ਜਲੰਧਰ : 2015 ਕ੍ਰਿਕਟ ਵਰਲਡ ਕੱਪ ਦੌਰਾਨ ਭਾਰਤ ਦੇ ਵਿਸ਼ਵ ਜੇਤੂ ਬਣਨ 'ਤੇ ਕੱਪੜੇ ਉਤਾਰਨ ਦਾ ਦਾਅਵਾ ਕਰਨ ਵਾਲੀ ਪੂਨਮ ਪਾਂਡੇ ਇਕ ਵਾਰ ਫਿਰ ਚਰਚਾ 'ਚ ਹੈ। ਪੂਨਮ ਦੇ ਚਰਚਾ 'ਚ ਰਹਿਣ ਦੀ ਵਜ੍ਹਾ ਸੋਸ਼ਲ ਸਾਈਟਸ 'ਤੇ ਵਾਇਰਲ ਹੋਈਆਂ ਕੁਝ ਅੰਤਰੰਗ ਵੀਡੀਓਜ਼ ਹਨ। ਇਨ੍ਹਾਂ ਵੀਡੀਓਜ਼ 'ਚ ਜੋ ਕੁੜੀ ਦਿਖਾਈ ਦਿੰਦੀ ਹੈ, ਉਹ ਪੂਨਮ ਪਾਂਡੇ ਹੈ ਜਾਂ ਕੋਈ ਹੋਰ, ਹਾਲਾਂਕਿ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ ਪਰ ਉਕਤ ਵੀਡੀਓ ਲੰਮੇ ਸਮੇਂ ਤੋਂ ਹੈਸ਼ਟੈਗ ਪੂਨਮ ਪਾਂਡੇ ਦੇ ਨਾਂ ਤੋਂ ਹੀ ਸੋਸ਼ਲ ਸਾਈਟਸ 'ਤੇ ਟ੍ਰੈਂਡ ਕਰ ਰਹੀ ਹੈ। ਵੱਡੀ ਗੱਲ ਇਹ ਹੈ ਕਿ ਪੂਨਮ ਨੇ ਅਜੇ ਤੱਕ ਉਕਤ ਵੀਡੀਓ ਦੇ ਅਸਲੀ ਜਾਂ ਨਕਲੀ ਹੋਣ ਸਬੰਧੀ ਆਪਣਾ ਕੋਈ ਬਿਆਨ ਨਹੀਂ ਦਿੱਤਾ ਹੈ। ਉਧਰ, ਸੋਸ਼ਲ ਸਾਈਟਸ 'ਤੇ ਲੋਕ ਇਸ ਨੂੰ ਭਾਰਤੀ ਕ੍ਰਿਕਟ ਟੀਮ ਲਈ ਤੋਹਫਾ ਮੰਨ ਰਹੇ ਹਨ।
ਦਰਅਸਲ, ਪਿਛਲੇ ਕ੍ਰਿਕਟ ਵਿਸ਼ਵ ਕੱਪ ਦੌਰਾਨ ਪੂਨਮ ਪਾਂਡੇ ਨੇ ਆਪਣੇ ਫੈਨਜ਼ ਨਾਲ ਵਾਅਦਾ ਕੀਤਾ ਸੀ ਕਿ ਉਹ ਭਾਰਤ ਦੀ ਜਿੱਤ 'ਤੇ ਕੱਪੜੇ ਉਤਾਰੇਗੀ। ਹਾਲਾਂਕਿ ਉਸ ਨੇ ਇਸ ਦੌਰਾਨ ਇਕ ਫੋਟੋਸ਼ੂਟ ਕਰਵਾਇਆ ਵੀ, ਜਿਸ 'ਚ ਉਹ ਬੇਹੱਦ ਘੱਟ ਕੱਪੜਿਆਂ 'ਚ ਸੀ ਪਰ ਹੁਣ ਜੋ ਉਸ ਦਾ ਵੀਡੀਓ ਵਾਇਰਲ ਹੋਇਆ ਹੈ, ਉਹ ਹੋਰ ਵੀ ਜ਼ਿਆਦਾ ਅੰਤਰੰਗ ਦ੍ਰਿਸ਼ਾਂ ਵਾਲਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਪੂਨਮ ਪਾਂਡੇ ਦੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਵੀ ਉਕਤ ਵਾਇਰਲ ਵੀਡੀਓਜ਼ ਦੇ ਕੁਝ ਮਿਲਦੇ-ਜੁਲਦੇ ਦ੍ਰਿਸ਼ ਵੇਖੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਅਜਿਹੀਆਂ ਕਰੀਬ 10 ਵੀਡੀਓਜ਼ ਵਾਇਰਲ ਹੋਈਆਂ ਹਨ।
ਵਿਰਾਟ-ਪੇਨ ਦੀ ਜ਼ੁਬਾਨੀ ਜੰਗ ਜਾਰੀ, ਅੰਪਾਇਰ ਦੀ ਚਿਤਾਵਨੀ
NEXT STORY