ਮੋਨੱਕੋ- ਪੈਰਿਸ ਓਲੰਪਿਕ ਵਿਚ ਟ੍ਰੈਕਡ ਫੀਲਡ ਦੀਆਂ 48 ਪ੍ਰਤੀਯੋਗਿਤਾਵਾਂ ਵਿਚ ਸੋਨ ਤਮਗਾ ਜੇਤੂਆਂ ਨੂੰ ਵਿਸ਼ਵ ਐਥਲੈਟਿਕਸ (ਡਬਲਯੂ. ਏ.) ਨੇ ਪਹਿਲੀ ਵਾਰ 50,000 ਡਾਲਰ (ਭਾਰਤੀ ਕਰੰਸੀ ’ਚ 41.60 ਲੱਖ ਰੁਪਏ) ਦੀ ਇਨਾਮੀ ਰਾਸ਼ੀ ਦੇਣ ਦਾ ਬੁੱਧਵਾਰ ਨੂੰ ਐਲਾਨ ਕੀਤਾ। ਵਿਸ਼ਵ ਐਥਲੈਟਿਕਸ ਦੇ ਇਸ ਕਦਮ ਨਾਲ 2028 ਵਿਚ ਲਾਂਸ ਏਂਜਲਸ ਵਿਚ ਹੋਣ ਵਾਲੀਆਂ ਖੇਡਾਂ ਵਿਚ 3 ਤਮਗਾ ਜੇਤੂਆਂ ਨੂੰ ਇਨਾਮ ਦੇਣ ਦਾ ਰਸਤਾ ਸਾਫ ਹੋਵੇਗਾ।
ਭਾਰਤ ਨੂੰ ਪੈਰਿਸ ਓਲੰਪਿਕ ਵਿਚ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੋਂ ਸੋਨ ਤਮਗੇ ਦੀ ਉਮੀਦ ਹੈ। ਨੀਰਜ ਨੇ ਟੋਕੀਓ ਓਲੰਪਿਕ ਵਿਚ ਦੇਸ਼ ਲਈ ਐਥਲੈਟਿਕਸ ਦਾ ਪਹਿਲਾ ਸੋਨ ਤਮਗਾ ਜਿੱਤਿਆ ਸੀ। ਉਹ ਇਸਦੇ ਨਾਲ ਹੀ ਵਿਅਕਤੀਗਤ ਪ੍ਰਤੀਯੋਗਿਤਾ ਵਿਚ ਨਿਸ਼ਾਨੇਬਾਜ਼ ਅਭਿਨਵ ਬਿੰਦ੍ਰਾ ਤੋਂ ਬਾਅਦ ਸੋਨ ਤਮਗਾ ਜਿੱਤਣ ਵਾਲਾ ਦੇਸ਼ ਦਾ ਦੂਜਾ ਖਿਡਾਰੀ ਬਣਿਆ ਸੀ। ਇਸ ਇਤਿਹਾਸਕ ਫੈਸਲੇ ਨਾਲ ਡਬਲਯੂ. ਏ. ਓਲੰਪਿਕ ਖੇਡਾਂ ਵਿਚ ਇਨਾਮੀ ਰਾਸ਼ੀ ਦੇਣ ਵਾਲਾ ਪਹਿਲਾ ਕੌਮਾਂਤਰੀ ਸੰਘ ਬਣ ਜਾਵੇਗਾ।
IPL 2024 RR vs GT : ਰਾਜਸਥਾਨ ਨੇ ਗੁਜਰਾਤ ਨੂੰ ਦਿੱਤਾ 197 ਦੌੜਾਂ ਦਾ ਟੀਚਾ
NEXT STORY