ਮੁੰਬਈ– ਵਾਨਖੇੜੇ ਸਟੇਡੀਅਮ ’ਚ ਆਪਣੇ ਨਾਂ ਦੇ ਸਟੈਂਡ ਦਾ ਉਦਘਾਟਨ ਕਰਨ ਤੋਂ ਬਾਅਦ ਭਾਰਤ ਦੇ ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਿਹਾ ਕਿ ਭਾਰਤ ਦੀ ਜਰਸੀ ਵਿਚ ਹੁਣ ਇਸ ਮੈਦਾਨ ’ਤੇ ਵਨ ਡੇ ਕ੍ਰਿਕਟ ਖੇਡਣ ਦਾ ਤਜਰਬਾ ਖਾਸ ਹੋਵੇਗਾ। ਮੁੰਬਈ ਕ੍ਰਿਕਟ ਸੰਘ ਨੇ ਵਾਨਖੇੜੇ ਸਟੇਡੀਅਮ ਵਿਚ ਰੋਹਿਤ, ਭਾਰਤ ਦੇ ਸਾਬਕਾ ਕਪਤਾਨ ਅਜਿਤ ਵਾਡੇਕਰ ਤੇ ਬੀ. ਸੀ. ਸੀ. ਆਈ. ਦੇ ਸਾਬਕਾ ਮੁਖੀ ਸ਼ਰਦ ਪਵਾਰ ਦੇ ਨਾਂ ਦੇ ਸਟੈਂਡ ਦਾ ਉਦਘਾਟਨ ਕੀਤਾ।
7 ਮਈ ਨੂੰ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਰੋਹਿਤ ਨੇ ਕਿਹਾ, ‘‘ਜੋ ਅੱਜ ਹੋ ਰਿਹਾ ਹੈ, ਉਹ ਮੈਂ ਕਦੇ ਸੋਚਿਆ ਵੀ ਨਹੀਂ ਸੀ। ਤੁਸੀਂ ਕਈ ਉਪਲੱਬਧੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹੋ ਪਰ ਇਹ ਕੁਝ ਖਾਸ ਹੈ ਕਿਉਂਕਿ ਵਾਨਖੇੜੇ ਸਟੇਡੀਅਮ ਵੱਖ ਹੈ ਤੇ ਇੱਥੇ ਕਈ ਯਾਦਾਂ ਬਣੀਆਂ ਹੋਈਆਂ ਹਨ।’’
ਉਸ ਨੇ ਕਿਹਾ,‘‘ਇੱਥੇ ਖੇਡ ਦੇ ਧਾਕੜਾਂ ਤੇ ਦੁਨੀਆ ਦੇ ਸਰਵੋਤਮ ਸਿਆਸੀ ਨੇਤਾਵਾਂ ਵਿਚਾਲੇ ਮੇਰਾ ਨਾਂ ਹੋਣਾ, ਮੈਂ ਆਪਣੇ ਜਜ਼ਬਾਤ ਜਤਾ ਨਹੀਂ ਸਕਦਾ। ਮੈਂ ਬਹੁਤ ਧੰਨਵਾਦੀ ਹਾਂ।’’
ਪਿਛਲੇ ਸਾਲ ਭਾਰਤ ਨੂੰ ਵਿਸ਼ਵ ਕੱਪ ਦਿਵਾਉਣ ਤੋਂ ਬਾਅਦ ਟੀ-20 ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਰੋਹਿਤ ਨੇ ਕਿਹਾ,‘‘ਮੈਂ ਅਜੇ ਵੀ ਖੇਡ ਰਿਹਾ ਹਾਂ ਤੇ ਦੋ ਰੂਪਾਂ ਤੋਂ ਸੰਨਿਆਸ ਲੈ ਲਿਆ ਹੈ। ਜਦੋਂ 21 ਮਈ ਨੂੰ (ਮੁੰਬਈ ਇੰਡੀਅਨਜ਼ ਲਈ ਆਈ. ਪੀ. ਐੱਲ.) ਇੱਥੇ ਖੇਡਾਂਗਾ ਤਾਂ ਮੇਰੇ ਨਾਂ ਦਾ ਸਟੈਂਡ ਹੋਵੇਗਾ ਤਾਂ ਖਾਸ ਹੋਵੇਗਾ। ਭਾਰਤ ਲਈ ਇੱਥੇ ਖੇਡਣਾ ਹੋਰ ਵੀ ਖਾਸ ਹੋਵੇਗਾ।’’
ਉਸ ਨੇ ਆਪਣੇ ਪੂਰੇ ਕਰੀਅਰ ਵਿਚ ਉਸਦੇ ਲਈ ਕਈ ਬਲਿਦਾਨ ਦੇਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਧੰਨਵਾਦ ਦਿੱਤਾ। ਉਸ ਨੇ ਕਿਹਾ,‘‘ਮੇਰਾ ਪਰਿਵਾਰ, ਮਾਤਾ-ਪਿਤਾ, ਭਰਾ ਤੇ ਪਤਨੀ ਇੱਥੇ ਹਨ। ਉਨ੍ਹਾਂ ਨੇ ਮੇਰੇ ਲਈ ਜਿਹੜੀਆ ਵੀ ਕੁਰਬਾਨੀਆਂ ਦਿੱਤੀਆਂ ਹਨ, ਮੈਂ ਧੰਨਵਾਦੀ ਹਾਂ।’’
ਰੋਹਿਤ ਨੇ ਕਿਹਾ,‘‘ਮੇਰੀ ਖਾਸ ਟੀਮ ਮੁੰਬਈ ਇੰਡੀਅਨਜ਼ ਵੀ ਇੱਥੇ ਹੈ। ਪਵਾਰ ਸਾਹਿਬ ਤੇ ਦੇਵੇਂਦ੍ਰ ਫੜੀਨੀਵਾਸ (ਮਹਾਰਾਸ਼ਟਰ ਦੇ ਮੁੱਖ ਮੰਤਰੀ) ਨੂੰ ਵੀ ਧੰਨਵਾਦ, ਜਿਨ੍ਹਾਂ ਨੇ ਇਸ ਦਿਨ ਨੂੰ ਖਾਸ ਬਣਾਇਆ।
ਇੰਗਲੈਂਡ ਦੌਰੇ ਤੋਂ ਪਹਿਲਾਂ ਜਾਇਸਵਾਲ ਏ-ਟੀਮ ’ਚ, ਗਿੱਲ ਖੇਡੇਗਾ ਦੂਜੇ ਮੈਚ
NEXT STORY