ਨਵੀਂ ਦਿੱਲੀ— ਦਿੱਲੀ ਦੇ ਪ੍ਰਵੀਨ ਨੇ ਫਿਲਪੀਨਜ਼ ਦੇ ਮਨੀਲਾ ਵਿਚ ਹੋਈ ਏਸ਼ੀਆਈ ਬੈਂਚਪ੍ਰੈੱਸ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਤਮਗਾ ਜਿੱਤ ਲਿਆ।
ਦਿੱਲੀ ਦੇ ਬਵਾਨਾ ਵਿਧਾਨ ਸਭਾ ਖੇਤਰ ਦਾ ਰਹਿਣ ਵਾਲਾ 37 ਸਾਲਾ ਪ੍ਰਵੀਨ ਦਾ ਏਸ਼ੀਆਈ ਚੈਂਪੀਅਨਸ਼ਿਪ ਵਿਚ ਇਹ ਪਹਿਲਾ ਤਮਗਾ ਹੈ। ਪ੍ਰਵੀਨ ਨੇ ਐਤਵਾਰ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ 120 ਕਿ. ਗ੍ਰਾ. ਤੋਂ ਵੱਧ ਦੇ ਭਾਰ ਵਰਗ ਵਿਚ 225 ਕਿ. ਗ੍ਰਾ. ਭਾਰ ਚੁੱਕ ਕੇ ਚਾਂਦੀ ਤਮਗਾ ਜਿੱਤਿਆ। ਖੁਦ 122 ਕਿ. ਗ੍ਰਾ. ਦਾ ਭਾਰ ਰੱਖਣ ਵਾਲੇ ਪ੍ਰਵੀਨ ਨੇ ਕਿਹਾ ਕਿ ਉਹ ਮਾਮੂਲੀ ਫਰਕ ਨਾਲ ਸੋਨ ਤਮਗਾ ਜਿੱਤਣ ਤੋਂ ਖੁੰਝ ਗਿਆ ਪਰ ਉਸ ਦੇ ਲਈ ਇਹ ਵੱਡੀ ਖੁਸ਼ੀ ਦੀ ਗੱਲ ਹੈ ਕਿ ਉਸ ਨੇ ਦੇਸ਼ ਲਈ ਚਾਂਦੀ ਤਮਗਾ ਜਿੱਤਿਆ। ਇਸ ਪ੍ਰਤੀਯੋਗਿਤਾ ਵਿਚ ਮੰਗੋਲੀਆ ਦੇ ਖਿਡਾਰੀ ਨੇ ਕੁਲ 226 ਕਿ. ਗ੍ਰਾ. ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ।
ਪ੍ਰੋ ਕਬੱਡੀ ਲੀਗ : ਜੈਪੁਰ ਨੇ ਦਬੰਗ ਦਿੱਲੀ ਨੂੰ 36-25 ਨਾਲ ਹਰਾਇਆ
NEXT STORY