ਸਪੋਰਟਸ ਡੈਸਕ- ਵਨਡੇ ਵਿਸ਼ਵ ਕੱਪ 2023 ਵਿੱਚ ਭਾਰਤੀ ਟੀਮ ਅਹਿਮਦਾਬਾਦ ਦੇ ਮੈਦਾਨ ’ਤੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਨਾਲ ਹਰਾ ਚੁੱਕੀ ਹੈ। ਭਾਰਤੀ ਟੀਮ ਇਸ ਤਰ੍ਹਾਂ ਵਿਸ਼ਵ ਕੱਪ ਦੇ ਪਹਿਲੇ 3 ਮੈਚਾਂ ਵਿੱਚ ਜਿੱਤ ਕੇ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਬਣੀ ਹੋਈ ਹੈ। ਇਸ ਵਿਚਾਲੇ ਪਾਕਿਸਤਾਨੀ ਅਭਿਨੇਤਰੀ ਸਹਿਰ ਸ਼ਿਨਵਾਰੀ ਨੇ ਇਕ ਵਿਸ਼ੇਸ਼ ਆਫ਼ਰ ਦਿੱਤਾ ਹੈ ਜਿਹੜਾ ਕਿ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਸ਼ਿਨਵਾਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਜਿਸ ਨੂੰ ਪਹਿਲਾਂ ਟਵਿਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ) ’ਤੇ ਵਾਅਦਾ ਕੀਤਾ ਹੈ ਕਿ ਜੇਕਰ ਬੰਗਲਾਦੇਸ਼ੀ ਟੀਮ ਵਿਸ਼ਵ ਕੱਪ ਮੈਚ ਵਿੱਚ ਭਾਰਤ ਨੂੰ ਹਰਾ ਦਿੰਦੀ ਹੈ ਤਾਂ ਉਹ ਕਿਸੇ ਬੰਗਲਾਦੇਸ਼ੀ ਲੜਕੇ ਦੇ ਨਾਲ ਡੇਟ ’ਤੇ ਜਾਵੇਗੀ। ਸਹਿਰ ਨੇ ‘ਐਕਸ’ ਉੱਤੇ ਪੋਸਟ ਕੀਤਾ,‘‘ਇੰਸ਼ਾਅੱਲ੍ਹਾ ਮੇਰੇ ਬੰਗਲਾਦੇਸ਼ੀ ਭਰਾ ਅਗਲੇ ਮੈਚ ਵਿੱਚ ਸਾਡਾ ਬਦਲਾ ਲੈਣਗੇ। ਜੇਕਰ ਉਨ੍ਹਾਂ ਦੀ ਟੀਮ ਭਾਰਤ ਨੂੰ ਹਰਾਉਣ ਵਿੱਚ ਕਾਮਯਾਬ ਰਹੀ ਤਾਂ ਮੈਂ ਢਾਕਾ ਜਾਵਾਂਗੀ ਅਤੇ ਕਿਸੇ ਬੰਗਲਾਦੇਸ਼ੀ ਲੜਕੇ ਦੇ ਨਾਲ ਫਿਸ਼ ਡਿਨਰ ਡੇਟ ਕਰਾਂਗੀ।’’
ਤੁਹਾਨੂੰ ਦੱਸ ਦੇਈਏ ਕਿ ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤ ਅਤੇ ਬੰਗਲਾਦੇਸ਼ 4 ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਰਤ ਨੇ ਤਿੰਨ ਅਤੇ ਬੰਗਲਾਦੇਸ਼ ਨੇ ਇੱਕ ਮੈਚ ਜਿੱਤਿਆ ਹੈ। ਬੰਗਲਾਦੇਸ਼ ਦੇ ਕ੍ਰਿਕਟਰ ਸ਼ਾਕਿਬ ਅਲ-ਹਸਨ ਪਹਿਲਾਂ ਹੀ ਪ੍ਰੈੱਸ ਕਾਨਫਰੰਸ 'ਚ ਕਹਿ ਚੁੱਕੇ ਹਨ ਕਿ ਵਿਰਾਟ ਕੋਹਲੀ ਨੂੰ ਰੋਕਣਾ ਉਨ੍ਹਾਂ ਲਈ ਚੁਣੌਤੀ ਹੋਵੇਗੀ। ਸ਼ਾਕਿਬ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਕੋਹਲੀ ਨੂੰ 5 ਵਾਰ ਆਊਟ ਕਰ ਚੁੱਕੇ ਹਨ ਅਤੇ ਉਹ ਦੁਬਾਰਾ ਅਜਿਹਾ ਕਰਨਾ ਚਾਹੁੰਦੇ ਹਨ। ਸ਼ਾਕਿਬ ਨੇ ਕਿਹਾ ਕਿ ਉਹ ਇੱਕ ਖ਼ਾਸ ਬੱਲੇਬਾਜ਼ ਹੈ, ਸ਼ਾਇਦ ਆਧੁਨਿਕ ਯੁੱਗ ਦਾ ਸਭ ਤੋਂ ਵਧੀਆ ਬੱਲੇਬਾਜ਼ ਹੈ। ਮੈਨੂੰ ਲੱਗਦਾ ਹੈ ਕਿ ਮੈਂ ਉਸ ਨੂੰ 5 ਵਾਰ ਆਊਟ ਕਰਨਾ ਖੁਸ਼ਕਿਸਮਤ ਸੀ। ਬੇਸ਼ੱਕ ਉਨ੍ਹਾਂ ਦਾ ਵਿਕਟ ਲੈਣ ਨਾਲ ਮੈਨੂੰ ਬਹੁਤ ਖੁਸ਼ੀ ਹੋਵੇਗੀ।
2019 ਵਿਸ਼ਵ ਕੱਪ 'ਚ ਕੀਤਾ ਸੀ ਨੀਸ਼ਮ ਨੂੰ ਪ੍ਰਪੋਜ਼
ਅਭਿਨੇਤਰੀ ਸਹਿਰ ਸ਼ਿਨਵਾਰੀ ਵੀ ਸਾਲ 2019 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਆਲਰਾਊਂਡਰ ਜਿੰਮੀ ਨੀਸ਼ਮ ਲਈ ਇੱਕ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ ਸੀ-ਆਈ ਲਵ ਯੂ। ਕੀ ਤੁਸੀਂ ਮੇਰੇ ਬੱਚਿਆਂ ਦੇ ਪਿਤਾ ਬਣੋਗੇ? ਜਿੰਮੀ ਨੀਸ਼ਮ ਨੇ ਵੀ ਸਹਿਰ ਦੇ ਇਨ੍ਹਾਂ ਟਵੀਟਸ ਦਾ ਜਵਾਬ ਦੋਸਤਾਨਾ ਢੰਗ ਨਾਲ ਦਿੱਤਾ। ਜੋ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਗਿਆ। ਸ਼ਿਨਵਾਰੀ ਦੇ ਟਵੀਟ 'ਤੇ ਜਿੰਮੀ ਨੇ ਲਿਖਿਆ- ਮੈਨੂੰ ਲੱਗਦਾ ਹੈ ਕਿ ਤੁਹਾਡੇ ਦੁਆਰਾ ਵਰਤੇ ਗਏ ਇਮੋਸ਼ਨ ਬੇਲੋੜੇ ਸਨ।
IND vs BAN, CWC 23 : ਭਾਰਤ ਦਾ ਪਲੜਾ ਭਾਰੀ, ਜਾਣੋ ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11
NEXT STORY