ੇਖ ਨੇ ਕਿਹਾ ਕਿ ਸਾਰਾ ਭਾਈਚਾਰਾ ਮਾਜਿਦ ਦੀ ਮੌਤ ਤੋਂ ਦੁਖੀ ਹੈ। ਉਨ੍ਹਾਂ ਕਿਹਾ, “ਉਸ 'ਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਸੀ। ਉਹ ਊਰਜਾ ਨਾਲ ਭਰਪੂਰ ਨੌਜਵਾਨ ਸੀ। ਸਾਨੂੰ ਉਨ੍ਹਾਂ ਤੋਂ ਪਾਕਿਸਤਾਨ ਦਾ ਨਾਂ ਰੌਸ਼ਨ ਕਰਨ ਦੀਆਂ ਬਹੁਤ ਉਮੀਦਾਂ ਸਨ। ਸ਼ੇਖ ਨੇ ਦੱਸਿਆ ਕਿ ਮਾਜਿਦ ਨਾਲ ਕੋਈ ਆਰਥਿਕ ਸਮੱਸਿਆ ਨਹੀਂ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੁੱਕੇਬਾਜ਼ ਮੈਰੀਕਾਮ ਇੰਗਲੈਂਡ 'ਚ 'ਗਲੋਬਲ ਇੰਡੀਅਨ ਆਈਕਨ ਆਫ ਦਿ ਈਅਰ ਐਵਾਰਡ' ਨਾਲ ਸਨਮਾਨਿਤ
NEXT STORY