ਪਟਿਆਲਾ (ਰਾਜੇਸ਼)- ਪਟਿਆਲਾ ਦੇ ਇੰਟਰਨੈਸ਼ਨਲ ਬਾਕਸਰ ਰਿਆਲ ਪੁਰੀ ਨੇ ਗੌਤਮ ਬੁੱਧਾ ਯੂਨੀਵਰਸਿਟੀ ਗਰੇਟਰ ਨੋਇਡਾ ਵਿਖੇ ਖੇਡੀ ਜਾ ਰਹੀ ਪਹਿਲੀ ਬਿੱਗ ਬੋਟ ਬਾਕਸਿੰਗ ਚੈਂਪੀਅਨਸ਼ਿੱਪ ਵਿਚ ਪੰਜਾਬ ਦੀ ਅਗਵਾਈ ਕਰਦਿਆਂ ਨਾਕ-ਆਊਟ ਮੁਕਾਬਲੇ ਵਿਚ ਹਰਿਆਣਾ ਦੇ ਖਿਡਾਰੀ ਨੂੰ ਪਛਾੜਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ 91 ਕਿਲੋਗ੍ਰਾਮ ਭਾਰ ਵਰਗ ਵਿਚ ਬੰਗਲੌਰ ਵਿਖੇ ਹੋਣ ਵਾਲੀ ਪ੍ਰਤੀਯੋਗਿਤਾ ਵਿਚ ਹਿੱਸਾ ਲਏਗਾ।
ਬਾਕਸਿੰਗ ਐਸੋਸੀਏਸ਼ਨ ਆਫ ਪਟਿਆਲਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਰਿਆਲ ਪੁਰੀ ਐਸੋ. ਦੇ ਜਨਰਲ ਸਕੱਤਰ ਅਤੇ ਕੋਚ ਸੰਤੋਸ਼ ਦੱਤਾ ਅਤੇ ਅਨੂਦੀਪ ਸਿੰਘ ਦੀ ਅਗਵਾਈ ਹੇਠ ਆਪਣੀ ਖੇਡ ਨੂੰ ਹੋਰ ਨਿਖਾਰ ਰਿਹਾ ਹੈ। ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਬਿੱਗ ਬੋਟ ਲੀਗ ਦੇ ਪਹਿਲੇ ਹੀ ਮੁਕਾਬਲੇ ਵਿਚ ਰਿਆਲ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਪਹਿਲੇ ਹੀ ਰਾਊਂਡ ਵਿਚ ਹਰਿਆਣਾ ਦੇ ਖਿਡਾਰੀ ਨੂੰ ਨਾਕ-ਆਊਟ ਪ੍ਰਤੀਯੋਗਤਾ ਵਿਚ ਹਰਾ ਕੇ ਪੰਜਾਬ ਦਾ ਮਾਣ-ਸਨਮਾਨ ਵਧਾਇਆ ਹੈ। ਉਮੀਦ ਹੈ ਕਿ ਇਹ ਹੋਣਹਾਰ ਖਿਡਾਰੀ ਅਗਲਿਆਂ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਲੰਪਿਕ ਖੇਡਣ ਲਈ ਕੁਆਲੀਫਾਈ ਕਰੇਗਾ। ਦੱਸਣਯੋਗ ਹੈ ਕਿ ਰਿਆਲ ਪੁਰੀ ਪਟਿਆਲਾ ਦੇ ਮੋਦੀ ਕਾਲਜ ਦਾ ਵਿਦਿਆਰਥੀ ਹੈ। ਇਸ ਤੋਂ ਪਹਿਲਾਂ ਇੰਟਰਨੈਸ਼ਨਲ ਪੱਧਰ ਦੀਆਂ ਪ੍ਰਤੀਯੋਗਤਾਵਾਂ ਵਿਚ ਮੈਡਲ ਅਤੇ ਗੋਲਡ ਮੈਡਲ ਜਿੱਤ ਕੇ ਆਪਣੇ ਸ਼ਹਿਰ, ਆਪਣੇ ਦੇਸ਼ ਅਤੇ ਮਾਪਿਆਂ ਦਾ ਨਾਂ ਸੰਸਾਰ ਪੱਧਰ ’ਤੇ ਰੌਸ਼ਨ ਕਰ ਚੁੱਕਾ ਹੈ।
ਸੈਗ 'ਚ ਕੀਤਾ ਤਮਗਿਆਂ ਦਾ ਸੈਂਕੜਾ ਪੂਰਾ : ਭਾਰਤ ਨੇ ਚੌਥੇ ਦਿਨ ਜਿੱਤੇ 56 ਤਮਗੇ
NEXT STORY