ਅੰਮ੍ਰਿਤਸਰ : ਇਕ ਹੈਰਾਨ ਕਰਨ ਵਾਲੀ ਘਟਨਾ 'ਚ 18 ਸਾਲ ਦੀ ਨੌਜਵਾਨ ਕੁੜੀ ਆਪਣੇ ਨਾਲੋਂ ਛੋਟੇ 15 ਸਾਲ ਦੇ ਨਬਾਲਿਗ ਮੁੰਡੇ ਨੂੰ ਭਜਾ ਕੇ ਲੈ ਗਈ। ਇਸ ਵਾਰਦਾਤ ਤੋਂ ਬਾਅਦ ਮੁੰਡੇ ਦੇ ਪਰਿਵਾਰ 'ਚ ਮਾਤਮ ਪਸਰ ਗਿਆ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੰਡੇ ਦੇ ਪਰਿਵਾਰ ਨੇ ਦੱਸਿਆ ਕਿ ਸਾਡਾ ਪੁੱਤ ਤਾਂ ਹਾਲੇ ਸੱਤਵੀਂ ਜਮਾਤ 'ਚ ਪੜ੍ਹਦਾ ਹੈ। ਸਾਨੂੰ ਕਦੇ ਵੀ ਸ਼ੱਕ ਨਹੀਂ ਸੀ ਕਿ ਉਸਦੀ ਕਿਸੇ ਕੁੜੀ ਨਾਲ ਗੱਲਬਾਤ ਹੈ ਪਰ ਉਸ ਦਿਨ ਸਾਨੂੰ ਪਤਾ ਲੱਗਾ ਜਦੋਂ ਉਹ ਘਰੋਂ ਗੁੰਮ ਹੋ ਗਿਆ। ਉਸੇ ਦਿਨ ਉਸ ਕੁੜੀ ਦਾ ਫੋਨ ਵੀ ਬੰਦ ਆ ਰਿਹਾ ਸੀ।
ਇਹ ਵੀ ਪੜ੍ਹੋ-ਪੰਜਾਬ ਦੇ ਹੋਰ ਵਿਗੜ ਸਕਦੇ ਹਾਲਾਤ, ਪੜ੍ਹੋ ਮੌਸਮ ਵਿਭਾਗ ਦੀ ਚਿਤਾਵਨੀ
ਪਰਿਵਾਰ ਦੇ ਅਨੁਸਾਰ ਕੁੜੀ ਹੀ ਮੁੰਡੇ ਨੂੰ ਫਸਾ ਕੇ ਆਪਣੇ ਨਾਲ ਲੈ ਗਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਪੁਲਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ ਅਤੇ ਉਨ੍ਹਾਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਮੁੰਡੇ ਨੂੰ ਬਰਾਮਦ ਕਰਕੇ ਘਰ ਲਿਆਂਦਾ ਜਾਵੇ। ਪਿੰਡ ਵਾਸੀਆਂ ਅਨੁਸਾਰ ਇਸ ਤਰ੍ਹਾਂ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ, ਜਿੱਥੇ ਨਬਾਲਗ ਮੁੰਡੇ ਨੂੰ ਇੱਕ ਨੌਜਵਾਨ ਕੁੜੀ ਨਾਲ ਭੱਜਣ ਲਈ ਉਕਸਾਇਆ ਗਿਆ ਹੋਵੇ। ਇਸ ਮਾਮਲੇ ਨਾਲ ਇਲਾਕੇ 'ਚ ਵੀ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਖਰੀ ਮੌਕਾ: ਅੱਜ ਖੁੱਲ੍ਹੀ ਰਹੇਗੀ ਪ੍ਰਾਪਰਟੀ ਟੈਕਸ ਬ੍ਰਾਂਚ, ਜਲਦ ਕਰਾ ਲਓ ਕੰਮ
NEXT STORY