ਨਵੀਂ ਦਿੱਲੀ- ਪੈਰਾਲੰਪਿਕ 'ਚ ਹਾਈ ਜੰਪ ਦੇ ਕਾਂਸੀ ਤਮਗ਼ਾ ਜੇਤੂ ਸ਼ਰਦ ਕੁਮਾਰ ਨੂੰ ਸੀਨੇ 'ਚ ਜਕੜਨ ਕਾਰਨ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਸ) 'ਚ ਦਾਖ਼ਲ ਕਰਾਇਆ ਗਿਆ ਹੈ ਪਰ ਹੁਣ ਉਹ ਬਿਹਤਰ ਮਹਿਸੂਸ ਕਰ ਰਹੇ ਹਨ। ਟੋਕੀਓ ਪੈਰਾਲੰਪਿਕ ਦੀ ਟੀ-42 ਹਾਈ ਜੰਪ ਪ੍ਰਤੀਯੋਗਿਤਾ 'ਚ ਕਾਂਸੀ ਤਮਗ਼ਾ ਜਿੱਤਣ ਵਾਲੇ ਸ਼ਰਦ ਨੂੰ ਚਾਰ ਦਿਨ ਪਹਿਲਾਂ ਏਮਸ 'ਚ ਦਾਖ਼ਲ ਕਰਾਇਆ ਗਿਆ ਸੀ ਤੇ ਉਨ੍ਹਾਂ ਨੂੰ ਆਪਣੇ ਟੈਸਟਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਸ਼ਰਦ ਨੇ ਕਿਹਾ ਕਿ ਸੀਨੇ 'ਚ ਜਕੜਨ ਦੇ ਬਾਅਦ ਮੈਂ ਚਾਰ ਦਿਨ ਤੋਂ ਇੱਥੇ ਦਾਖ਼ਲ ਹਾਂ। ਹੁਣ ਮੈਂ ਬਿਹਤਰ ਮਹਿਸੂਸ ਕਰ ਰਿਹਾ ਹਾਂ।
ਸ਼ਰਦ ਨੇ ਕਿਹਾ- ਹਰੇਕ ਦਿਨ ਟੈਸਟ ਹੋ ਰਹੇ ਹਨ ਤੇ ਡਾਕਟਰ ਇਕ ਜਾਂ ਦੋ ਦਿਨਾਂ 'ਚ ਦੱਸਣਗੇ (ਕਿ ਅੱਗੇ ਕੀ ਕਰਨਾ ਹੈ)। ਪਟਨਾ 'ਚ ਜਨਮੇ 29 ਸਾਲ ਦੇ ਇਸ ਖਿਡਾਰੀ ਨੇ ਮੁਕਾਬਲੇ ਤੋਂ ਪਹਿਲਾਂ ਗੋਡੇ 'ਚ ਸੱਟ ਦੇ ਬਾਵਜੂਦ ਟੀ-42 ਫ਼ਾਈਨਲ 'ਚ ਹਿੱਸਾ ਲਿਆ ਸੀ। ਉਨ੍ਹਾਂ ਨੇ ਬਾਅਦ 'ਚ ਕਿਹਾ ਕਿ ਉਹ ਪ੍ਰਤੀਯੋਗਿਤਾ ਤੋਂ ਹੱਟਣ ਦੇ ਕਗਾਰ 'ਚ ਸਨ। ਉਹ ਹਾਲਾਂਕਿ 1.83 ਮੀਟਰ ਦੀ ਕੋਸ਼ਿਸ਼ ਦੇ ਨਾਲ ਕਾਂਸੀ ਤਮਗ਼ਾ ਜਿੱਤਣ 'ਚ ਸਫ਼ਲ ਰਹੇ ਸਨ।
ਬਚਪਨ 'ਚ ਪੋਲੀਓ ਦੀ ਨਕਲੀ ਦਵਾਈ ਕਾਰਨ ਸ਼ਰਦ ਦੇ ਖੱਬੇ ਪੈਰ 'ਚ ਲਕਵਾ ਮਾਰ ਗਿਆ ਸੀ। ਸ਼ਰਦ ਹਾਈ ਜੰਪ 'ਚ 2014 ਤੇ 2018 ਏਸ਼ੀਆਈ ਪੈਰਾ ਖੇਡਾਂ ਦੇ ਚੈਂਪੀਅਨ ਹਨ। ਉਨ੍ਹਾਂ 2019 'ਚ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਿਆ ਸੀ।
ਹੁਣ ਈ-ਕਾਮਰਸ ਸਾਈਟ 'ਤੇ ਉਪਲਬਧ ਹੋਵੇਗਾ ਭਾਰਤੀ ਕ੍ਰਿਕਟ ਟੀਮ ਦਾ ਸਮਾਨ
NEXT STORY