ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ, ''ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀਆਂ ਕੁਝ ਜਗ੍ਹਾਵਾਂ ਤੋਂ ਉਨ੍ਹਾਂ ਦੇ ਸਾਬਕਾ ਖਿਡਾਰੀਆਂ ਦੀ ਤਸਵੀਰਾਂ ਨੂੰ ਹਟਾਉਣਾ ਅਫਸੋਸਜਨਕ ਹੈ ਅਤੇ ਉਹ ਇਸ ਮੁੱਧੇ ਨੂੰ ਅਗਲੇ ਮਹੀਨੇ ਆਈ. ਸੀ. ਸੀ. ਦੀ ਬੈਠਕ ਦੌਰਾਨ ਬੀ. ਸੀ. ਸੀ. ਆਈ. ਦੇ ਨਾਲ ਚੁੱਕੇਗਾ। ਐਤਵਾਰ ਦੇਰ ਰਾਤ ਜਾਰੀ ਇਕ ਬਿਆਨ ਵਿਚ ਪੀ. ਸੀ. ਬੀ. ਦੇ ਮੈਨੇਜਿੰਗ ਡਰੈਕਟਰ (ਐੱਮ. ਡੀ.) ਵਸੀਮ ਖਾਨ ਨੇ ਕਿਹਾ ਕਿ ਖੇਡ ਨੇ ਹਮੇਸ਼ਾ ਰਾਜਨੀਤਕ ਤਣਾਅ ਨੂੰ ਘੱਟ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।''
ਆਈ. ਸੀ. ਸੀ. ਦੀ ਬੈਠਕ ਦੁਬਈ ਵਿਚ ਹੋਣੀ ਹੈ ਪਰ ਅਜੇ ਇਸ ਦੀ ਤਾਰੀਖ ਤੈਅ ਨਹੀਂ ਹੋਈ ਹੈ। ਵਸੀਮ ਖਾਨ ਨੇ ਬਿਆਨ ਦਿੱਤਾ, ''ਸਾਡਾ ਹਮੇਸ਼ਾ ਮੰਨਣਾ ਹੈ ਕਿ ਖੇਡ ਨੂੰ ਰਾਜਨੀਤੀ ਤੋਂ ਵੱਖ ਰੱਖਣਾ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਖੇਡ ਖਾਸ ਕਰ ਕੇ ਕ੍ਰਿਕਟ ਨੇ ਹਮੇਸ਼ਾ ਲੋਕਾਂ ਅਤੇ ਦੇਸ਼ਾਂ ਵਿਚਾਲੇ ਪਾੜ ਭਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।''
ਵਸੀਮ ਖਾਨ ਨੇ ਕਿਹਾ, ''ਸਭ ਤੋਂ ਇਤਿਹਾਸਕ ਕ੍ਰਿਕਟ ਕਲੱਬ ਵਿਚੋਂ ਇਕ ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਹੋਰ ਧਾਕੜ ਕ੍ਰਿਕਟਰਾਂ ਦੀ ਤਸਵੀਰ ਨੂੰ ਢਕਣਾ ਜਾਂ ਹਟਾਉਣਾ ਬੇਹੱਦ ਅਫਸੋਸਜਨਕ ਕਾਰਵਾਈ ਹੈ।'' ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ ਘੱਟੋਂ ਘੱਟ 40 ਜਵਾਨ ਸ਼ਹੀਦ ਹੋ ਗਏ ਸੀ। ਇਸ ਹਾਦਸੇ ਤੋਂ ਬਾਅਦ ਮੁੰਬਈ ਦੇ ਕ੍ਰਿਕਟ ਕਲੱਬ ਆਫ ਇੰਡੀਆ ਨੇ ਇਮਰਾਨ ਖਾਨ ਦੀ ਤਸਵੀਰ ਨੂੰ ਢੱਕ ਦਿੱਤਾ ਸੀ ਜਦਕਿ ਪੰਜਾਬ ਕ੍ਰਿਕਟ ਸੰਘ ਮੋਹਾਲੀ ਸਟੇਡੀਅਮ ਅੰਦਰ ਵੱਖ-ਵੱਖ ਸਥਾਨਾਂ 'ਤੇ ਲੱਗੀ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ। ਪੀ. ਸੀ. ਬੀ. ਦੇ ਮੈਨੇਜਮੈਂਟ ਡਰੈਕਟਰ ਨੇ ਨਾਲ ਹੀ ਸਾਫ ਕੀਤਾ ਕਿ ਭਾਰਤ ਦੀ ਪ੍ਰੋਡਕਸ਼ਨ ਕੰਪਨੀ ਆਈ. ਐੱਮ. ਜੀ. ਰਿਲਾਇਂਸ ਪਾਕਿਸਤਾਨ ਸੁਪਰ ਲੀਗ ਦੇ ਬਾਕੀ ਮੈਚਾਂ ਦੇ ਪ੍ਰੋਡਕਸ਼ਨ ਤੋਂ ਪਿੱਛੇ ਹੱਟ ਗਈ ਹੈ। ਪੁਲਵਾਮਾ ਹਮਲੇ ਦੇ ਵਿਰੋਧ ਵਿਚ ਆਈ. ਐੱਮ. ਜੀ ਰਿਲਾਇੰਸ ਨੇ ਪੀ. ਐੱਸ. ਐੱਲ. ਦੇ ਅਧਿਕਾਰਤ ਪ੍ਰੋਡਕਸ਼ਨ ਸਾਂਝੇਦਾਰ ਦੇ ਰੂਪ ਵਿਚੋਂ ਹਟਣ ਦਾ ਐਲਾਨ ਕੀਤਾ।
ਵਿਸ਼ਵ ਕੱਪ ਸਿਰਫ 100 ਦਿਨ ਦੂਰ, ਇੰਗਲੈਂਡ ਕੋਲ ਚੈਂਪੀਅਨ ਬਣਨ ਦਾ ਮੌਕਾ : ਸਟ੍ਰਾਸ
NEXT STORY