ਜੈਤੋ (ਰਘੂਨੰਦਨ ਪਰਾਸ਼ਰ) : ਬੋਸ਼ੀਆ ਇੰਡੀਆ ਟੀਮ ਵੱਲੋਂ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ 2 ਆਫਿਸ਼ੀਅਲ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਸ਼ਮਿੰਦਰ ਸਿੰਘ ਢਿੱਲੋਂ ਦੀ ਭਾਰਤ ਸਰਕਾਰ ਵੱਲੋਂ "ਪੈਰਾ ਏਸ਼ੀਅਨ ਗੇਮਜ਼" ਚਾਈਨਾ ਲਈ ਚੋਣ ਕੀਤੀ ਗਈ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬੋਸ਼ੀਆ ਇੰਡੀਆ ਦੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਦੱਸਿਆ ਕਿ ਪੰਜਾਬ ਦੇ ਇਹ ਦੋਵੇਂ ਆਫਿਸ਼ੀਅਲ ਭਾਰਤ ਵੱਲੋਂ ਪੈਰਾ ਏਸ਼ੀਅਨ ਖੇਡਾਂ 'ਚ ਖੇਡਣ ਵਾਲੇ 4 ਬੋਸ਼ੀਆ ਖਿਡਾਰੀਆਂ ਅਤੇ 11 ਪੰਜਾਬ ਦੇ ਪੈਰਾ ਖਿਡਾਰੀਆਂ ਦੀ ਪ੍ਰਤੀਨਿਧਤਾ ਕਰਨਗੇ। ਪੰਜਾਬ ਦੇ 11 ਪੈਰਾ ਖਿਡਾਰੀ ਵੱਖ-ਵੱਖ ਪੈਰਾ ਖੇਡਾਂ ਜਿਵੇਂ ਐਥਲੈਟਿਕਸ, ਪਾਵਰ ਲਿਫਟਿੰਗ, ਬੈਡਮਿੰਟਨ, ਸ਼ੂਟਿੰਗ ਆਦਿ 'ਚ ਹਿੱਸਾ ਲੈਣ ਲਈ ਚੀਨ ਜਾ ਰਹੇ ਹਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਚੁੱਕਿਆ ਮੁੱਖ ਮੰਤਰੀ ਮਾਨ 'ਤੇ ਸਵਾਲ
ਇਹ "ਪੈਰਾ ਏਸ਼ੀਅਨ ਖੇਡਾਂ" ਹੋਂਗਜ਼ੋਊ ਚਾਈਨਾ ਵਿੱਚ ਹੋਣ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਭਾਰਤ ਵੱਲੋਂ ਲੱਗਭਗ 350 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਖੇਡਾਂ 'ਚ ਹਰੇਕ ਸੂਬੇ ਤੋਂ ਵੱਡੀ ਗਿਣਤੀ ਵਿੱਚ ਖਿਡਾਰੀ ਹਿੱਸਾ ਲੈਣਗੇ। ਭਾਰਤ ਵੱਲੋਂ ਕਰੀਬ 500 ਖਿਡਾਰੀਆਂ ਤੇ ਪ੍ਰਬੰਧਕਾਂ ਦਾ ਵਫ਼ਦ ਚਾਈਨਾ 'ਚ ਪੈਰਾ ਏਸ਼ੀਅਨ ਖੇਡਾਂ ਵਿੱਚ ਭਾਗ ਲੈਣ ਲਈ ਜਾ ਰਿਹਾ ਹੈ। ਇਸ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਖਿਡਾਰੀ ਅਤੇ ਆਫਿਸ਼ੀਅਲ ਸ਼ਾਮਲ ਹਨ।
ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਲੱਗਭਗ 11 ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਭਾਗ ਲੈਣ ਜਾ ਰਹੇ ਹਨ ਅਤੇ 2 ਆਫਿਸ਼ੀਅਲ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਸ਼ਮਿੰਦਰ ਸਿੰਘ ਢਿੱਲੋਂ ਦੇ ਚੁਣੇ ਜਾਣ 'ਤੇ ਪੂਰੀ ਬੋਸ਼ੀਆ ਸਪੋਰਟਸ ਫੈੱਡਰੇਸ਼ਨ ਆਫ਼ ਇੰਡੀਆ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ 'ਚ ਭਾਰੀ ਉਤਸ਼ਾਹ ਹੈ। ਪੈਰਾ ਖਿਡਾਰੀਆਂ ਦੇ ਲਈ ਪਿਛਲੇ 9 ਸਾਲਾਂ ਭਾਵ 2016 ਤੋਂ ਬੋਸ਼ੀਆ ਖੇਡ ਨੂੰ ਭਾਰਤ ਵਿੱਚ ਪਹਿਲੀ ਵਾਰ ਸ਼ੁਰੂ ਕਰਨ ਤੋਂ ਲੈ ਕੇ ਪੈਰਾ ਏਸ਼ੀਅਨ ਖੇਡਾਂ ਤੱਕ ਦਾ ਸਫ਼ਰ ਤੈਅ ਕਰਨ ਵਿੱਚ ਅਤੇ ਪੰਜਾਬ ਦੇ ਪੈਰਾ ਖਿਡਾਰੀਆਂ ਨੂੰ ਵੱਖ-ਵੱਖ ਪੈਰਾ ਖੇਡਾਂ 'ਚ ਉਤਸ਼ਾਹਿਤ ਕਰਨ ਤੇ ਖੇਡਾਂ 'ਚ ਲੈ ਕੇ ਆਉਣ ਦੀ ਲਗਾਤਾਰ ਮਿਹਨਤ ਸਦਕਾ ਇਨ੍ਹਾਂ ਆਫਿਸ਼ੀਅਲ ਦਾ ਚੁਣਿਆ ਜਾਣਾ ਪੰਜਾਬ ਅਤੇ ਬੋਸ਼ੀਆ ਸਪੋਰਟਸ ਫੈੱਡਰੇਸ਼ਨ ਆਫ਼ ਇੰਡੀਆ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ।
ਇਹ ਵੀ ਪੜ੍ਹੋ : CM ਮਾਨ ਦਾ ਅਹਿਮ ਐਲਾਨ- ਸ਼ਹੀਦ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ
ਅਸ਼ੋਕ ਬੇਦੀ ਐਡੀਸ਼ਨਲ ਸਕੱਤਰ ਪੈਰਾਲੰਪਿਕ ਕਮੇਟੀ ਆਫ਼ ਇੰਡੀਆ ਨੇ ਕਿਹਾ ਕਿ ਇਨ੍ਹਾਂ ਦੋਵਾਂ ਦਾ ਤਜਰਬਾ ਅਤੇ ਮਿਹਨਤ ਆਉਣ ਵਾਲੇ ਸਮੇਂ 'ਚ ਪੂਰੇ ਭਾਰਤ ਦੇਸ਼ ਦੇ ਪੈਰਾ ਖਿਡਾਰੀਆਂ ਲਈ ਇਕ ਵਰਦਾਨ ਸਾਬਿਤ ਹੋਵੇਗੀ। ਇਸ ਤੋਂ ਪਹਿਲਾਂ ਵੀ ਇਹ ਦੋਵੇਂ ਆਫਿਸ਼ੀਅਲ ਅੰਤਰਰਾਸ਼ਟਰੀ ਪੈਰਾ ਖੇਡਾਂ ਲਈ ਕਈ ਦੇਸ਼ਾਂ ਜਿਵੇਂ ਕਿ ਇਟਲੀ, ਬਹਿਰੀਨ, ਦੁਬਈ, ਇੰਡੋਨੇਸ਼ੀਆ, ਹਾਂਗਕਾਂਗ, ਸਿੰਘਾਪੁਰ, ਕੋਰੀਆ ਆਦਿ ਵਿਖੇ ਵੀ ਬਤੌਰ ਪੈਰਾ ਆਫੀਸ਼ੀਅਲ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਚੁੱਕੇ ਹਨ।
ਇਸ ਮੌਕੇ ਚਰਨਜੀਤ ਸਿੰਘ ਬਰਾੜ ਓਐੱਸਡੀ, ਕੋਚ ਦਵਿੰਦਰ ਸਿੰਘ ਟਫੀ ਬਰਾੜ, ਡਾ. ਰਮਨਦੀਪ ਸਿੰਘ, ਕੋਚ ਗੁਰਪ੍ਰੀਤ ਸਿੰਘ, ਖਜ਼ਾਨਚੀ ਜਗਰੂਪ ਸਿੰਘ, ਮਨਜੀਤ ਸਿੰਘ ਰਾਏ, ਜਸਇੰਦਰ ਸਿੰਘ, ਜਸਵੰਤ ਸਿੰਘ ਢਿੱਲੋਂ, ਅਮਨਦੀਪ ਸਿੰਘ, ਬੋਸ਼ੀਆ ਸਪੋਰਟਸ ਫੈੱਡਰੇਸ਼ਨ ਆਫ਼ ਇੰਡੀਆ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਖਿਡਾਰੀਆਂ ਨੇ ਇਨ੍ਹਾਂ ਦੀ ਚੋਣ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਭਾਰਤ ਲਈ ਵੱਧ ਤੋਂ ਵੱਧ ਮੈਡਲ ਜਿੱਤ ਕੇ ਲਿਆਉਣ ਲਈ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਅਤੇ ਪਾਕਿਸਤਾਨ ਦੇ ਬੱਲੇਬਾਜ਼ਾਂ ਦੇ ਇਰਾਦਿਆਂ 'ਚ ਵੱਡਾ ਫਰਕ : ਇਰਫਾਨ ਪਠਾਨ
NEXT STORY