ਗ੍ਰੇਟਰ ਨੋਇਡਾ— ਸ਼ਹੀਦ ਵਿਜੇ ਸਿੰਘ ਪਥਿਕ ਸਪੋਰਟਸ ਕਾਂਪਲੈਕਸ ਦੇ ਅਹੁਦੇਦਾਰ ਅਤੇ ਗ੍ਰੇਟਰ ਨੋਇਡਾ ਅਥਾਰਿਟੀ ਦੀ ਸੁਸਤੀ ਦੇ ਕਾਰਨ ਪ੍ਰੋ ਕਬੱਡੀ ਦੇ ਆਯੋਜਨ 'ਤੇ ਦੁਵਿਧਾ ਦੀ ਸਥਿਤੀ ਅਜੇ ਤਕ ਬਰਕਰਾਰ ਹੈ। ਪ੍ਰੋ ਕਬੱਡੀ ਦਾ ਆਯੋਜਨ ਕਰਾਉਣ ਵਾਲੀ ਜੀ.ਐੱਮ.ਆਰ. ਗਰੁੱਪ ਦੇ ਪ੍ਰਬੰਧਕ ਵਿਕਾਸ ਕੁਮਾਰ ਨੇ ਕਰੀਬ 20 ਦਿਨ ਪਹਿਲਾਂ ਸਪੋਰਟਸ ਕੰਪਲੈਕਸ ਅਤੇ ਅਥਾਰਿਟੀ ਤੋਂ ਇੰਡੋਰ ਸਟੇਡੀਅਮ 'ਚ ਪ੍ਰੋ ਕਬੱਡੀ ਆਯੋਜਨ ਨੂੰ ਲੈ ਕੇ ਇਜਾਜ਼ਤ ਮੰਗੀ ਸੀ। ਇਸ ਮਾਮਲੇ 'ਚ ਕਰੀਬ 20 ਦਿਨ ਬਾਅਦ ਵੀ ਅਥਾਰਿਟੀ ਅਤੇ ਸਪੋਰਟਸ ਕੰਪਲੈਕਸ ਦੇ ਅਹੁਦੇਦਾਰ ਜੀ.ਐੱਮ.ਆਰ. ਗਰੁੱਪ ਨੂੰ ਆਯੋਜਨ ਨਾਲ ਸਬੰਧਤ ਕਿਸੇ ਤਰ੍ਹਾਂ ਦਾ ਜਵਾਬ ਨਹੀਂ ਦੇ ਸਕੇ ਹਨ। ਈਮੇਲ ਨਾਲ ਰਿਮਾਈਂਡਰ ਵੀ ਭੇਜਿਆ ਗਿਆ ਹੈ ਪਰ ਕਿਸੇ ਵੀ ਤਰ੍ਹਾਂ ਦਾ ਜਵਾਬ ਨਹੀਂ ਆਇਆ ਹੈ।
ਛੇਤੀ ਹੀ ਲਾਂਚ ਹੋਵੇਗੀ ਭਾਰਤੀ ਮੁੱਕੇਬਾਜ਼ੀ ਲੀਗ
NEXT STORY