ਨਵੀਂ ਦਿੱਲੀ— ਇਸ ਸਾਲ ਆਪਣੇ ਖਿਤਾਬ ਦਾ ਇੰਤਜ਼ਾਰ ਕਰ ਰਹੀ ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਮੰਗਲਵਾਰ ਤੋਂ ਫੁਝੋਉ (ਚੀਨ) 'ਚ ਸ਼ੁਰੂ ਹੋ ਰਹੇ ਚਾਈਨਾ ਓਪਨ 'ਚ ਰੂਸ ਦੀ ਈਵਗੇਨੀਆ ਕੋਸੇਤਸਕਾਇਆ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਇਸ ਸਾਲ ਪੰਜ ਟੂਰਨਾਮੈਂਟਾਂ 'ਚ ਉਪ ਜੇਤੂ ਰਹੀ ਹੈ।

ਉਨ੍ਹਾਂ ਨੂੰ ਇਸ ਬੀ.ਡਬਲਿਊ.ਐੱਫ. ਵਿਸ਼ਵ ਟੂਰ 750 ਟੂਰਨਾਮੈਂਟ 'ਚ ਤੀਜਾ ਦਰਜਾ ਮਿਲਿਆ ਹੈ ਅਤੇ ਪਹਿਲੇ ਦੌਰ 'ਚ ਵਿਸ਼ਵ ਰੈਂਕਿੰਗ 'ਚ 30ਵੇਂ ਸਥਾਨ 'ਤੇ ਕਾਬਜ ਖਿਡਾਰਨ ਦੇ ਖਿਲਾਫ ਉਨ੍ਹਾਂ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਵਿਸ਼ਵ ਰੈਂਕਿੰਗ 'ਚ ਤੀਜੇ ਸਥਾਨ 'ਤੇ ਕਾਬਜ ਸਿੰਧੂ ਨੂੰ ਜਾਪਾਨ ਦੀ ਨਾਜੋਮੀ ਓਕੂਹਾਰਾ ਦੇ ਨਾਲ ਡਰਾਅ ਦੇ ਬਰਾਬਰ ਹਾਫ 'ਚ ਰਖਿਆ ਗਿਆ ਹੈ ਅਤੇ ਦੋਹਾਂ ਖਿਡਾਰਨਾਂ ਵਿਚਾਲੇ ਸੈਮੀਫਾਈਨਲ ਮੁਕਾਬਲਾ ਹੋ ਸਕਦਾ ਹੈ। ਓਲੰੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਅਤੇ ਵਿਸ਼ਵ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਜ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਡਰਾਅ ਦੇ ਦੂਜੇ ਹਾਫ 'ਚ ਰਖਿਆ ਗਿਆ ਹੈ।
ਮੈਚ ਦੇਖਣ ਜਾ ਰਹੇ ਦਰਸ਼ਕਾਂ ਲਈ ਚੰਗੀ ਖਬਰ, ਹੁਣ ਲਿਜਾ ਸਕਦੇ ਹੋ ਸਟੇਡੀਅਮ 'ਚ ਮੋਬਾਇਲ
NEXT STORY