ਨਵੀਂ ਦਿੱਲੀ (ਬਿਊਰੋ): ਕੋਰੋਨਾ ਕਾਲ ਦੇ ਵਿਚ ਕ੍ਰਿਕਟ ਪ੍ਰੇਮੀਆਂ ਲਈ ਇਕ ਵੱਡੀ ਖਬਰ ਹੈ। ਲੰਬੇ ਸਮੇਂ ਤੋਂ ਪ੍ਰੀਮੀਅਰ ਕ੍ਰਿਕਟ ਲੀਗ ਨਹੀਂ ਹੋ ਪਾਈ ਸੀ। ਪਰ ਹੁਣ ਇਸ ਦਾ ਕ੍ਰਮ ਟੁੱਟਣ ਵਾਲਾ ਹੈ। ਕ੍ਰਿਕਟ ਆਸਟ੍ਰੇਲੀਆ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਉਹ ਬਿਗ ਬੈਸ਼ ਲੀਗ (ਬੀ.ਬੀ.ਐੱਲ.) ਦੇ 10ਵੇਂ ਐਡੀਸ਼ਨ ਦਾ ਆਯੋਜਨ ਦਸੰਬਰ ਵਿਚ ਕਰੇਗਾ। ਬੋਰਡ ਨੇ ਕਿਹਾ,''56 ਵਿਚੋਂ 48 ਨਿਯਮਿਤ ਮੈਚ ਪ੍ਰਾਈਮ ਟਾਈਮ ਵਿਚ ਹੋਣਗੇ। ਇਹ ਪਿਛਲੇ ਸੀਜਨ ਤੋਂ 11 ਜ਼ਿਆਦਾ ਹਨ। ਇਸ ਦੇ ਇਲਾਵਾ 4 ਮੈਚ ਦੁਧੀਆ ਰੌਸ਼ਨੀ ਵਿਚ ਹੋਣਗੇ।''
ਬੀ.ਬੀ.ਐੱਲ. 10 ਓਪਨਰ 3 ਦਸੰਬਰ ਨੂੰ ਮੈਲਬੌਰਨ ਰੇਨੇਗੇਡਸ ਅਤੇ ਐਡੀਲੇਡ ਸਟ੍ਰਾਈਕਰਜ਼ ਦੇ ਵਿਚ ਖੇਡਿਆ ਜਾਵੇਗਾ। ਇਹ ਮੈਚ ਆਸਟ੍ਰੇਲੀਆ ਅਤੇ ਭਾਰਤ ਦੇ ਵਿਚ ਗਾਬਾ ਵਿਚ ਹੋਏ ਪਹਿਲੇ ਟੈਸਟ ਦੇ ਸਟੰਪਸ ਦੇ ਬਾਅਦ ਹੋਵੇਗਾ। 5 ਮੈਚਾਂ ਦੀ ਫਾਈਨਲ ਸੀਰੀਜ ਨੂੰ ਬਰਕਰਾਰ ਰੱਖਿਆ ਗਿਆ ਹੈ ਜਿਸ ਦਾ ਫਾਈਨਲ 6 ਫਰਵਰੀ, 2021 ਨੂੰ ਖੇਡਿਆ ਜਾਵੇਗਾ। ਇਸੇ ਤਰ੍ਹਾਂ ਵੁਮਨ ਬਿਸ਼ ਬੈਸ਼ ਲੀਗ ਦੇ 26 ਮੈਚ ਜਿਹਨਾਂ ਵਿਚ 23 ਰੇਗੂਲਰ ਹਨ ਤੇ 3 ਫਾਈਨਲ ਸੀਰੀਜ ਦੇ ਵੀ ਪ੍ਰਸਾਰਿਤ ਹੋਣਗੇ।
ਬੀ.ਬੀ.ਐੱਲ. ਦਾ ਇਹ ਸੈਸ਼ਨ 17-18 ਅਕਤੂਬਰ ਦੇ ਹਫਤੇ ਦੇ ਅਖੀਰ 'ਤੇ ਸ਼ੁਰੂ ਹੋਵੇਗਾ। ਪਹਿਲਾ ਮੈਚ ਬੀਤੇ ਜੇਤੂ ਬ੍ਰਿਸਬੇਨ ਹੀਟ ਅਤੇ ਐਡੀਲੇਡ ਸਟ੍ਰਾਈਕਰਜ਼ ਦੇ ਵਿਚ ਹੋਵੇਗਾ। ਇਸ ਸੀਜਨ ਦੇ ਤਿੰਨ ਮੈਚਾਂ ਦੀ ਫਾਈਨਲ ਤਰੀਕ 27-29 ਨਵੰਬਰ ਰੱਖੀ ਗਈ ਹੈ। ਜਦਕਿ ਇਕ ਦੀ ਪੁਸ਼ਟੀ ਹੋਣੀ ਹਾਲੇ ਬਾਕੀ ਹੈ। ਬਿਗ ਬੈਸ਼ ਲੀਗ ਦੇ ਪ੍ਰਮੁੱਖ ਐਲਿਸਟੇਯਰ ਡਾਬਸਨ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਸਮੇਂ ਵਿਚ ਇਸ ਦਾ ਆਯੋਜਨ ਚੁਣੌਤੀਆਂ ਭਰਪੂਰ ਹੋਵੇਗਾ। ਅਸੀਂ ਹਾਲੇ ਦੇਸ਼-ਵਿਦੇਸ਼ ਵਿਚ ਚੰਗੀ ਖੇਡ ਹਾਲਤਾਂ ਦੀ ਜਾਂਚ ਕੀਤੀ ਹੈ। ਜੇਕਰ ਕੁਝ ਹੋਇਆ ਤਾਂ ਤਰੀਕਾਂ ਪ੍ਰਭਾਵਿਤ ਹੋ ਸਕਦੀਆਂ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਥਿਰਤਾ ਦੇ ਨਾਲ ਖੁਸ਼ ਹਾਂ ਕਿਉਂਕਿ ਇਹ ਚੱਲ ਰਿਹਾ ਹੈ। ਗਰਮੀਆਂ ਦੇ ਦੌਰਾਨ ਆਸਟ੍ਰੇਲੀਆਈ ਪ੍ਰਸੰਸ਼ਕ ਬਿਗ ਬੈਸ਼ ਦੇ ਨਾਲ ਜਸ਼ਨ ਮਨਾਉਣ ਲਈ ਉਤਸ਼ਾਹਿਤ ਹਨ। ਅਸੀਂ ਇਹ ਯਕੀਨੀ ਕਰਾਂਗੇ ਕਿ ਵੱਧ ਬੀ.ਬੀ.ਐੱਲ. ਮੈਚ ਪ੍ਰਾਈਮ ਟਾਈਮ ਵਿਚ ਖੇਡੇ ਜਾਣ। ਨਿਯਮਿਤ ਸੀਜਨ ਨੂੰ ਸਕੂਲ ਦੀਆਂ ਛੁੱਟੀਆਂ ਦੇ ਅੰਦਰ ਹੀ ਖਤਮ ਕਰਨਾ ਸਾਡਾ ਮੁੱਖ ਉਦੇਸ਼ ਹੈ।
ਟੈਸਟ ਸੀਰੀਜ ਜਿੱਤ ਕੇ ਵੈਸਟ ਇੰਡੀਜ਼ ਨੂੰ ਹੋਵੇਗਾ ਫਾਇਦਾ, ਹਰੇਕ ਖਿਡਾਰੀ ਨੂੰ ਮਿਲੇਗਾ ਬੋਨਸ
NEXT STORY