ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਸਾਬਕਾ ਆਲਰਾਊਂਡਰ ਯਾਸਿਰ ਅਰਾਫਾਤ ਨੂੰ ਅਗਲੇ ਮਹੀਨੇ ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਰਾਸ਼ਟਰੀ ਟੀਮ ਦਾ 'ਹਾਈ ਪਰਫਾਰਮੈਂਸ ਕੋਚ' ਨਿਯੁਕਤ ਕੀਤਾ ਹੈ। ਯਾਸਿਰ ਲੰਡਨ ਤੋਂ ਲਾਹੌਰ ਪਹੁੰਚੇਗਾ ਅਤੇ ਪਾਕਿਸਤਾਨ ਦੀ ਸੀਮਤ ਓਵਰਾਂ ਦੀ ਟੀਮ 'ਚ ਸ਼ਾਮਲ ਖਿਡਾਰੀਆਂ ਦੇ ਨਾਲ ਨਿਊਜ਼ੀਲੈਂਡ ਲਈ ਰਵਾਨਾ ਹੋਵੇਗਾ ਜਿੱਥੇ 12 ਜਨਵਰੀ ਤੋਂ ਪੰਜ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।
ਇਹ ਵੀ ਪੜ੍ਹੋ : IND vs SA: ਬਾਕਸਿੰਗ ਡੇ ਟੈਸਟ ਮੈਚ ਦੇ ਪਹਿਲੇ ਦਿਨ ਮੀਂਹ ਪਾ ਸਕਦੈ ਵਿਘਨ, ਇੰਝ ਰਹੇਗਾ ਪੰਜ ਦਿਨਾਂ ਦਾ ਮੌਸਮ
ਪਾਕਿਸਤਾਨ ਦੇ ਚੋਣਕਰਤਾਵਾਂ ਨੇ ਨਿਊਜ਼ੀਲੈਂਡ 'ਚ ਟੀ-20 ਸੀਰੀਜ਼ ਲਈ ਆਪਣੀ 17 ਮੈਂਬਰੀ ਟੀਮ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ। ਇਸ ਲੜੀ ਨੂੰ ਅਗਲੇ ਸਾਲ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ। ਪੀ. ਸੀ. ਬੀ. ਦੇ ਸੂਤਰਾਂ ਮੁਤਾਬਕ ਯਾਸਿਰ ਸਾਈਮਨ ਹੈਲਮਟ ਦੀ ਥਾਂ ਲੈਣਗੇ, ਜੋ ਆਸਟ੍ਰੇਲੀਆ 'ਚ ਚੱਲ ਰਹੀ ਟੈਸਟ ਸੀਰੀਜ਼ ਲਈ ਪਾਕਿਸਤਾਨੀ ਟੀਮ ਦੇ ਹਾਈ ਪਰਫਾਰਮੈਂਸ ਕੋਚ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
IND vs SA: ਬਾਕਸਿੰਗ ਡੇ ਟੈਸਟ ਮੈਚ ਦੇ ਪਹਿਲੇ ਦਿਨ ਮੀਂਹ ਪਾ ਸਕਦੈ ਵਿਘਨ, ਇੰਝ ਰਹੇਗਾ ਪੰਜ ਦਿਨਾਂ ਦਾ ਮੌਸਮ
NEXT STORY