ਸਪੋਰਟਸ ਡੈਸਕ : ਆਈਪੀਐੱਲ 2024 ਦਾ 53ਵਾਂ ਮੈਚ ਪੰਜਾਬ ਕਿੰਗਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ ਤੇ ਪੰਜਾਬ ਨੂੰ ਜਿੱਤ ਲਈ 168 ਦੌੜਾਂ ਦਾ ਟੀਚਾ ਦਿੱਤਾ। ਚੇਨਈ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਅਜਿੰਕਯ ਰਹਾਣੇ 9 ਦੌੜਾਂ ਬਣਾ ਅਰਸ਼ਦੀਪ ਸਿੰਘ ਵਲੋਂ ਆਊਟ ਹੋਇਆ। ਚੇਨਈ ਨੂੰ ਦੂਜਾ ਝਟਕਾ ਕਪਤਾਨ ਰੁਤੂਰਾਜ ਗਾਇਕਵਾੜ ਦੇ ਆਊਟ ਹੋਣ ਨਾਲ ਲੱਗਾ। ਰੁਤੂਰਾਜ 32 ਦੌੜਾਂ ਬਣਾ ਰਾਹੁਲ ਚਾਹਰ ਦਾ ਸ਼ਿਕਾਰ ਬਣਿਆ।ਚੇਨਈ ਦੀ ਤੀਜੀ ਵਿਕਟ ਸ਼ਿਵਮ ਦੂਬੇ ਦੇ ਆਊਟ ਹੋਣ ਨਾਲ ਡਿੱਗੀ। ਦੂਬੇ ਬਿਨਾ ਖਾਤਾ ਖੋਲੇ 0 ਦੇ ਸਕੋਰ 'ਤੇ ਰਾਹੁਲ ਚਾਹਰ ਵਲੋਂ ਆਊਟ ਹੋਇਆ।
ਚੇਨਈ ਦੀ ਚੌਥੀ ਵਿਕਟ ਡਾਰਲੀ ਮਿਸ਼ੇਲ ਦੇ ਆਊਟ ਹੋਣ ਨਾਲ ਡਿੱਗੀ। ਮਿਸ਼ੇਲ 30 ਦੌੜਾਂ ਬਣਾ ਹਰਸ਼ਲ ਪਟੇਲ ਵਲੋਂ ਆਊਟ ਹੋਇਆ। ਚੇਨਈ ਨੂੰ ਪੰਜਵਾਂ ਝਟਕਾ ਮੋਈਨ ਅਲੀ ਦੇ ਆਊਟ ਹੋਣ ਨਾਲ ਲੱਗਾ। ਮੋਈਨ 17 ਦੌੜਾਂ ਬਣਾ ਸੈਮ ਕੁਰੇਨ ਵਲੋਂ ਆਊਟ ਹੋਇਆ। ਚੇਨਈ ਨੂੰ ਛੇਵਾਂ ਝਟਕਾ ਮਿਸ਼ੇਲ ਸੈਂਟਨਰ ਦੇ ਆਊਟ ਹੋਣ ਨਾਲ ਲੱਗਾ। ਸੈਂਟਨਰ 11 ਦੌੜਾਂ ਬਣਾ ਰਾਹੁਲ ਚਾਹਰ ਵਲੋਂ ਆਊਟ ਹੋਇਆ। ਸ਼ਾਰਦੁਲ ਠਾਕੁਰ 17 ਦੌੜਾਂ ਆਊਟ ਹੋਏ। ਧੋਨੀ ਬਿਨਾ ਖਾਤਾ ਖੋਲੇ 0 ਦੇ ਸਕੋਰ 'ਤੇ ਆਊਟ ਹੋਏ। ਰਵਿੰਦਰ ਜਡੇਜਾ 43 ਦੌੜਾਂ ਬਣਾ ਆਊਟ ਹੋਏ। ਪੰਜਾਬ ਲਈ ਅਰਸ਼ਦੀਪ ਸਿੰਘ ਨੇ 2, ਸੈਮ ਕੁਰੇਨ ਨੇ 1, ਰਾਹੁਲ ਚਾਹਰ ਨੇ 3 ਤੇ ਹਰਸ਼ਲ ਪਟੇਲ ਨੇ 3 ਵਿਕਟਾਂ ਲਈਆਂ।
ਦੋਵੇਂ ਟੀਮਾਂ ਦੀ ਪਲੇਇੰਗ 11
ਪੰਜਾਬ ਕਿੰਗਜ਼ : ਜੌਨੀ ਬੇਅਰਸਟੋ, ਰਿਲੀ ਰੋਸੋ, ਸ਼ਸ਼ਾਂਕ ਸਿੰਘ, ਸੈਮ ਕੁਰੇਨ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਰਾਹੁਲ ਚਾਹਰ, ਕਾਗਿਸੋ ਰਬਾਡਾ, ਅਰਸ਼ਦੀਪ ਸਿੰਘ
ਚੇਨਈ ਸੁਪਰ ਕਿੰਗਜ਼ : ਅਜਿੰਕਿਆ ਰਹਾਣੇ, ਰੁਤੁਰਾਜ ਗਾਇਕਵਾੜ (ਕਪਤਾਨ), ਡੇਰਿਲ ਮਿਸ਼ੇਲ, ਸ਼ਿਵਮ ਦੁਬੇ, ਮੋਇਨ ਅਲੀ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟਕੀਪਰ), ਮਿਸ਼ੇਲ ਸੈਂਟਨਰ, ਸ਼ਾਰਦੁਲ ਠਾਕੁਰ, ਰਿਚਰਡ ਗਲੀਸਨ, ਤੁਸ਼ਾਰ ਦੇਸ਼ਪਾਂਡੇ।
RCB vs GT : ਸਾਡੇ ਲਈ ਹੁਣ ਸਿਫਰ ਤੋਂ ਸ਼ੁਰੂਆਤ ਕਰਨਾ ਮਹੱਤਵਪੂਰਨ ਹੈ: ਸ਼ੁਭਮਨ ਗਿੱਲ
NEXT STORY