ਟੈਕਸਾਸ- ਭਾਰਤੀ ਸ਼ਟਲਰ ਪ੍ਰਿਯਾਂਸ਼ੂ ਰਾਜਾਵਤ ਅਤੇ ਮਾਲਵਿਕਾ ਬੰਸੋੜ ਯੂ. ਐੱਸ. ਓਪਨ 2024 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ’ਚ ਪਹੁੰਚ ਗਏ ਹਨ। ਬੁੱਧਵਾਰ ਨੂੰ ਇਥੇ ਫੋਰਟ ਵਰਥ ਕਨਵੈਨਸ਼ਨ ਸੈਂਟਰ ’ਚ 38 ਮਿੰਟਾਂ ਤੱਕ ਚੱਲੇ ਮੈਚ ’ਚ ਪ੍ਰਿਯਾਂਸ਼ੂ ਨੇ ਰਾਊਂਡ ਆਫ 32 ’ਚ ਚੈੱਕ ਗਣਰਾਜ ਦੇ ਜਾਨ ਲੌਉਦਾ ਨੂੰ 21-16, 21-18 ਨਾਲ ਹਰਾਇਆ। ਦੂਜੇ ਦੌਰ ’ਚ ਪ੍ਰਿਯਾਂਸ਼ੂ ਦਾ ਸਾਹਮਣਾ ਚੀਨੀ ਤਾਈਪੇ ਦੇ ਹੁਆਂਗ ਯੂ ਕਾਈ ਨਾਲ ਹੋਵੇਗਾ।
ਪ੍ਰਿਯਾਂਸ਼ੂ ਰਾਜਾਵਤ ਨੇ ਪਹਿਲੀ ਗੇਮ ’ਚ 5-1 ਦੀ ਬੜ੍ਹਤ ਲੈ ਕੇ ਸ਼ੁਰੂਆਤ ’ਚ ਹੀ ਲੈਅ ਬਰਕਰਾਰ ਰੱਖੀ। ਹਾਲਾਂਕਿ, ਲੌਉਦਾ 6-6 ’ਤੇ ਬਰਾਬਰੀ ਕਰਨ ’ਚ ਕਾਮਯਾਬ ਰਿਹਾ ਅਤੇ ਦੋਵੇਂ ਖਿਡਾਰੀ ਇਕ ਸਮੇਂ 15-15 ਤੱਕ ਬਰਾਬਰੀ ’ਤੇ ਰਹੇ। 22 ਸਾਲਾ ਭਾਰਤੀ ਖਿਡਾਰੀ ਨੇ ਇਸ ਤੋਂ ਬਾਅਦ ਲਗਾਤਾਰ 4 ਅੰਕ ਬਣਾ ਕੇ ਸਕੋਰ ਨੂੰ 19-15 ਤੱਕ ਪਹੁੰਚਾਇਆ ਅਤੇ ਫਿਰ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਦੀ ਸ਼ੁਰੂਆਤ ’ਚ ਲੌਉਦਾ ਨੇ 5-3 ਦੀ ਲੀਡ ਲੈ ਲਈ ਪਰ ਪ੍ਰਿਯਾਂਸ਼ੂ ਨੇ ਸਕੋਰ 13-13 ਨਾਲ ਬਰਾਬਰ ਕਰ ਲਿਆ। ਆਪਣੇ ਚੈੱਕ ਵਿਰੋਧੀ ਦੇ ਹੱਕ ’ਚ ਸਕੋਰ 16-14 ਹੋਣ ਤੋਂ ਬਾਅਦ ਪ੍ਰਿਯਾਂਸ਼ੂ ਨੇ ਲਗਾਤਾਰ 4 ਅੰਕ ਲੈ ਕੇ ਸਕੋਰ 18-16 ਕਰ ਦਿੱਤਾ ਅਤੇ ਮੈਚ ਜਿੱਤ ਲਿਆ।
ਉੱਧਰ ਮਹਿਲਾ ਸਿੰਗਲਜ਼ ’ਚ ਮਾਲਵਿਕਾ ਬੰਸੋੜ ਨੇ ਐਸਟੋਨੀਆ ਦੀ ਕ੍ਰਿਸਟੀਨ ਕੁਬਾ ਨੂੰ 21-14, 21-15 ਨਾਲ ਹਰਾਇਆ। ਦੂਜੇ ਦੌਰ ’ਚ ਉਸ ਦਾ ਸਾਹਮਣਾ ਵਿਸ਼ਵ ਦੀ 65ਵੇਂ ਨੰਬਰ ਦੀ ਖਿਡਾਰਨ ਚੈਕੀਆ ਦੀ ਟੇਰੇਜ਼ਾ ਸਵਾਬੀਕੋਵਾ ਨਾਲ ਹੋਵੇਗਾ। ਭਾਰਤੀ ਸ਼ਟਲਰ ਨੇ 5-1 ਦੀ ਬੜ੍ਹਤ ਬਣਾਈ ਅਤੇ ਪਹਿਲੀ ਗੇਮ ਜਿੱਤਣ ਲਈ ਲੀਡ ’ਤੇ ਮਜ਼ਬੂਤ ਪਕੜ ਬਣਾਈ ਰੱਖੀ। ਦੂਜੀ ਗੇਮ ’ਚ ਬੰਸੋੜ ਨੇ 10-2 ਦੀ ਵੱਡੀ ਬੜ੍ਹਤ ਲੈ ਲਈ ਅਤੇ ਵਿਰੋਧੀ ਦੀ ਵਾਪਸੀ ਦੇ ਬਾਵਜੂਦ 36 ਮਿੰਟਾਂ ’ਚ ਮੈਚ ਜਿੱਤ ਲਿਆ।
ਇਸ ਦੌਰਾਨ ਆਯੂਸ਼ ਸ਼ੈੱਟੀ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ’ਚ ਮਲੇਸ਼ੀਆ ਦੇ ਜੀਆ ਹੇਂਗ ਜੇਸਨ ਤੇਹ ਤੋਂ 21-18, 12-21, 12-21 ਨਾਲ ਹਾਰ ਗਏ। ਸ਼ੁਰੂਆਤੀ ਗੇਮ ਜਿੱਤਣ ਦੇ ਬਾਵਜੂਦ ਉਹ ਜਿੱਤ ਹਾਸਲ ਨਹੀਂ ਕਰ ਸਕਿਆ। ਮਿਕਸਡ ਡਬਲਜ਼ ਮੁਕਾਬਲੇ ’ਚ ਭਾਰਤ ਦੇ ਰੋਹਨ ਕਪੂਰ-ਗੱਡੇ ਰੁਥਵਿਕਾ ਸ਼ਿਵਾਨੀ ਦੀ ਜੋੜੀ ਨੂੰ ਸਕਾਟਲੈਂਡ ਦੇ ਅਲੈਗਜ਼ੈਂਡਰ ਡਨ ਅਤੇ ਜੂਲੀ ਮੈਕਫਰਸਨ ਤੋਂ 50 ਮਿੰਟ ਤੱਕ ਚੱਲੇ ਮੈਚ ’ਚ 15-21, 21-18, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਅੱਗਰਵਾਲ, ਆਧਿਆ ਅਤੇ ਗੌਸ਼ਿਕਾ ਏਸ਼ੀਆਈ ਜੂਨੀਅਰ ਸਕੁਐਸ਼ ਸੈਮੀਫਾਈਨਲ ’ਚ
NEXT STORY