Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    6:00:10 AM

  • lpg cylinder booking new rules 1 may 2026 delivery gap

    ਕੱਲ੍ਹ ਤੋਂ ਬਦਲ ਜਾਣਗੇ LPG ਸਿਲੰਡਰ ਬੁਕਿੰਗ ਦੇ...

  • golden opportunity to work in uae

    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...

  • ipl 2026 gt vs rcb

    IPL 2026: ਗੁਜਰਾਤ ਟਾਈਟਨਸ ਦੀ ਸ਼ਾਨਦਾਰ ਜਿੱਤ;...

  • tmc workers guard evm strong room durgapur jaggery sweets bengal

    ਕੋਲਕਾਤਾ 'ਚ TMC-ਭਾਜਪਾ ਵਰਕਰਾਂ ਦਾ ਹੰਗਾਮਾ, EVM...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੈਂਸਰ - ਤੱਥ ਅਤੇ ਮਿਥਕ

BLOG News Punjabi(ਬਲਾਗ)

ਕੈਂਸਰ - ਤੱਥ ਅਤੇ ਮਿਥਕ

  • Edited By Anmol Tagra,
  • Updated: 04 Feb, 2026 07:04 PM
Blog
article on cancer
  • Share
    • Facebook
    • Tumblr
    • Linkedin
    • Twitter
  • Comment

ਕੈਂਸਰ ਸਰੀਰ ਦੀ ਕਿਸੇ ਕੋਸ਼ਿਕਾ ਜਾਂ ਕੋਸ਼ਿਕਾਵਾਂ ਦੇ ਸਮੂਹ ਦਾ ਅਸਾਧਾਰਨ ਵਾਧਾ ਹੈ। ਇਸ ਨੂੰ ਨਸ਼ਟ ਨਾ ਕਰਨ ਜਾਂ ਨਾ ਹਟਾਉਣ ’ਤੇ ਕੈਂਸਰ ਬੜੀ ਤੇਜ਼ੀ ਨਾਲ ਫੈਲ ਕੇ ਮੌਤ ਦਾ ਕਾਰਨ ਬਣ ਸਕਦਾ ਹੈ। ਮਨੁੱਖੀ ਸਰੀਰ ’ਚ ਮੌਜੂਦ ਅਰਬਾਂ ਕੋਸ਼ਿਕਾਵਾਂ ਆਮ ਤੌਰ ’ਤੇ ਇਕ ਕੰਟਰੋਲਡ ਪੈਟਰਨ ’ਚ ਵਧਦੀਆਂ ਹਨ, ਜਿਨ੍ਹਾਂ ’ਚ ਕਦੇ-ਕਦੇ ਹੋਣ ਵਾਲੇ ਬਦਲਾਅ ਉਨ੍ਹਾਂ ਨੂੰ ਕੈਂਸਰ ਵਾਲੀਆਂ ਕੋਸ਼ਿਕਾਵਾਂ ’ਚ ਬਦਲ ਦਿੰਦੇ ਹਨ।

ਕੈਂਸਰ ਦੁਨੀਆ ਭਰ ’ਚ ਇਕ ਵੱਡੀ ਜਨਤਕ ਸਿਹਤ ਚੁਣੌਤੀ ਬਣਿਆ ਹੋਇਆ ਹੈ। GLOBOCAN 2022 ਦੇ ਅਨੁਸਾਰ, ਉਸ ਸਾਲ ਦੁਨੀਆ ਭਰ ’ਚ ਲੱਗਭਗ 19.96 ਮਿਲੀਅਨ ਨਵੇਂ ਕੈਂਸਰ ਦੇ ਮਾਮਲੇ ਸਾਹਮਣੇ ਆਏ ਅਤੇ ਕੈਂਸਰ ਨਾਲ ਸਬੰਧਤ ਲੱਗਭਗ 9.74 ਮਿਲੀਅਨ ਮੌਤਾਂ ਦਰਜ ਕੀਤੀਆਂ ਗਈਆਂ। ਦੁਨੀਆ ਭਰ ’ਚ ਕੈਂਸਰ ਹੋਣ ਦਾ ਜ਼ਿੰਦਗੀ ਭਰ ਦਾ ਜੋਖਮ ਹਰ 5 ’ਚੋਂ 1 ਵਿਅਕਤੀ ’ਚ ਹੋਣ ਦਾ ਅੰਦਾਜ਼ਾ ਹੈ।

ਫੇਫੜਿਆਂ ਦਾ ਕੈਂਸਰ ਦੁਨੀਆ ਭਰ ’ਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਕੈਂਸਰ ਬਣ ਕੇ ਉੱਭਰਿਆ, ਜੋ ਸਾਰੇ ਨਵੇਂ ਮਾਮਲਿਆਂ ਦਾ ਲੱਗਭਗ 12.4 ਫੀਸਦੀ ਸੀ, ਇਸ ਤੋਂ ਬਾਅਦ ਔਰਤਾਂ ’ਚ ਛਾਤੀ ਦਾ ਕੈਂਸਰ ਅਤੇ ਕੋਲੋਰੈਕਟਲ ਕੈਂਸਰ ਸਨ। ਫੇਫੜਿਆਂ ਦਾ ਕੈਂਸਰ, ਕੈਂਸਰ ਨਾਲ ਸਬੰਧਤ ਮੌਤ ਦਰ ਦਾ ਮੁੱਖ ਕਾਰਨ ਬਣਿਆ ਰਿਹਾ, ਜੋ ਇਸ ਦੀ ਹਮਲਾਵਰ ਕਿਸਮ ਅਤੇ ਕਈ ਖੇਤਰਾਂ ’ਚ ਜਾਂਚ ਦੇ ਸਮੇਂ ਦੇਰੀ ਨਾਲ ਪਤਾ ਲੱਗਣ ਨੂੰ ਦਰਸਾਉਂਦਾ ਹੈ।

ਭਾਰਤ ’ਚ 2022 ’ਚ ਕੈਂਸਰ ਦੇ 14,13,316 ਨਵੇਂ ਮਾਮਲੇ ਸਾਹਮਣੇ ਆਏ ਅਤੇ ਕੈਂਸਰ ਨਾਲ ਸਬੰਧਤ 9,16,827 ਮੌਤਾਂ ਦਰਜ ਕੀਤੀਆਂ ਗਈਆਂ। ਭਾਰਤ ਆਪਣੀ ਆਬਾਦੀ ਦੇ ਆਕਾਰ ਦੇ ਕਾਰਨ ਮੁਕੰਮਲ ਕੈਂਸਰ ਦੀਆਂ ਘਟਨਾਵਾਂ ਦੇ ਮਾਮਲੇ ’ਚ ਦੁਨੀਆ ਭਰ ਦੇ ਚੋਟੀ ਦੇ 3 ਦੇਸ਼ਾਂ ’ਚ ਸ਼ਾਮਲ ਸੀ। ਭਾਰਤ ’ਚ ਮਰਦਾਂ ’ਚ ਬੁੱਲ੍ਹ ਅਤੇ ਮੂੰਹ, ਫੇਫੜੇ ਅਤੇ ਈਸੋਫੇਗਸ ਦੇ ਕੈਂਸਰ ਸਭ ਤੋਂ ਆਮ ਸਨ। ਔਰਤਾਂ ’ਚ ਛਾਤੀ ਦਾ ਕੈਂਸਰ ਸਭ ਤੋਂ ਆਮ ਡਾਇਗਨੋਸ ਹੋਣ ਵਾਲਾ ਕੈਂਸਰ ਸੀ। ਇਸ ਤੋਂ ਬਾਅਦ ਸਰਵਾਈਕਲ ਕੈਂਸਰ ਅਤੇ ਓਵੇਰੀਅਨ ਕੈਂਸਰ ਸਨ।

2022 ’ਚ ਜੰਮੂ-ਕਸ਼ਮੀਰ ’ਚ ਕੈਂਸਰ ਦੇ ਲੱਗਭਗ 13,395 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚ ਹਾਲ ਹੀ ਦੇ ਸਾਲਾਂ ’ਚ ਲਗਾਤਾਰ ਵਾਧਾ ਵੇਖਿਆ ਗਿਆ ਹੈ। ਇਲਾਕੇ ’ਚ ਕੈਂਸਰ ਦੀਆਂ ਘਟਨਾਵਾਂ ’ਚ ਉੱਪਰ ਵੱਲ ਰੁਝਾਨ ਦਿਸਿਆ ਹੈ, ਜੋ 2020 ’ਚ ਲੱਗਭਗ 12,726 ਮਾਮਲਿਆਂ ਤੋਂ ਵਧ ਕੇ 2023 ’ਚ 13,744 ਮਾਮਲੇ ਹੋ ਗਏ ਹਨ।

ਸਟੇਟ ਕੈਂਸਰ ਇੰਸਟੀਚਿਊਟ, ਜੰਮੂ ਦਾ ਉਦਘਾਟਨ ਵਿਸ਼ਵ ਕੈਂਸਰ ਦਿਵਸ 2022 ਭਾਵ 4 ਫਰਵਰੀ ਨੂੰ ਕੀਤਾ ਗਿਆ ਸੀ। ਹੁਣ ਤੱਕ ਇੱਥੇ 18,000 ਤੋਂ ਵੱਧ ਕੈਂਸਰ ਮਰੀਜ਼ਾਂ ਨੂੰ ਰਜਿਸਟਰ ਕੀਤਾ ਗਿਆ ਹੈ ਅਤੇ ਮੈਡੀਕਲ ਓਨਕੋਲੋਜੀ ਵਿਭਾਗ ’ਚ PMJAY ਯੋਜਨਾ ਦੇ ਤਹਿਤ ਲੱਗਭਗ 16,000 ਕੈਂਸਰ ਮਰੀਜ਼ਾਂ ਨੂੰ ਮੁਫ਼ਤ ਕੀਮੋਥੈਰੇਪੀ ਅਾਧਾਰਤ ਇਲਾਜ ਮਿਲਿਆ ਹੈ।

ਜੰਮੂ ’ਚ 2015 ਅਤੇ 2024 ਦੇ ਵਿਚਕਾਰ 19,549 ਕੈਂਸਰ ਮਰੀਜ਼ ਰਜਿਸਟਰ ਕੀਤੇ ਗਏ, ਜਿਨ੍ਹਾਂ ’ਚ 56.6 ਫੀਸਦੀ ਮਰਦ ਅਤੇ 43.4 ਫੀਸਦੀ ਔਰਤਾਂ ਸਨ। ਇੱਥੇ ਵੀ ਫੇਫੜਿਆਂ ਦਾ ਕੈਂਸਰ ਸਭ ਤੋਂ ਜ਼ਿਆਦਾ ਆਮ ਹੈ, ਜੋ ਕੁੱਲ ਮਾਮਲਿਆਂ ਦਾ 14.72 ਫੀਸਦੀ ਹੈ। ਇਸ ਤੋਂ ਬਾਅਦ ਸਿਰ ਅਤੇ ਗਰਦਨ ਦੇ ਕੈਂਸਰ ਹਨ, ਜਿਨ੍ਹਾਂ ਨਾਲ 10.90 ਫੀਸਦੀ ਮਰੀਜ਼ ਪ੍ਰਭਾਵਿਤ ਹੋਏ। ਛਾਤੀ ਦਾ ਕੈਂਸਰ ਤੀਜੇ ਸਥਾਨ ’ਤੇ ਹੈ, ਜਿਸ ਦਾ ਯੋਗਦਾਨ 7.94 ਫੀਸਦੀ ਹੈ।

ਓਰਲ ਕੈਂਸਰ ਕੁੱਲ ਮਾਮਲਿਆਂ ਦਾ 4.67 ਫੀਸਦੀ ਸੀ, ਜੋ ਕੈਂਸਰ ਦੀਆਂ ਕਿਸਮਾਂ ਦੇ ਵੱਖ-ਵੱਖ ਬੋਝ ਨੂੰ ਦਿਖਾਉਂਦਾ ਹੈ। ਜਿਸ ’ਚ ਫੇਫੜਿਅਾਂ, ਸਿਰ ਅਤੇ ਗਰਦਨ ਦੇ ਕੈਂਸਰ ਦੀ ਬਹੁਤਾਤ ਹੈ।

ਵਿਸ਼ਵ ਕੈਂਸਰ ਦਿਵਸ ਦੇ ਮੌਕੇ ’ਤੇ, ਮੈਂ ਕੈਂਸਰ ’ਤੇ ਕੁਝ ਰੋਸ਼ਨੀ ਪਾਉਣਾ ਚਾਹੁੰਦਾ ਹਾਂ ਅਤੇ ਆਮ ਲੋਕਾਂ ਵਿਚਕਾਰ ਫੈਲੀਆਂ ਕੁਝ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਚਾਹੁੰਦਾ ਹਾਂ, ਕਿਉਂਕਿ ਜਲਦੀ ਪਤਾ ਲੱਗਣ ’ਤੇ ਇਲਾਜ ਸੰਭਵ ਹੈ। ਕੈਂਸਰ ਬਾਰੇ ਭਰਮ ਬੇਵਜ੍ਹਾ ਦੀ ਚਿੰਤਾ ਪੈਦਾ ਕਰ ਕੇ ਇਸ ਤੋਂ ਬਚਾਅ ਅਤੇ ਇਲਾਜ ’ਚ ਵੀ ਰੁਕਾਵਟ ਪਾ ਸਕਦਾ ਹੈ।

ਕੈਂਸਰ ਦੇ ਜ਼ਿੰਦਗੀ ਭਰ ਦੇ ਜੋਖਮ ਦਾ ਮਤਲਬ ਹੈ ਕਿ ਕਿਸੇ ਵਿਅਕਤੀ ਨੂੰ ਆਪਣੇ ਜੀਵਨ ਕਾਲ ’ਚ ਕਦੇ ਵੀ ਕੈਂਸਰ ਹੋਣ ਜਾਂ ਉਸ ਨਾਲ ਮਰਨ ਦੀ ਸੰਭਾਵਨਾ ਕਿੰਨੀ ਹੈ। ਭਾਰਤ ’ਚ, ਕੈਂਸਰ ਹੋਣ ਦਾ ਜ਼ਿੰਦਗੀ ਭਰ ਦਾ ਜੋਖਮ ਲੱਗਭਗ 12 ਮਰਦਾਂ ’ਚੋਂ ਇਕ ਅਤੇ 13 ਔਰਤਾਂ ’ਚੋਂ ਇਕ ਹੈ। ਕੈਂਸਰ ਸਾਰੀਆਂ ਉਮਰਾਂ, ਲਿੰਗ ਅਤੇ ਪਿਛੋਕੜ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਵਧਦੀ ਉਮਰ ਅਤੇ ਜੀਵਨਸ਼ੈਲੀ ਦੇ ਨਾਲ-ਨਾਲ ਵਾਤਾਵਰਣਿਕ ਜੋਖਮਾਂ ਨਾਲ ਖਤਰਾ ਵਧ ਜਾਂਦਾ ਹੈ।

ਆਮ ਲੱਛਣ

ਕੈਂਸਰ ਦੇ ਲੱਛਣ ਅਕਸਰ ਗੈਰ-ਵਿਸ਼ੇਸ਼ ਹੁੰਦੇ ਹਨ ਅਤੇ ਸਾਧਾਰਨ ਬੀਮਾਰੀਆਂ ਜਿਵੇਂ ਤਪੇਦਿਕ, ਟਾਈਫਾਈਡ ਬੁਖਾਰ, ਵਾਰ-ਵਾਰ ਮੂੰਹ ਦੇ ਛਾਲੇ, ਬਦਹਜ਼ਮੀ, ਜਾਂ ਪੁਰਾਣੇ ਇਨਫੈਕਸ਼ਨ ਵਰਗੇ ਹੋ ਸਕਦੇ ਹਨ। ਲੰਬੇ ਸਮੇਂ ਤੱਕ ਲੱਛਣਾਂ ਦਾ ਬਣੇ ਰਹਿਣਾ, ਖਾਸ ਕਰ ਕੇ ਉਚਿਤ ਇਲਾਜ ਦੇ ਬਾਵਜੂਦ, ਖਦਸ਼ਾ ਪੈਦਾ ਕਰਦਾ ਹੈ। ਅਤੇ ਇਸ ਹਾਲਤ ’ਚ ਹੋਰ ਅੱਗੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਵਿਸ਼ਵ ਸਿਹਤ ਸੰਗਠਨ ਨੇ ਕੈਂਸਰ ਦੇ ਹੇਠ ਲਿਖੇ ਚਿਤਾਵਨੀ ਸੰਕੇਤਾਂ ਦੀ ਪਛਾਣ ਕੀਤੀ ਹੈ :

ਮਲ ਤਿਆਗ ਜਾਂ ਪਿਸ਼ਾਬ ਦੀਆਂ ਆਦਤਾਂ ’ਚ ਬਦਲਾਅ, ਜ਼ਖ਼ਮ ਦਾ ਠੀਕ ਨਾ ਹੋਣਾ, ਅਸਾਧਾਰਨ ਖੂਨ ਵਗਣਾ, ਛਾਤੀ ਜਾਂ ਕਿਤੇ ਹੋਰ ਗਾੜ੍ਹਾਪਣ ਜਾਂ ਗੰਢ, ਬਦਹਜ਼ਮੀ ਜਾਂ ਨਿਗਲਣ ’ਚ ਮੁਸ਼ਕਲ, ਮੁਹਾਸੇ ਜਾਂ ਤਿਲ ’ਚ ਸਪੱਸ਼ਟ ਬਦਲਾਅ, ਲਗਾਤਾਰ ਖੰਘ ਜਾਂ ਆਵਾਜ਼ ’ਚ ਭਾਰੀਪਨ ਆਦਿ।

ਦੁਨੀਆ ਭਰ ’ਚ ਕੈਂਸਰ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ, ਸੁਸਤ ਜੀਵਨਸ਼ੈਲੀ, ਅਸਿਹਤਮੰਦ ਖੁਰਾਕ (ਪ੍ਰੋਸੈਸਡ ਅਤੇ ਜੰਕ ਫੂਡ), ਮੋਟਾਪਾ, ਵਾਤਾਵਰਣ ਪ੍ਰਦੂਸ਼ਣ, ਜੀਵਨ ਦੀ ਉਮੀਦ ’ਚ ਵਾਧਾ ਆਦਿ ਹੈ ਅਤੇ ਇਸੇ ਲਈ ਆਧੁਨਿਕ ਸਮੇਂ ’ਚ ਕੈਂਸਰ ਨੂੰ ਅਕਸਰ ਜੀਵਨਸ਼ੈਲੀ ਨਾਲ ਸਬੰਧਤ ਬੀਮਾਰੀ ਮੰਨਿਆ ਜਾਂਦਾ ਹੈ।

ਕੈਂਸਰ ਛੂਤਕਾਰੀ ਨਹੀਂ ਹੈ ਅਤੇ ਸੰਪਰਕ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਨਹੀਂ ਫੈਲਦਾ, ਪਰੰਤੂ ਕੁਝ ਇਨਫੈਕਸ਼ਨ ਕੈਂਸਰ ਦਾ ਖਤਰਾ ਵਧਾਉਂਦੇ ਹਨ। ਕੈਂਸਰ ਦਾ ਪਾਰਿਵਾਰਿਕ ਇਤਿਹਾਸ ਹੋਣ ਨਾਲ ਜੋਖਮ ਵਧ ਜਾਂਦਾ ਹੈ ਪਰ ਇਹ ਗਾਰੰਟੀ ਨਹੀਂ ਦਿੰਦਾ ਕਿ ਕਿਸੇ ਵਿਅਕਤੀ ਨੂੰ ਕੈਂਸਰ ਹੋਵੇਗਾ। ਸਿਰਫ਼ 5-10 ਫੀਸਦੀ ਕੈਂਸਰ ਹੀ ਖ਼ਾਨਦਾਨੀ ਹੁੰਦੇ ਹਨ।

ਜ਼ਿਆਦਾਤਰ ਕੈਂਸਰ ਜੀਵਨ ਦੌਰਾਨ ਹੋਣ ਵਾਲੇ ਜੈਨੇਟਿਕ ਮਿਊਟੇਸ਼ਨ, ਤੰਬਾਕੂ ਦੀ ਵਰਤੋਂ, ਅਲਟਰਾਵਾਇਲਟ ਰੇਡੀਏਸ਼ਨ, ਵਾਤਾਵਰਣ ਅਤੇ ਕੰਮ ਨਾਲ ਜੁੜੇ ਜੋਖਮਾਂ ਆਦਿ ਦੇ ਕਾਰਨ ਹੁੰਦੇ ਹਨ ਅਤੇ ਲੱਗਭਗ 40 ਫੀਸਦੀ ਕੈਂਸਰ ਤੋਂ ਸਿਹਤਮੰਦ ਖੁਰਾਕ, ਨਿਯਮਿਤ ਸਰੀਰਕ ਗਤੀਵਿਧੀ, ਸਿਹਤਮੰਦ ਭਾਰ ਬਣਾਈ ਰੱਖਣ, ਸ਼ਰਾਬ ਦੀ ਵਰਤੋਂ ਸੀਮਤ ਕਰਨ ਅਤੇ ਤੰਬਾਕੂ ਤੋਂ ਦੂਰ ਰਹਿ ਕੇ ਬਚਿਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਖ਼ਾਨਦਾਨੀ ਕੈਂਸਰ ਸਿੰਡਰੋਮ ਦਾ ਪਤਾ ਹੈ, ਉਨ੍ਹਾਂ ਨੂੰ ਕੈਂਸਰ ਦਾ ਖਤਰਾ ਘਟਾਉਣ ਲਈ ਨਿਵਾਰਕ (ਪ੍ਰੋਫਾਈਲੈਕਟਿਕ) ਸਰਜਰੀ ਜਾਂ ਦਵਾਈਆਂ ਲੈਣ ਦੀ ਸਲਾਹ ਦਿੱਤੀ ਜਾ ਸਕਦੀ ਹੈ।

ਹਾਲਾਂਕਿ ਕੈਂਸਰ ਕੋਸ਼ਿਕਾਵਾਂ ਸਾਧਾਰਨ ਕੋਸ਼ਿਕਾਵਾਂ ਦੀ ਤੁਲਨਾ ’ਚ ਵਧੇਰੇ ਗਲੂਕੋਜ਼ ਦੀ ਵਰਤੋਂ ਕਰਦੀਆਂ ਹਨ ਪਰ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਖੰਡ ਖਾਣ ਨਾਲ ਕੈਂਸਰ ਖਰਾਬ ਹੁੰਦਾ ਹੈ ਜਾਂ ਖੰਡ ਛੱਡਣ ਨਾਲ ਕੈਂਸਰ ਸੁੰਗੜਦਾ ਹੈ ਜਾਂ ਗਾਇਬ ਹੋ ਜਾਂਦਾ ਹੈ। ਕੈਂਸਰ ਦੇ ਇਲਾਜ ਦੌਰਾਨ ਤਾਕਤ ਅਤੇ ਸਮੁੱਚੀ ਸਿਹਤ ਬਣਾਈ ਰੱਖਣ ਲਈ ਸੰਤੁਲਿਤ ਖੁਰਾਕ ਜ਼ਰੂਰੀ ਹੈ।

ਆਰਟੀਫੀਸ਼ੀਅਲ ਸਵੀਟਨਰ ਜਿਵੇਂ : ਸੈਕਰਿਨ, ਐਸਪਾਰਟੇਮ, ਸੁਕਰਾਲੋਜ਼, ਐਸੇਸਲਫੇਮ, ਪੋਟਾਸ਼ੀਅਮ, ਨਿਓਟੇਮ ਆਦਿ ’ਤੇ ਕੀਤੇ ਗਏ ਵਿਆਪਕ ਅਧਿਐਨਾਂ ’ਚ ਮਨੁੱਖਾਂ ’ਚ ਕੈਂਸਰ ਦੇ ਵਧਦੇ ਜੋਖਮ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਕੈਂਸਰ ਹਮੇਸ਼ਾ ਦਰਦਨਾਕ ਨਹੀਂ ਹੁੰਦਾ ਅਤੇ ਦਰਦ ਆਮ ਤੌਰ ’ਤੇ ਉਦੋਂ ਹੁੰਦਾ ਹੈ ਜਦੋਂ ਕੈਂਸਰ ਹੱਡੀਆਂ ’ਚ ਫੈਲ ਕੇ ਨਸਾਂ ਨੂੰ ਦਬਾਉਂਦਾ ਹੈ ਜਾਂ ਉਨ੍ਹਾਂ ’ਚ ਵੜ ਜਾਂਦਾ ਹੈ।

ਕੈਂਸਰ ਮੌਤ ਦੀ ਸਜ਼ਾ ਬਿਲਕੁਲ ਨਹੀਂ ਹੈ। ਸ਼ੁਰੂਆਤੀ ਪਛਾਣ, ਜਾਂਚ ਅਤੇ ਇਲਾਜ ’ਚ ਤਰੱਕੀ ਨੇ ਜੀਵਤ ਰਹਿਣ ਦੀ ਦਰ ’ਚ ਕਾਫੀ ਸੁਧਾਰ ਕੀਤਾ ਹੈ। 60 ਫੀਸਦੀ ਤੋਂ ਵੱਧ ਕੈਂਸਰ ਰੋਗੀ ਜਾਂਚ ਦੇ 5 ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਜ਼ਿੰਦਾ ਰਹਿੰਦੇ ਹਨ ਅਤੇ ਕਈ ਠੀਕ ਹੋ ਜਾਂਦੇ ਹਨ।

ਕੀ ਹਰਬਲ ਉਤਪਾਦ ਕੈਂਸਰ ਦਾ ਇਲਾਜ ਨਹੀਂ ਕਰ ਸਕਦੇ। ਕਿਸੇ ਵੀ ਹਰਬਲ ਜਾਂ ਬਦਲਵੇਂ ਇਲਾਜ ਨੂੰ ਕੈਂਸਰ ਦਾ ਇਲਾਜ ਕਰਨ ਲਈ ਸਿੱਧ ਨਹੀਂ ਕੀਤਾ ਗਿਆ ਹੈ ਅਤੇ ਕੁਝ ਹਰਬਲ ਉਤਪਾਦ ਕੀਮੋਥੈਰੇਪੀ ਜਾਂ ਰੇਡੀਏਸ਼ਨ ’ਚ ਦਖ਼ਲ ਦੇ ਸਕਦੇ ਹਨ ਅਤੇ ਨੁਕਸਾਨਦੇਹ ਹੋ ਸਕਦੇ ਹਨ। ਉਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਹਮੇਸ਼ਾ ਸਿਹਤ ਸੰਭਾਲ ਪੇਸ਼ੇਵਰ ਤੋਂ ਸਲਾਹ ਲਓ।

ICC ਦੀ ਇਕ ਪਹਿਲ ਅਤੇ 2026 ਦੀ ਥੀਮ ‘ਯੂਨਾਈਟਿਡ ਬਾਈ ਯੂਨੀਕ’ ਸਾਨੂੰ ਯਾਦ ਦਿਵਾਉਂਦੀ ਹੈ ਕਿ ਵਿਭਿੰਨਤਾ ਕੈਂਸਰ ਦੇ ਪ੍ਰਤੀ ਸਾਡੇ ਗਲੋਬਲ ਰਿਸਪਾਂਸ ਨੂੰ ਮਜ਼ਬੂਤ ਕਰਦੀ ਹੈ। ਨਿੱਜੀ ਮਤਭੇਦਾਂ ਦਾ ਸਨਮਾਨ ਕਰਦੇ ਹੋਏ ਇਕਜੁੱਟ ਹੋ ਕੇ, ਅਸੀਂ ਅਸਮਾਨਤਾਵਾਂ ਨੂੰ ਘੱਟ ਕਰ ਸਕਦੇ ਹਾਂ, ਨਤੀਜਿਆਂ ’ਚ ਸੁਧਾਰ ਕਰ ਸਕਦੇ ਹਾਂ ਅਤੇ ਇਕ ਅਜਿਹਾ ਭਵਿੱਖ ਬਣਾ ਸਕਦੇ ਹਾਂ ਜਿੱਥੇ ਹਰ ਕਿਸੇ ਨੂੰ—ਚਾਹੇ ਉਹ ਕੋਈ ਵੀ ਹੋਣ ਜਾਂ ਕਿਤੇ ਵੀ ਰਹਿੰਦੇ ਹੋਣ—ਚੰਗੀ ਕੁਆਲਿਟੀ ਦੀ ਕੈਂਸਰ ਦੇਖਭਾਲ ਮਿਲ ਸਕੇ।

- ਡਾ. ਰਾਜੀਵ ਗੁਪਤਾ

  • Cancer
  • Facts About Cancer

ਹਾਦਸਿਆਂ ਦੇ ਦੇਸ਼ ਭਾਰਤ ’ਚ ਪ੍ਰਸ਼ਾਸਨ ਦੀ ਸਮੱਸਿਆ

NEXT STORY

Stories You May Like

  • lung cancer is affecting young people
    ਸਿਗਰੇਟ ਤੋਂ ਬਿਨਾਂ ਨੌਜਵਾਨਾਂ ਨੂੰ ਜਕੜ ਰਿਹਾ ਫੇਫੜਿਆਂ ਦਾ ਕੈਂਸਰ, ਮਾਹਿਰਾਂ ਨੇ ਕੀਤਾ ਵੱਡਾ ਖੁਲਾਸਾ
  • lung cancer increasing
    ਸਾਵਧਾਨ! ਸਿਗਰਟ ਨਾ ਪੀਣ ਵਾਲੇ ਨੌਜਵਾਨਾਂ 'ਚ ਵੀ ਵਧ ਰਿਹਾ ਫੇਫੜਿਆਂ ਦਾ ਕੈਂਸਰ, ਹੈਰਾਨੀਜਨਕ ਸੱਚਾਈ ਆਈ ਸਾਹਮਣੇ
  • dengue and chikungunya  advisory issued
    ਡੇਂਗੂ ਅਤੇ ਚਿਕਨਗੁਨੀਆਂ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ
  • flavour and oil  inflation in punjab
    ਲੁੱਕ ਅਤੇ ਤੇਲ ਦੁੱਗਣਾ ਮਹਿੰਗਾ ਹੋਣ ਕਾਰਨ ਠੇਕੇਦਾਰ ਚਿੰਤਤ
  • famous actress diagnosed with cancer for the second time
    ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ
  • lack of sleep can cause cancer
    ਨੀਂਦ ਦੀ ਕਮੀ ਬਣ ਸਕਦੀ ਹੈ ਕੈਂਸਰ ਦਾ ਕਾਰਨ ! ਮਾਹਿਰਾਂ ਨੇ ਕੀਤਾ ਵੱਡਾ ਖੁਲਾਸਾ
  • famous actor loses battle to cancer
    ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਮਲਿਆਲਮ ਇੰਡਸਟਰੀ 'ਚ ਪਸਰਿਆ ਮਾਤਮ
  • sec and adani jointly seek extension of time in us case
    ਅਮਰੀਕੀ ਮਾਮਲੇ ’ਚ SEC ਅਤੇ ਅਡਾਣੀ ਨੇ ਸਾਂਝੇ ਤੌਰ ’ਤੇ ਸਮਾਂ ਵਧਾਉਣ ਦੀ ਮੰਗ ਕੀਤੀ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
Trending
Ek Nazar
virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +