ਹੁਬਲੀ (ਕਰਨਾਟਕ)– ਪ੍ਰਭਸਿਮਰਨ ਸਿੰਘ (100) ਦੀ ਸੈਂਕੜੇ ਵਾਲੀ ਸਾਂਝੇਦਾਰੀ ਤੇ ਅਭਿਸ਼ੇਕ ਸ਼ਰਮਾ (91) ਦੇ ਨਾਲ ਪਹਿਲੀ ਵਿਕਟ ਲਈ 192 ਦੌੜਾਂ ਦੀ ਸਾਂਝੇਦਾਰੀ ਦੇ ਦਮ ’ਤੇ ਪੰਜਾਬ ਨੇ ਰਣਜੀ ਟਰਾਫੀ ਏਲੀਟ ਗਰੁੱਪ-ਸੀ ਮੈਚ ਦੇ ਤੀਜੇ ਦਿਨ ਕਰਨਾਟਕ ਵਿਰੁੱਧ ਵਾਪਸੀ ਕਰਦੇ ਹੋਏ ਆਪਣੀ ਦੂਜੀ ਪਾਰੀ ਵਿਚ 3 ਵਿਕਟਾਂ ’ਤੇ 238 ਦੌੜਾਂ ਬਣਾ ਲਈਆਂ।
ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ
ਇਸ ਤੋਂ ਪਹਿਲਾਂ ਕਰਨਾਟਕ ਦੀ ਟੀਮ ਨੇ ਦਿਨ ਦੀ ਸ਼ੁਰੂਆਤ 6 ਵਿਕਟਾਂ ’ਤੇ 461 ਦੌੜਾਂ ਤੋਂ ਅੱਗੇ ਕੀਤੀ ਤੇ ਆਪਣੀ ਪਹਿਲੀ ਪਾਰੀ 8 ਵਿਕਟਾਂ ’ਤੇ 514 ਦੌੜਾਂ ’ਤੇ ਐਲਾਨ ਕਰ ਦਿੱਤੀ। ਟੀਮ ਨੇ ਪਹਿਲੀ ਪਾਰੀ ਵਿਚ 362 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕੀਤੀ। ਪ੍ਰਭਸਿਮਰਨ ਨੇ 146 ਗੇਂਦਾਂ ਦੀ ਪਾਰੀ ਵਿਚ 17 ਚੌਕੇ ਲਗਾਏ ਤੇ ਅਭਿਸ਼ੇਕ ਦੇ ਨਾਲ ਸੂਝਬੂਝ ਨਾਲ ਬੱਲੇਬਾਜ਼ੀ ਕੀਤੀ। ਦੋਵਾਂ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 44.3 ਓਵਰਾਂ ਵਿਚ 192 ਦੌੜਾਂ ਜੋੜ ਦਿੱਤੀਆਂ। ਪੰਜਾਬ ਅਜੇ ਵੀ ਕਰਨਾਟਕ ਤੋਂ 124 ਦੌੜਾਂ ਪਿੱਛੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਟੀ-20 ਵਿਸ਼ਵ ਕੱਪ ਟੀਮ 'ਚ ਰੋਹਿਤ ਅਤੇ ਕੋਹਲੀ ਦੇ ਸਮਰਥਨ 'ਚ ਗਾਂਗੁਲੀ, 14 ਮਹੀਨਿਆਂ ਤੋਂ T20I ਕ੍ਰਿਕਟ ਤੋਂ ਹਨ ਦੂਰ
NEXT STORY