ਨਵੀਂ ਦਿੱਲੀ—ਭਾਰਤ ਲਈ ਲੰਮੇ ਸਮੇਂ ਤੱਕ ਕ੍ਰਿਕਟ ਖੇਡਣ ਵਾਲੇ ਪ੍ਰਵੀਨ ਕੁਮਾਰ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਰਿਟਾਇਰਮੈਂਟ ਲੈ ਲਈ ਹੈ। ਆਪਣੇ ਡੈਬਿਊ ਦੇ 13 ਸਾਲ ਬਾਅਦ ਉਨ੍ਹਾਂ ਨੇ ਇਸਦਾ ਐਲਾਨ ਕੀਤਾ ਹੈ, ਪ੍ਰਵੀਨ ਹੁਣ ਸਿਰਫ ਓ.ਐੱਨ.ਜੀ.ਸੀ. ਲਈ ਖੇਡਣਗੇ। ਪ੍ਰਵੀਨ ਨੇ ਆਪਣੀ ਇੱਛਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਹ ਗੇਂਦਬਾਜ਼ੀ ਕੋਚ ਬਣਨ।
ਇਕ ਖਬਰ ਮੁਤਾਬਕ ਉਨ੍ਹਾਂ ਕਿਹਾ, ਮੈਨੂੰ ਕਿਸੇ ਚੀਜ਼ ਦਾ ਪਛਤਾਵਾ ਨਹੀਂ ਹੈ, ਮੈਂ ਦਿਲ ਨਾਲ ਖੇਡਿਆ, ਦਿਲ ਨਾਲ ਗੇਂਦਬਾਜ਼ੀ ਕੀਤੀ, ਉਤਰ ਪ੍ਰਦੇਸ਼ ਦੇ ਕਈ ਸਾਰੇ ਗੇਂਦਬਾਜ਼ ਹਨ, ਜੋ ਪਿੱਛੇ ਇੰਤਜ਼ਾਰ ਕਰ ਰਹੇ ਹਨ, ਮੈਂ ਉਨ੍ਹਾਂ ਦਾ ਕਰੀਅਰ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੁੰਦਾ ਹਾਂ, ਮੈਂ ਖੇਡਾਂਗਾ, ਤਾਂ ਇਕ ਜਗ੍ਹਾ ਜਾਵੇਗੀ। ਬਾਕੀ ਦੇ ਖਿਡਾਰੀਆਂ ਦੇ ਭਵਿੱਖ ਬਾਰੇ ਵੀ ਸੋਚਣਾ ਚਾਹੀਦਾ ਹੈ। ਮੇਰਾ ਸਮਾਂ ਪੂਰਾ ਹੋ ਚੁੱਕਾ ਹੈ ਅਤੇ ਮੈ ਉਸਨੂੰ ਸਵੀਕਾਰ ਕਰ ਲਿਆ ਹੈ, ਮੈਂ ਬਹੁਤ ਖੁਸ਼ ਹਾਂ ਅਤੇ ਪ੍ਰਮਾਤਮਾ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ।'
ਇਹ ਪੁੱਛੇ ਜਾਣ 'ਤੇ ਉਹ ਅੱਗੇ ਕੀ ਕਰਣਗੇ? ਕੁਮਾਰ ਨੇ ਜਵਾਬ ਦਿੱਤਾ, ਮੈਂ ਗੇਂਦਬਾਜ਼ੀ ਦਾ ਕੋਚ ਬਣਨਾ ਚਾਹੁੰਦਾ ਹਾਂ, ਲੋਕ ਜਾਣਦੇ ਹਨ ਕਿ ਮੈਂ ਇਸ ਚੀਜ਼ ਦਾ ਜਾਣਕਾਰ ਹਾਂ। ਮੈਨੂੰ ਲੱਗਦਾ ਹੈ ਕਿ ਇਸ 'ਚ ਮੈਂ ਦਿਲ ਨਾਲ ਕੰਮ ਕਰਾਂਗਾ ਅਤੇ ਬਾਕੀ ਨਵੇਂ ਨੌਜਵਾਨਾਂ ਨਾਲ ਆਪਣਾ ਅਨੁਭਵ ਸ਼ਾਂਝਾ ਕਰਾਂਗਾ। ਸਾਲ 2005-06 ਦੇ ਘਰੇਲੂ ਸੈਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪ੍ਰਵੀਨ ਕੁਮਾਰ ਨੂੰ ਨਵੰਬਰ 2007 'ਚ ਡੈਬਿਊ ਦਾ ਮੌਕਾ ਮਿਲਿਆ, ਉਨ੍ਹਾਂ ਕਿਹਾ ਦੇਸ਼ ਲਈ 68 ਵਨ ਡੇ ਅਤੇ 6 ਟੈਸਟ ਮੈਚ ਖੇਡੇ ਹਨ, ਵਨ ਡੇ 'ਚ ਉਨ੍ਹਾਂ ਨੇ 77 ਅਤੇ ਟੈਸਟ 'ਚ 27 ਵਿਕਟਾਂ ਲਈਆਂ। ਆਖਰੀ ਵਾਰ ਪ੍ਰਵੀਨ ਮਾਰਚ 30,2012 ਨੂੰ ਸਾਊਥ ਅਫਰੀਕਾ ਖਿਲਾਫ ਖੇਡੇ ਸਨ।
ਕ੍ਰਿਸਟੀਆਨੋ ਰੋਨਾਲਡੋ ਲਈ ਮੈਨੂੰ ਬਾਹਰ ਕਰ ਦਿੱਤਾ ਗਿਆ : ਗੋਂਜ਼ਾਲੋ ਹਿਗੁਏਨ
NEXT STORY