ਪਟਿਆਲਾ, (ਰਾਜੇਸ਼ ਪੰਜੌਲਾ)- ਮੁਹਾਲੀ ਵਿਖੇ ਹੋਈ ਪੰਜਾਬ ਤੈਰਾਕੀ ਚੈਂਪੀਅਨਸ਼ਿਪ ਵਿਚ ਪਟਿਆਲਾ ਦੇ ਤੈਰਾਕਾਂ ਨੇ ਮੈਡਲਾਂ ਦੇ ਗੱਫੇ ਜਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਚੈਂਪੀਅਨਸ਼ਿਪ ਵਿਚ ਸਭ ਤੋਂ ਵੱਧ ਮੈਡਲ ਪਟਿਆਲਾ ਦੇ ਨਗਰ ਨਿਗਮ ਸਾਹਮਣੇ ਸਥਿਤ ਸਰਕਾਰੀ ਤੈਰਾਕੀ ਪੂਲ ਦੇ ਤੈਰਾਕਾਂ ਨੇ ਜਿੱਤੇ ਹਨ।
ਇਹ ਵੀ ਪੜ੍ਹੋ : ਰਾਂਚੀ ਦੇ ਇਸ ਸਕੂਲ 'ਚ ਪੜ੍ਹਦੀ ਹੈ MS Dhoni ਦੀ ਧੀ ਜੀਵਾ, ਫੀਸ ਕਰ ਦੇਵੇਗੀ ਹੈਰਾਨ
ਇਹਨਾਂ ਵਿਚ ਰਣਵਿਜੈ ਸਿੰਘ ਚਹਿਲ ਨੇ 7 ਮੈਡਲ, ਆਦਿਲ ਸਲੁਜਾ ਨੇ 8 ਮੈਡਲ, ਅਲਾਇਨਾ ਸ਼ਰਮਾ ਨੇ 3 ਮੈਡਲ, ਤ੍ਰਿਪਤ ਕੌਰ ਨੇ 1, ਮਨਸੀਰਤ ਨੇ 1 ਮੈਡਲ, ਜਸਲੀਨ ਨੇ 2 ਮੈਡਲ, ਹਸਰਤ ਚਹਿਲ ਨੇ 1 ਮੈਡਲ, ਯਸ਼ਵਰਧਨ ਨੇ 1 ਮੈਡਲ, ਯੂਵਦੀਪ ਨੇ 1 ਮੈਡਲ ਅਤੇ ਸਤਕਰਤਾਰ ਨੇ 3 ਮੈਡਲ ਜਿੱਤੇ ਹਨ ਜਦੋਂ ਕਿ ਰਣਵਿਜੈ ਸਿੰਘ ਚਹਿਲ ਅਤੇ ਅਲਾਇਨਾ ਸ਼ਰਮਾ ਦੀ ਚੋਣ ਉਡ਼ੀਸਾ ਵਿੱਚ ਹੋ ਰਹੀ ਕੌਮੀ ਚੈਂਪੀਅਨਸ਼ਿਪ ਲਈ ਹੋ ਗਈ ਹੈ।
ਇਹ ਵੀ ਪੜ੍ਹੋ : ਜਰਮਨੀ ਤੇ ਬ੍ਰਾਜ਼ੀਲ ਵਰਗੇ ਧਾਕੜ ਜ਼ਮੀਂਦੋਜ, ਅਨੋਖਾ ਹੈ ਇਸ ਵਾਰ ਦਾ ਮਹਿਲਾ ਫੁੱਟਬਾਲ ਵਿਸ਼ਵ ਕੱਪ
ਇਸ ਮੌਕੇ ਸਵੀਵਿੰਗ ਕੋਚ ਰਾਜਪਾਲ ਸਿੰਘ ਚਹਿਲ, ਸਵੀਵਿੰਗ ਐਸੋਸੀਏਸ਼ਨ ਦੇ ਸੈਕਟਰੀ ਮਹਿੰਦਰ ਸਿੰਘ ਸਿੱਧੂ ਅਤੇ ਜ਼ਿਲਾ ਖੇਡ ਅਫਸਰ ਹਰਪਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਖੇਡਾਂ ਨੂੰ ਅੱਗੇ ਵਧਾਉਣ ਲਈ ਹੌਂਸਲਾ ਅਫਜਾਈ ਕੀਤੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਂਚੀ ਦੇ ਇਸ ਸਕੂਲ 'ਚ ਪੜ੍ਹਦੀ ਹੈ MS Dhoni ਦੀ ਧੀ ਜੀਵਾ, ਫੀਸ ਕਰ ਦੇਵੇਗੀ ਹੈਰਾਨ
NEXT STORY