ਸਪੋਰਟਸ ਡੈਸਕ— ਟੀਮ ਇੰਡੀਆ ਖਿਲਾਫ ਸੀਰੀਜ਼ ਤੋਂ ਪਹਿਲਾਂ ਆਸਟੇਰਲੀਆਈ ਟੀਮ ਨਸਲਵਾਦ ਅਤੇ ਐਬੋਰਿਜਨਲ ਆਸਟਰੇਲੀਅਨ (ਆਸਟਰੇਲੀਆ ਦੇ ਮੂਲ ਨਿਵਾਸੀ) ਪ੍ਰਤੀ ਹਮਦਰਦੀ ਜਿਤਾਉਣ ਲਈ 'ਬੇਅਰਫੁਟ ਸਰਕਲ' ਭਾਵ ਨੰਗੇ ਪੈਰ ਘੇਰਾ ਬਣਾਵੇਗੀ। ਟੀਮ ਦੇ ਉਪਕਪਤਾਨ ਪੈਟ ਕਮਿੰਸ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਦੇਸ਼ ਅਜੇ ਤਕ ਨਸਲਵਾਦ ਨੂੰ ਦੂਰ ਕਰਨ ਲਈ ਕੁਝ ਜ਼ਿਆਦਾ ਨਹੀਂ ਕਰ ਸਕਿਆ ਹੈ, ਪਰ ਉਹ ਬਿਹਤਰ ਬਣਨਾ ਚਾਹੁੰਦੇ ਹਨ। ਟੀਮ ਅਜਿਹਾ ਹਰ ਸੀਰੀਜ਼ ਦੇ ਸ਼ੁਰੂਆਤ 'ਚ ਕਰੇਗੀ।
'ਬੇਅਰਫੁੱਟ ਸਰਕਲ ਦੀ ਰਵਾਇਤ ਦੀ ਸ਼ੁਰੂਆਤ ਇਸੇ ਸਾਲ ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਨੇ ਕੀਤੀ ਸੀ। ਵੁਮੈਂਸ ਬਿਗ ਬੈਸ ਤੇ ਹਾਲ ਹੀ 'ਚ ਪਿਛਲੇ ਹਫਤੇ ਸ਼ੇਫੀਲਡ ਸ਼ਿਲਡ ਟਰਾਫੀ 'ਚ ਇਹ ਦੇਖਣ ਨੂੰ ਮਿਲਿਆ ਸੀ। ਕਮਿੰਸ ਨੇ ਕਿਹਾ, ''ਅਸੀਂ ਬੇਅਰਫੁਟ ਸਰਕਲ ਬਣਾਉਣ ਦਾ ਫੈਸਲਾ ਕੀਤਾ ਹੈ। ਅਸੀਂ ਅਜਿਹਾ ਹਰ ਸੀਰੀਜ਼ ਤੋਂ ਪਹਿਲਾਂ ਕਰਨ ਦੀ ਸੋਚ ਰਹੇ ਹਾਂ। ਇਹ ਸਾਡੇ ਲਈ ਕਾਫੀ ਆਸਾਨ ਫੈਸਲਾ ਸੀ। ਅਸੀਂ ਸਪੱਸ਼ਟ ਤੌਰ 'ਤੇ ਨਸਲਵਾਦ ਦੇ ਖਿਲਾਫ ਹਾਂ। ਅਸੀਂ ਬਿਹਤਰ ਕਰਨਾ ਚਾਹੁੰਦੇ ਹਾਂ। ਅਜਿਹੇ 'ਚ ਅਸੀਂ ਇਸ ਸੀਜ਼ਨ 'ਚ ਇਸ ਦੀ ਸ਼ੁਰੂਆਤ ਕਰਾਂਗੇ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦੇ ਖਿਲਾਫ ਸੀਰੀਜ਼ ਦੀ ਸ਼ੁਰੂਆਤ 27 ਨਵੰਬਰ ਤੋਂ ਵਨ-ਡੇ ਨਾਲ ਹੋਵੇਗੀ।
ਇਹ ਵੀ ਪੜ੍ਹੋ : ਜਦੋਂ ਸਚਿਨ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ, ਪੂਰਾ ਦੇਸ਼ ਹੋ ਗਿਆ ਸੀ ਭਾਵੁਕ
ਸ਼ਰਾਰਾ ਸੂਟ ਪਾ ਕੇ ਧੋਨੀ ਦੀ ਧੀ ਜੀਵਾ ਨੇ ਕੀਤਾ ਡਾਂਸ, ਵੀਡੀਓ ਵਾਇਰਲ
NEXT STORY