ਮੁੰਬਈ : ਪ੍ਰੋ ਕਬੱਡੀ ਲੀਗ 'ਚ ਸੀਜ਼ਨ-7 ਲਈ ਖਿਡਾਰੀਆਂ ਦੀ ਨਿਲਾਮੀ ਦਾ ਅੱਜ ਦੂਸਰਾ ਦਿਨ ਹੈ। ਪਹਿਲੇ ਦਿਨ ਤੇਲਗੂ ਟਾਈਟੰਸ ਨੇ 1.45 ਕਰੋੜ ਰੁਪਏ ਦੀ ਬੋਲੀ ਲਗਾ ਤੇ ਰੇਡਰ ਸਿਧਾਰਥ ਦੇਸਾਈ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ। ਦੇਸਾਈ ਨੇ ਪਿਛਲੇ ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਰੇਡ ਪੁਆਇੰਟਸ ਹਾਸਲ ਕੀਤੇ ਸਨ। ਹਾਲਾਂਕਿ ਇਹ ਬੋਲੀ ਪਿਛਲੇ ਸਾਲ ਮੋਨੂੰ ਗੋਇਤ 'ਤੇ ਲੱਗੀ ਬੋਲੀ ਤੋਂ 6 ਲੱਖ ਰੁਪਏ ਘੱਟ ਹੈ। ਇਸ ਦੇ ਨਾਲ ਹੀ ਸਿਧਾਰਥ ਦੇਸਾਈ ਨੇ ਕ੍ਰਿਕਟਰ ਯੁਵਰਾਜ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਦਰਅਸਲ, ਆਈ. ਪੀ. ਐੱਲ. ਸੀਜ਼ਨ 12 'ਚ ਮੁੰਬਈ ਇੰਡੀਅਨਜ਼ ਨੇ ਯੁਵਰਾਜ ਸਿੰਘ ਨੂੰ 1 ਕਰੋਡ਼ 'ਚ ਸ਼ਾਮਲ ਕੀਤਾ ਹੈ। ਸਿਧਾਰਥ ਨੂੰ ਤੇਲਗੂ ਟਾਈਟੰਸ ਨੇ 1.45 ਕਰੋਡ਼ 'ਚ ਸ਼ਾਮਲ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਮੋਨੂੰ ਇਸ ਸੀਜ਼ਨ ਰਿਟੇਨ ਕੀਤੇ 27 ਖ਼ਿਡਾਰੀਆਂ 'ਚ ਸ਼ਾਮਲ ਨਹੀਂ ਹਨ। ਮੋਨੂੰ ਨੂੰ ਇਸ ਵਾਰ ਯੂਪੀ ਯੋਧਾ ਨੇ 93 ਲੱਖ ਰੁਪਏ 'ਚ ਖਰੀਦਿਆ ਹੈ।
ਇਨ੍ਹਾਂ 'ਤੇ ਲੱਗੀ ਵੱਡੀ ਬੋਲੀ
ਦੇਸਾਈ ਤੇ ਗੋਇਤ ਤੋਂ ਇਲਾਵਾ ਸਟਾਰ ਰੇਡਰ ਨਿਤਿਨ ਤੋਮਰ ਨੂੰ ਪੁਨੇਰੀ ਪਲਟਨ ਨੇ 1.20 ਕਰੋੜ ਰੁਪਏ 'ਚ ਖਰੀਦਿਆ ਹੈ। ਤਮਿਲ ਥਲਾਈਵਾਜ ਨੇ ਰਾਹੁਲ ਚੌਧਰੀ ਨੂੰ 94 ਲੱਖ ਰੁਪਏ 'ਚ ਤੇ ਆਲਰਾਊਂਡਰ ਸੰਦੀਪ ਨਰਵਾਲ ਨੂੰ ਯੂ ਮੁੰਬਾ ਨੇ 89 ਲੱਖ ਰੁਪਏ 'ਚ ਖਰੀਦਿਆ ਹੈ।
ਜੁਲਾਈ 'ਚ ਸ਼ੁਰੂ ਹੋਵੇਗਾ ਸੀਜ਼ਨ-7
ਪ੍ਰੋ ਕਬੱਡੀ ਲੀਗ ਦਾ 7ਵਾਂ ਸੀਜ਼ਨ 19 ਜੁਲਾਈ ਤੋਂ ਲੈ ਕੇ 9 ਅਕਤੂਬਰ ਤਕ ਚੱਲੇਗਾ। ਲੀਗ ਦੇ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਸੀਜ਼ਨ ਤੋਂ ਹੱਟ ਕੇ ਅਸੀਂ ਇਸ ਵਾਰ ਜੁਲਾਈ 'ਚ ਸ਼ੁਰੂਆਤ ਕਰਾਂਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਨਿਲਾਮੀ 'ਚ 13 ਦੇਸ਼ਾਂ ਦੇ 441 ਖਿਡਾਰੀ ਹਿੱਸਾ ਲੈਣਗੇ।
ਈਰਾਨੀ ਦੇ ਇਸਮਾਈਲ ਬਣੇ ਮਹਿੰਗੇ ਵਿਦੇਸ਼ੀ
ਈਰਾਨੀ ਨੂੰ ਮੁਹੰਮਦ ਇਸਮਾਈਲ ਨਬੀਬਕਸ਼ ਨੂੰ ਬੰਗਾਲ ਵਾਰਿਅਰਜ਼ ਨੇ 77.75 ਲੱਖ ਰੁਪਏ 'ਚ ਖਰੀਦਿਆ ਸੀ। ਉਥੇ ਹੀ ਉਨ੍ਹਾਂ ਦੇ ਸਾਥੀ ਅਬੁਜਾਰ ਮੇਘਾਨੀ ਤੇ ਮੁਹੰਮਦ ਮਾਘਸੋਉਦੋਲੂ ਨੂੰ ਜਿਨ੍ਹਾਂ ਤੇਲਗੂ ਟਾਈਟੰਸ ਤੇ ਪਟਨਾ ਪਾਈਰੇਟਸ ਨੇ 75 ਲੱਖ ਰੁਪਏ 'ਚ ਖਰੀਦਿਆ ਹੈ।
ਕਿੰਗਸ ਕੱਪ 'ਚ ਖੇਡੇਗੀ ਭਾਰਤੀ ਫੁੱਟਬਾਲ ਟੀਮ
NEXT STORY