ਸਪੋਰਟਸ ਡੈਸਕ- ਤਜਰਬੇਕਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਦੇ ਪਿਤਾ ਰਵੀਚੰਦਰਨ ਨੇ ਕਿਹਾ ਕਿ ਉਹ ਆਪਣੇ ਬੇਟੇ ਦੇ ਕੌਮਾਂਤਰੀ ਕ੍ਰਿਕਟ ਤੋਂ ਅਚਾਨਕ ਸੰਨਿਆਸ ਲੈਣ ਤੋਂ ਹੈਰਾਨ ਹਨ। ਪਰ ਉਨ੍ਹਾਂ ਨੇ ਹੈਰਾਨ ਕਰਨ ਵਾਲੇ ਸੰਕੇਤ ਦਿੱਤੇ ਕਿ ਇਸ ਦੇ ਪਿੱਛੇ ਕੁਝ ਕਾਰਨ ਹੋ ਸਕਦੇ ਹਨ, ਜਿਸ ’ਚ ਉਸ ਦੀ ਬੇਇੱਜ਼ਤੀ ਹੋਣਾ ਵੀ ਸ਼ਾਮਲ ਹੈ।
ਅਸ਼ਵਿਨ ਨੇ ਬੁੱਧਵਾਰ ਨੂੰ ਬ੍ਰਿਸਬੇਨ ’ਚ ਆਸਟ੍ਰੇਲੀਆ ਵਿਰੁੱਧ ਤੀਜੇ ਟੈਸਟ ਦੇ ਡਰਾਅ ਖਤਮ ਹੋਣ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਕੇ ਇਕ ਵੱਡਾ ਧਮਾਕਾ ਕੀਤਾ।
ਰਵੀਚੰਦਰਨ ਨੇ ਕਿਹਾ ਕਿ ਮੈਨੂੰ ਵੀ ਆਖਰੀ ਸਮੇਂ ’ਚ ਪਤਾ ਲੱਗਾ, ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਸੰਨਿਆਸ ਲਿਆ, ਉਸ ਦੇ ਕਈ ਕਾਰਨ ਹੋ ਸਕਦੇ ਹਨ, ਜੋ ਸਿਰਫ ਅਸ਼ਵਿਨ ਹੀ ਜਾਣਦੇ ਹਨ, ਜਾਂ ਹੋ ਸਕਦਾ ਹੈ ਕਿ ਸ਼ਾਇਦ ਅਸ਼ਵਿਨ ਨੇ ਇਹ ਫ਼ੈਸਲਾ ਬੇਇੱਜਤੀ ਦੇ ਕਾਰਨ ਲਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਲਈ 537 ਟੈਸਟ ਵਿਕਟਾਂ ਲੈਣ ਵਾਲੇ ਤਜਰਬੇਕਾਰ ਆਫ ਸਪਿੰਨਰ ਅਸ਼ਵਿਨ ’ਤੇ ਵਾਸ਼ਿੰਗਟਨ ਸੁੰਦਰ ਨੂੰ ਪਰਥ ’ਚ ਪਹਿਲੇ ਟੈਸਟ ਲਈ ਚੁਣਿਆ ਗਿਆ ਸੀ ਜਦਕਿ ਐਡੀਲੇਡ ’ਚ ਗੁਲਾਬੀ ਗੇਂਦ ਦੇ ਟੈਸਟ ’ਚ ਉਨ੍ਹਾਂ ਨੂੰ ਖੇਡਣ ਦਾ ਮੌਕਾ ਮਿਲਿਆ। ਹਾਲਾਂਕਿ ਅਸ਼ਵਿਨ ਨੂੰ ਗਾਬਾ ’ਚ ਤੀਜੇ ਟੈਸਟ ਲਈ ਫਿਰ ਤੋਂ ਟੀਮ ’ਚੋਂ ਬਾਹਰ ਕੀਤਾ ਗਿਆ ਅਤੇ ਇਸ ਵਾਰ ਰਵਿੰਦਰ ਜਡੇਜਾ ਨੂੰ ਖੇਡਣ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ- ''12 ਘੰਟਿਆਂ 'ਚ ਦੇ 75 ਲੱਖ, ਨਹੀਂ ਤਾਂ ਕੱਟ ਦਿਆਂਗੇ ਉੱਪਰ ਦੀ ਟਿਕਟ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੰਨਿਆਸ ਲੈਣ ਦਾ ਕੋਈ ਅਫਸੋਸ ਨਹੀਂ : ਅਸ਼ਵਿਨ
NEXT STORY