ਪੁਣੇ- ਇੰਗਲੈਂਡ ਨੇ ਕਪਤਾਨ ਇਯੋਨ ਮੋਰਗਨ ਨੇ ਕਿਹਾ ਕਿ ਤਿੰਨ ਮੈਚਾਂ ਦੀ ਲੜੀ ਉਨ੍ਹਾਂ ਖਿਡਾਰੀਆਂ ਲਈ ਟੀ-20 ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਦਾ ਦਾਅਵਾ ਪੇਸ਼ ਕਰਨ ਦਾ ਚੰਗਾ ਮੌਕਾ ਹੈ, ਜਿਨ੍ਹਾਂ ਦਾ ਅਜੇ ਸਥਾਨ ਟੀਮ ਵਿਚ ਪੱਕਾ ਨਹੀਂ ਹੈ। ਮੋਰਗਨ ਨੇ ਕਿਹਾ, ‘‘ਜਦੋਂ ਵੀ ਤੁਸੀਂ ਵਿਦੇਸ਼ਾਂ ਵਿਚ ਦੌੜਾਂ ਬਣਾਉਂਦੇ ਹੋ ਜਾਂ ਵਿਕਟਾਂ ਲੈਂਦੇ ਹੋ ਤਾਂ ਤੁਸੀਂ ਆਪਣਾ ਦਾਅਵਾ ਮਜ਼ਬੂਤੀ ਨਾਲ ਪੇਸ਼ ਕਰਦੇ ਹੋ।’’
ਇਹ ਖ਼ਬਰ ਪੜ੍ਹੋ- ਹੋਲਡਰ ਦੀਆਂ 5 ਵਿਕਟਾਂ, ਵੈਸਟਇੰਡੀਜ਼ ਨੇ ਸ਼੍ਰੀਲੰਕਾ ਨੂੰ 169 ਦੌੜਾਂ ’ਤੇ ਕੀਤਾ ਢੇਰ
ਮੋਰਗਨ ਨੇ ਕਿਹਾ ਕਿ ਭਾਰਤ ਦੀ ਬੇਹੱਦ ਮਜ਼ਬੂਤ ਟੀਮ ਵਿਰੁੱਧ ਇਕ ਹੀ ਮੈਦਾਨ ’ਤੇ ਤਿੰਨ ਮੈਚ ਖੇਡਣਾ ਬੇਹੱਦ ਰੋਮਾਂਚਕ ਹੋਵੇਗਾ। ਉਸ ਨੇ ਕਿਹਾ, ‘‘ਇਹ ਸਾਰਿਆਂ ਲਈ 50 ਓਵਰ ਦੀ ਕ੍ਰਿਕਟ ਦੇ ਅਨੁਸਾਰ ਢਲਣ ਦਾ ਵੱਡਾ ਮੌਕਾ ਹੈ ਪਰ ਇਹ ਉਨ੍ਹਾਂ ਖਿਡਾਰੀਆਂ ਲਈ ਵੀ ਆਪਣਾ ਦਾਅਵਾ ਮਜ਼ਬੂਤ ਕਰਨ ਦਾ ਚੰਗਾ ਮੌਕਾ ਹੋਵੇਗਾ, ਜਿਨ੍ਹਾਂ ਨੂੰ ਮੌਕੇ ਨਹੀਂ ਮਿਲੇ।’’
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਵਿਰੁੱਧ ਭਾਰਤ ਦੀਆਂ ਨਜ਼ਰਾਂ ਕਲੀਨ ਸਵੀਪ ਤੋਂ ਬਚਣ ’ਤੇ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਨ ਡੇ ’ਚ ਜੇਤੂ ਸ਼ੁਰੂਆਤ ਕਰੇਗਾ ਭਾਰਤ!, ਧਵਨ ’ਤੇ ਰਹਿਣਗੀਆਂ ਨਜ਼ਰਾਂ
NEXT STORY