ਨਵੀਂ ਦਿੱਲੀ— ਚੋਟੀ ਕ੍ਰਮ ਦਾ ਬੱਲੇਬਾਜ਼ ਅਜਿੰਕਯ ਰਹਾਨੇ ਨਾਗਪੁਰ ਵਿਚ 12 ਤੋਂ 16 ਫਰਵਰੀ ਤਕ ਰਣਜੀ ਟਰਾਫੀ ਚੈਂਪੀਅਨ ਵਿਦਰਭ ਵਿਰੁੱਧ ਹੋਣ ਵਾਲੇ ਈਰਾਨੀ ਕੱਪ ਮੁਕਾਬਲੇ ਵਿਚ ਰੈਸਟ ਆਫ ਇੰਡੀਆ ਦੀ ਕਪਤਾਨੀ ਕਰੇਗਾ। ਅਖਿਲ ਭਾਰਤੀ ਚੋਣ ਕਮੇਟੀ ਨੇ ਈਰਾਨੀ ਕੱਪ ਮੁਕਾਬਲੇ ਲਈ ਵੀਰਵਾਰ ਨੂੰ ਰੈਸਟ ਆਫ ਇੰਡੀਆ ਦਾ ਐਲਾਨ ਕੀਤਾ। ਰੈਸਟ ਭਾਰਤ ਟੀਮ ਕੱਪ ਮੈਚ ਰਣਜੀ ਚੈਂਪੀਅਨ ਟੀਮ ਵਿਦਰਭ ਨਾਲ ਖੇਡੇਗੀ, ਜਿਸ ਨੇ ਅੱਜ ਸੌਰਾਸ਼ਟਰ ਨੂੰ ਨਾਗਪੁਰ 'ਚ ਹਰਾ ਕੇ ਖਿਤਾਬ ਬਰਕਰਾਰ ਰੱਖਿਆ। ਚੋਣ ਕਮੇਟੀ ਨੇ ਇਸ ਦੇ ਨਾਲ ਹੀ ਭਾਰਤ ਏ ਟੀਮ ਦਾ ਵੀ ਐਲਾਨ ਕੀਤਾ ਜੋ 13 ਫਰਵਰੀ ਤੋਂ ਮੈਸੂਰੂ 'ਚ ਇੰਗਲੈਂਡ ਲਾਇੰਸ ਵਿਰੁੱਧ ਦੂਸਰਾ 4 ਦਿਨਾਂ ਮੈਚ ਖੇਡੇਗੀ। ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਭਾਰਤ ਏ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
ਭਾਰਤੀ ਨਿਸ਼ਾਨੇਬਾਜ਼ੀ ਟੀਮ 'ਚ ਪਹੁੰਚੀ 13 ਸਾਲਾ ਯਸ਼ਸਵੀ
NEXT STORY