ਨਵੀਂ ਦਿੱਲੀ— ਭਾਰਤ ਦੇ ਪੁਰਸ਼ ਸਿੰਗਲ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਸੋਮਵਾਰ ਨੂੰ ਤੁਰਕੀ ਦੇ ਅੰਤਾਲਿਆ 'ਚ ਸਰਬੀਆ ਦੇ ਯਾਂਕੋ ਟਿਪਸਰੇਵਿਚ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਅੰਤਾਲਿਆ ਓਪਨ ਏ.ਟੀ.ਪੀ. 250 ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਏ.ਟੀ.ਪੀ. ਰੈਂਕਿੰਗ 'ਚ ਦੁਨੀਆ ਦੇ 94ਵੇਂ ਖਿਡਾਰੀ ਗੁਣੇਸ਼ਵਰਨ ਨੇ ਪਹਿਲੇ ਦੌਰ ਦੇ ਮੁਕਾਬਲੇ 'ਚ 286ਵੇਂ ਨੰਬਰ ਦੇ ਟਿਪਸਰੇਵਿਚ ਦੇ ਖਿਲਾਫ 6-0, 7-6 ਨਾਲ ਜਿੱਤ ਦਰਜ ਕੀਤੀ।

ਦੂਜੇ ਪਾਸੇ ਲੰਡਨ 'ਚ ਵਿੰਬਲਡਨ ਦੇ ਪੁਰਸ਼ ਸਿੰਗਲ ਕੁਆਲੀਫਾਇਰ 'ਚ ਰਾਮਕੁਮਾਰ ਰਾਮਨਾਥਨ ਨੇ ਪੁਰਸ਼ ਸਿੰਗਲ ਕੁਆਲੀਫਾਇਰ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ ਪਰ ਸਾਕੇਤ ਮਾਈਨੇਨੀ ਹਾਰ ਕੇ ਬਾਹਰ ਹੋ ਗਏ। ਰਾਮਨਾਥਨ ਨੇ ਪਹਿਲੇ ਦੌਰ ਦੇ ਮੁਕਾਬਲੇ 'ਚ ਇਕ ਘੰਟੇ 'ਚ ਸਲੋਵੇਨੀਆ ਦੇ ਲੁਕਾਸ ਲੇਕੋ ਨੂੰ 6-3, 6-2 ਨਾਲ ਹਰਾਇਆ। ਮੰਗਲਵਾਰ ਨੂੰ ਕੁਆਲੀਫਾਇਰ ਦੇ ਦੂਜੇ ਦੌਰ 'ਚ ਰਾਮਨਾਥਨ ਦਾ ਸਾਹਮਣਾ ਪੋਲੈਂਡ ਦੇ ਕਾਮਿਲ ਮਾਜਰਾਕ ਨਾਲ ਹੋਵੇਗਾ।
ਵਰਲਡ ਕੱਪ ਪਾਕਿਸਤਾਨ ਟੀਮ 'ਚ ਇਨ੍ਹਾਂ ਖਿਡਾਰੀਆਂ ਦੀ ਚੋਣ 'ਤੇ ਭੜਕੇ ਮਿਸਬਾਹ
NEXT STORY