ਚੇਨਈ: ਕੁਲਦੀਪ ਯਾਦਵ ਦੀ ਹੈਟ੍ਰਿਕ (51/4) ਤੇ ਪ੍ਰਿਥਵੀ ਸ਼ਾਹ (77) ਦੇ ਧਮਾਕੇਦਾਰ ਅਰਧ ਸੈਂਕੜੇ ਦੀ ਬਦੌਲਤ ਭਾਰਤ-ਏ ਨੇ ਐਤਵਾਰ ਨੂੰ ਦੂਜੇ ਅਣਅਧਿਕਾਰਤ ਵਨਡੇ ਵਿੱਚ ਨਿਊਜ਼ੀਲੈਂਡ-ਏ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ-ਏ ਨੇ ਭਾਰਤ-ਏ ਦੇ ਸਾਹਮਣੇ 220 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਭਾਰਤੀ ਟੀਮ ਨੇ 34 ਓਵਰਾਂ 'ਚ ਹਾਸਲ ਕਰ ਲਿਆ।
ਨਿਊਜ਼ੀਲੈਂਡ-ਏ ਵੱਲੋਂ ਜੋਅ ਕਟਾਰ ਨੇ 80 ਗੇਂਦਾਂ 'ਤੇ ਇਕ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 72 ਦੌੜਾਂ ਬਣਾਈਆਂ, ਜਦਕਿ ਰਚਿਨ ਰਵਿੰਦਰਾ ਨੇ 65 ਗੇਂਦਾਂ 'ਤੇ 9 ਚੌਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸੀਨ ਸੋਲੀਆ ਨੇ 28 (49) ਦੌੜਾਂ ਬਣਾਈਆਂ। ਭਾਰਤ ਵਲੋਂ ਰਾਹੁਲ ਚਾਹਰ ਨੇ ਨੌਂ ਓਵਰਾਂ ਵਿੱਚ 50 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਰਾਜ ਬਾਵਾ ਅਤੇ ਉਮਰਾਨ ਮਲਿਕ ਨੂੰ ਇੱਕ-ਇੱਕ ਵਿਕਟ ਮਿਲੀ। ਕੁਲਦੀਪ ਨੇ ਲੋਗਨ ਵੈਨ ਬੀਕ, ਜੋ ਵਾਕਰ ਅਤੇ ਜੈਕਬ ਡਫੀ ਨੂੰ ਆਊਟ ਕਰਕੇ ਆਪਣੀ ਹੈਟ੍ਰਿਕ ਪੂਰੀ ਕਰਦੇ ਹੋਏ ਕੁੱਲ ਚਾਰ ਵਿਕਟਾਂ ਲਈਆਂ।
INDA vs NZA : ਕੁਲਦੀਪ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ, ਹੈਟ੍ਰਿਕ ਸਮੇਤ ਝਟਕਾਈਆਂ ਕੁੱਲ ਇੰਨੀਆਂ ਵਿਕਟਾਂ
NEXT STORY