ਚੇਨਈ— ਆਸਟਰੇਲੀਅਨ ਓਪਨ ਦੇ ਗ੍ਰੈਂਡ ਸਲੈਮ ਦੇ ਮੁੱਖ ਦੌਰ 'ਚ ਪਹੁੰਚਣ ਵਾਲੇ ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਅਤੇ ਸ਼ਸੀ ਕੁਮਾਰ ਮੁਕੁੰਦ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰਖਦੇ ਹੋਏ ਸ਼ੁੱਕਰਵਾਰ ਨੂੰ 54160 ਡਾਲਰ ਦੀ ਪੁਰਸਕਾਰ ਰਾਸ਼ੀ ਵਾਲੇ ਚੇਨਈ ਓਪਨ ਏ.ਟੀ.ਪੀ. ਚੈਲੰਜਰ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਚੋਟੀ ਦਾ ਦਰਜਾ ਪ੍ਰਾਪਤ ਪ੍ਰਜਨੇਸ਼ ਨੇ ਕੁਆਰਟਰ ਫਾਈਨਲ 'ਚ ਆਸਟਰੇਲੀਆ ਦੇ ਜੇਮਸ ਡਕਵਰਥ ਨੂੰ ਲਗਾਤਾਰ ਸੈੱਟਾਂ 'ਚ 6-4, 6-3 ਨਾਲ ਹਰਾ ਕੇ ਅੰਤਿਮ ਚਾਰ 'ਚ ਜਗ੍ਹਾ ਬਣਾ ਲਈ।

16ਵਾਂ ਦਰਜਾ ਪ੍ਰਾਪਤ ਸ਼ਸੀ ਕੁਮਾਰ ਮੁਕੁੰਦ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਬਰਕਾਰ ਰਖਦੇ ਹੋਏ ਗੈਰ ਦਰਜਾ ਪ੍ਰਾਪਤ ਬ੍ਰਿਟੇਨ ਦੇ ਬ੍ਰਾਈਡਨ ਕਲੇਨ ਨੂੰ 6-2, 3-6, 7-6 ਨਾਲ ਹਰਾਇਆ। ਸ਼ਸ਼ੀ ਕੁਮਾਰ ਨੇ ਫੈਸਲਾਕੁੰਨ ਸੈੱਟ ਦਾ ਟਾਈ ਬ੍ਰੇਕ 7-3 ਨਾਲ ਜਿੱਤਿਆ। ਸੈਮੀਫਾਈਨਲ 'ਚ ਪ੍ਰਜਨੇਸ਼ ਦਾ ਮੁਕਾਬਲਾ ਆਸਟਰੇਲੀਆ ਦੇ ਐਂਡ੍ਰਿਊ ਹੇਰਿਸ ਨਾਲ ਹੋਵੇਗਾ ਜਿਨ੍ਹਾਂ ਨੇ ਸਪੇਨ ਦੇ ਅਲੇਜਾਂਦਰੋ ਡੇਵਿਡੋਵਿਚ ਫੋਕਿਨਾ ਨੂੰ 1-6, 7-6, 6-2 ਨਾਲ ਹਰਾਇਆ। ਸ਼ਸ਼ੀ ਕੁਮਾਰ ਦੇ ਸਾਹਮਣੇ ਦੂਜਾ ਦਰਜਾ ਪ੍ਰਾਪਤ ਫਰਾਂਸ ਦੇ ਕੋਰੇਨਟੀਨ ਮੌਟੇਟ ਦੀ ਚੁਣੌਤੀ ਹੋਵੇਗੀ ਜਿਨ੍ਹਾਂ ਨੇ ਸਪੇਨ ਦੇ ਨਿਕੋਲਾ ਕੁਨ ਨੂੰ ਤਿੰਨ ਸੈੱਟਾਂ 'ਚ 5-7, 6-3, 6-4 ਨਾਲ ਹਰਾਇਆ।
ਵਸੀਮ ਅਕਰਮ ਨੇ ਦੱਸਿਆ ਕੌਣ ਜਿੱਤੇਗਾ ਇਸ ਵਾਰ ਵਨ ਡੇ ਵਿਸ਼ਵ ਕੱਪ ਖਿਤਾਬ
NEXT STORY