ਨਵੀਂ ਦਿੱਲੀ— ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਸ਼ੁੱਕਰਵਾਰ ਨੂੰ ਇੱਥੇ ਇੰਡੀਆ ਓਪਨ ਦੇ ਮਹਿਲਾ ਸਿੰਗਲ 'ਚ ਡੈਨਮਾਰਕ ਦੀ ਅਠਵੀਂ ਦਰਜਾ ਪ੍ਰਾਪਤ ਮੀਆ ਬਲਿਕਫੇਲਟ ਦੇ ਖਿਲਾਫ ਜਿੱਤ ਦੇ ਦੌਰਾਨ ਕਾਫੀ ਪਸੀਨਾ ਵਹਾਉਣਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਇਸ ਮੈਚ 'ਚ ਆਪਣਾ ਸੌ ਫੀਸਦੀ ਨਹੀਂ ਦੇ ਸਕੀ।

ਦੂਜਾ ਦਰਜਾ ਪ੍ਰਾਪਤ ਅਤੇ ਦੁਨੀਆ ਦੀ ਛੇਵੇਂ ਨੰਬਰ ਦੀ ਖਿਡਾਰਨ ਪੀ.ਵੀ. ਸਿੰਧੂ ਨੇ ਕੁਆਰਟਰ ਫਾਈਨਲ 'ਚ 44 ਮਿੰਟ 'ਚ ਡੈਨਮਾਰਕ ਦੀ ਦੁਨੀਆ ਦੀ 22ਵੇਂ ਨੰਬਰ ਦੀ ਖਿਡਾਰਨ ਮੀਆ ਬਲਿਕਫੇਲਟ ਨੂੰ 21-19, 22-20 ਨਾਲ ਹਰਾਇਆ। ਫਾਈਨਲ 'ਚ ਜਗ੍ਹਾ ਬਣਾਉਣ ਲਈ ਸਿੰਧੂ ਦਾ ਮੁਕਾਬਲਾ ਤੀਜਾ ਦਰਜਾ ਪ੍ਰਾਪਤ ਚੀਨ ਦੀ ਬਿੰਗ ਜੀਆਓ ਨਾਲ ਹੋਵੇਗਾ। ਸਿੰਧੂ ਨੇ ਬਲਿਕਫੇਲਟ ਦੇ ਖਿਲਾਫ ਜਿੱਤ ਦਰਜ ਕਰਨ ਦੇ ਬਾਅਦ ਕਿਹਾ, ''ਮੈਨੂੰ ਪਤਾ ਹੈ ਕਿ ਮੈਨੂੰ ਇਹ ਮੈਚ ਕਾਫੀ ਪਹਿਲਾਂ ਖਤਮ ਕਰ ਦੇਣਾ ਚਾਹੀਦਾ ਸੀ। ਮੈਂ ਵਾਧਾ ਬਣਾਉਣ ਦੇ ਬਾਅਦ ਉਸ ਨੂੰ ਬਰਾਬਰੀ ਹਾਸਲ ਕਰਨ ਦਾ ਮੌਕਾ ਦੇ ਰਹੀ ਸੀ।''
ਫੁੱਟਬਾਲਰ ਰੋਨਾਲਡੋ ਦੀ ਪ੍ਰੇਮਿਕਾ ਜਾਰਜਿਨਾ ਲਿੰਗਰੀ ਬ੍ਰਾਂਡ ਦੀ ਬ੍ਰਾਂਡ ਅੰਬੈਸਡਰ ਬਣੀ
NEXT STORY