ਕੇਪਟਾਊਨ/ਦੱਖਣੀ ਅਫਰੀਕਾ (ਭਾਸ਼ਾ) : ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਪਹਿਲਾ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਮੁਲਤਵੀ ਕਰ ਦਿੱਤਾ ਗਿਆ, ਕਿਉਂਕਿ ਘਰੇਲੂ ਟੀਮ ਦੇ ਬਾਇਓ ਬਬਲ ਵਿਚ ਇਕ ਹੋਰ ਖਿਡਾਰੀ ਨੂੰ ਕੋਰੋਨਾ ਵਾਇਰਸ ਦੀ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ। ਦੋਵਾਂ ਕ੍ਰਿਕਟ ਟੀਮਾਂ ਦੀਆਂ ਫੈਡਰੇਸ਼ਨਾਂ ਨੇ ਕਿਹਾ ਕਿ ਪਹਿਲਾ ਮੈਚ ਐਤਵਾਰ ਲਈ ਮੁਲਤਵੀ ਕਰ ਦਿੱਤਾ ਗਿਆ। ਦੋਵਾਂ ਟੀਮਾਂ ਵਿਚਾਲੇ 3 ਵਨਡੇ ਖੇਡੇ ਜਾਣੇ ਹਨ।
ਕ੍ਰਿਕਟ ਦੱਖਣੀ ਅਫਰੀਕਾ (ਸੀ.ਐਸ.ਏ.) ਅਤੇ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਕਿਹਾ ਕਿ ਇਹ ਫ਼ੈਸਲਾ 'ਦੋਵਾਂ ਟੀਮਾਂ, ਮੈਚ ਅਧਿਕਾਰੀਆਂ ਅਤੇ ਮੈਚ ਵਿਚ ਸ਼ਾਮਿਲ ਸਾਰੇ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ। ਦੋਵਾਂ ਬੋਰਡ ਦੇ ਮੁੱਖ ਕਾਰਜਕਾਰੀਆਂ - ਸੀ.ਐਸ.ਏ. ਦੇ ਕੁਗਨਦਰੀ ਗੋਵੇਂਡ ਅਤੇ ਈ.ਸੀ.ਬੀ. ਦੇ ਟਾਮ ਹੈਰਿਸਨ ਨੇ ਮੈਚ ਦੇ ਮੁਲਤਵੀ ਹੋਣ 'ਤੇ ਸਹਿਮਤੀ ਜਤਾਈ। ਖਿਡਾਰੀ ਦਾ ਨਾਮ ਨਹੀਂ ਦੱਸਿਆ ਗਿਆ ਹੈ, ਉਹ ਇੰਗਲੈਂਡ ਦੌਰੇ ਦੌਰਾਨ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਇਆ ਜਾਣ ਵਾਲਾ ਤੀਜਾ ਦੱਖਣੀ ਅਫਰੀਕੀ ਖਿਡਾਰੀ ਹੈ।
ਟੀਮਾਂ ਦੇ ਕੇਪਟਾਊਨ ਹੋਟਲ ਵਿਚ ਬਬਲ ਵਿਚ ਜਾਣ ਤੋਂ ਪਹਿਲਾਂ ਹੀ ਇਕ ਖਿਡਾਰੀ ਨੂੰ ਪਾਜ਼ੇਟਿਵ ਪਾਇਆ ਗਿਆ ਸੀ, ਜਦੋਂ ਕਿ ਦੂਜਾ ਹਾਲ ਹੀ ਵਿਚ ਟੀ20 ਸੀਰੀਜ਼ ਤੋਂ ਪਹਿਲਾਂ ਬਬਲ ਵਿਚ ਪਾਜ਼ੇਟਿਵ ਆਇਆ ਸੀ। ਇੰਗਲੈਂਡ ਨੇ ਸੀਰੀਜ਼ 3-0 ਨਾਲ ਜਿੱਤੀ ਸੀ। ਪਹਿਲੇ ਵਨਡੇ ਦੇ ਮੁਲਤਵੀ ਹੋਣ ਦਾ ਮਤਲੱਬ ਹੈ ਕਿ ਟੀਮਾਂ ਐਤਵਾਰ ਅਤੇ ਸੋਮਵਾਰ ਨੂੰ ਲਗਾਤਾਰ ਮੈਚ ਖੇਡਣਗੀਆਂ। ਇੰਗਲੈਂਡ ਦਾ ਟੂਰ ਬੁੱਧਵਾਰ ਨੂੰ ਤੀਜੇ ਵਨਡੇ ਨਾਲ ਖ਼ਤਮ ਹੋਵੇਗਾ।
ਕਿਸਾਨਾਂ ਦੇ ਸਮਰਥਨ 'ਚ ਹੁਣ ਇਸ ਸ਼ਖ਼ਸੀਅਤ ਨੇ ਦਰੋਣਾਚਾਰੀਆ ਪੁਰਸਕਾਰ ਵਾਪਸ ਕਰਨ ਦੀ ਕੀਤੀ ਪੇਸ਼ਕਸ਼
NEXT STORY