ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਤੇ ਮੌਜੂਦਾ ਸਮੇਂ ਵਿਚ ਆਈ. ਪੀ. ਐੱਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ ਦਾ ਮੈਂਟਰ ਗੋਤਮ ਗੰਭੀਰ ਟੀਮ ਇੰਡੀਆ ਦਾ ਮੁੱਖ ਕੋਚ ਬਣ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜੂਨ ਵਿਚ 2024 ਟੀ-20 ਵਿਸ਼ਵ ਕੱਪ ਦੀ ਸਮਾਪਤੀ 'ਤੇ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਬੀ. ਸੀ. ਸੀ. ਆਈ. ਦੀ ਇੱਛਾ ਸੂਚੀ ਵਿਚ ਗੰਭੀਰ ਚੋਟੀ 'ਤੇ ਹੈ । ਬੀ.ਸੀ.ਸੀ.ਆਈ. ਇਸ ਅਹੁਦੇ ਲਈ ਉਸਦੀ ਦਿਸਚਸਪੀ ਜਾਣਨ ਲਈ ਉਸਦੇ ਸੰਪਰਕ ਵਿਚ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਦਿੱਤਾ ਪ੍ਰਸ਼ੰਸਕਾਂ ਨੂੰ ਝਟਕਾ, ਕਿਹਾ- ਇਹ ਮੈਚ ਸ਼ਾਇਦ ਧੋਨੀ ਨਾਲ ਆਖਰੀ ਮੈਚ ਹੋਵੇਗਾ
ਗੰਭੀਰ ਫਿਲਹਾਲ, ਕੇ. ਕੇ. ਆਰ. ਨੂੰ ਆਈ.ਪੀ.ਐੱਲ. 2024 ਦੇ ਪਲੇਅ ਆਫ ਵਿਚ ਪਹੁੰਚਾ ਚੁੱਕਾ ਹੈ। ਭਾਰਤ ਦੇ ਮੁੱਖ ਕੋਚ ਅਹੁਦੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਆਈ. ਪੀ. ਐੱਲ. ਫਾਈਨਲ ਤੋਂ ਇਕ ਦਿਨ ਬਾਅਦ 27 ਮਈ ਹੈ। ਪਿਛਲੇ ਹਫਤੇ ਬੀ. ਸੀ. ਸੀ. ਆਈ. ਨੇ ਇਕ ਇਸ਼ਤਿਹਾਰ ਜਾਰੀ ਕਰਕੇ ਪੁਰਸ਼ ਟੀਮ ਦੇ ਮੁੱਖ ਕੋਚ ਲਈ ਅਰਜ਼ੀਆਂ ਮੰਗੀਆਂ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਰਾਟ ਕੋਹਲੀ ਨੇ ਦਿੱਤਾ ਪ੍ਰਸ਼ੰਸਕਾਂ ਨੂੰ ਝਟਕਾ, ਕਿਹਾ- ਇਹ ਮੈਚ ਸ਼ਾਇਦ ਧੋਨੀ ਨਾਲ ਆਖਰੀ ਮੈਚ ਹੋਵੇਗਾ
NEXT STORY