ਜੈਕਸਨਵਿਲੇ- ਫਿਲ ਮਿਕੇਲਸਨ ਨੇ ਆਖ਼ਰੀ ਦੌਰ 'ਚ ਚਾਰ ਅੰਡਰ 68 ਦਾ ਕਾਰਡ ਖੇਡ ਕੇ ਕਾਂਸਟਲੇਸ਼ਨ ਫਿਊਰਿਕ ਐਂਡ ਫ੍ਰੈਂਡਸ ਇਨਵਿਟੇਸ਼ਨਲ ਗੋਲਫ਼ ਟੂਰਨਾਮੈਂਟ 'ਚ ਦੋ ਸ਼ਾਟ ਨਾਲ ਜਿੱਤ ਦਰਜ ਕੀਤੀ ਜੋ ਪੀ. ਸੀ. ਏ. ਟੂਰ ਚੈਂਪੀਅਨਜ਼ 'ਚ ਉਨ੍ਹਾਂ ਦਾ ਤੀਜਾ ਖ਼ਿਤਾਬ ਹੈ। ਇਸ 51 ਸਾਲਾ ਤਜਰਬੇਕਾਰ ਗੋਲਫ਼ਰ ਦਾ ਮਈ 'ਚ ਕੀਆਵਾਹ ਆਈਲੈਂਡ 'ਚ ਜਿੱਤ ਦੇ ਬਾਅਦ ਇਹ ਪਹਿਲਾ ਖ਼ਿਤਾਬ ਹੈ।
ਮਿਗੁਏਲ ਏਂਜਲ ਜਿਮਨੇਜ਼ ਨੇ ਟਿਮੂਕਵਾਨਾ ਕੰਟਰੀ ਕਲੱਬ 'ਚ ਹਵਾਦਾਰ ਹਾਲਾਤ 'ਚ ਪੂਰੇ ਦਿਨ ਮਿਕੇਲਸਨ ਨੂੰ ਚੁਣੌਤੀ ਪੇਸ਼ ਕੀਤੀ। ਉਨ੍ਹਾਂ ਨੇ 13ਵੇਂ ਤੇ 14ਵੇਂ ਹੋਲ 'ਚ ਬਰਡੀ ਲਗਾ ਕੇ ਮਿਕੇਲਸਨ 'ਤੇ ਦਬਾਅ ਬਣਾ ਦਿੱਤਾ ਸੀ ਜਿਨ੍ਹਾਂ ਨੇ ਇਨ੍ਹਾਂ ਦੋਵੇਂ ਹੋਲ 'ਚ ਪਾਰ ਸਕੋਰ ਬਣਾਇਆ ਸੀ। ਮਿਕੇਲਸਨ ਨੇ ਹਾਲਾਂਕਿ 15ਵੇਂ ਹੋਲ 'ਚ ਬਰਡੀ ਬਣਾ ਕੇ ਬੜ੍ਹਤ ਹਾਸਲ ਕੀਤੀ ਤੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮਿਕੇਲਸਨ ਨੇ ਕਿਹਾ- ਉਸ ਨੇ ਅਸਲ 'ਚ ਸ਼ਾਨਦਾਰ ਗੋਲਫ ਖੇਡੀ। ਉਸ ਨੇ 13ਵੇਂ ਤੇ 14ਵੇਂ ਹੋਲ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਪਰ ਮੈਨੂੰ ਖ਼ੁਸ਼ੀ ਹੈ ਕਿ ਮੈਂ ਬਰਡੀ ਲਗਾ ਕੇ ਸਿਖਰ 'ਤੇ ਪਹੁੰਚਣ 'ਚ ਸਫਲ ਰਿਹਾ ਪਰ ਇਹ ਮੁਸ਼ਕਲ ਦਿਨ ਸੀ। ਸਟੀਵ ਫਲੇਸਚ (71) ਕੁਲ 10 ਅੰਡਰ ਦੇ ਸਕੋਰ ਦੇ ਨਾਲ ਤੀਜੇ ਸਥਾਨ 'ਤੇ ਰਹੇ।
ਭਾਰਤ ਨੇ ਥਾਮਸ ਕੱਪ 'ਚ ਨੀਦਰਲੈਂਡ ਨੂੰ 5-0 ਨਾਲ ਹਰਾਇਆ
NEXT STORY