ਅਹਿਮਦਾਬਾਦ– ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਕਿਹਾ ਕਿ ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਇੰਗਲੈਂਡ ਵਿਰੁੱਧ 5 ਮੈਚਾਂ ਦੀ ਟੀ-20 ਲੜੀ ਵਿਚ ਪਾਰੀ ਦੀ ਸ਼ੁਰੂਆਤ ਕਰਨਗੇ। ਕੋਹਲੀ ਨੇ ਸਾਫ ਤੌਰ ’ਤੇ ਕਿਹਾ ਕਿ ਵਾਸ਼ਿੰਗਟਨ ਸੁੰਦਰ ਦੇ ਚੰਗਾ ਖੇਡਣ ’ਤੇ ਆਰ. ਅਸ਼ਵਿਨ ਲਈ ਟੀਮ ਸੀਮਤ ਓਵਰਾਂ ਦੀ ਟੀਮ ਵਿਚ ਜਗ੍ਹਾ ਨਹੀਂ ਹੈ। ਕਪਤਾਨ ਨੇ ਟੀਮ ਸੰਯੋਜਨ ਨੂੰ ਲੈ ਕੇ ਕੁਝ ਸੰਕੇਤ ਵੀ ਦਿੱਤੇ ਹਨ। ਉਸ ਨੇ ਕਿਹਾ ਕਿਕ ਰੋਹਿਤ ਖੇਡਦਾ ਹੈ ਤਾਂ ਕੇ. ਐੱਲ. ਰਾਹੁਲ ਤੇ ਰੋਹਿਤ ਪਾਰੀ ਦੀ ਸ਼ੁਰੂਆਤ ਕਰਨਗੇ।

ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਟੀ20 ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ ਭਾਰਤ
ਇਸ ਦੇ ਮਾਇਨੇ ਹਨ ਕਿ ਸ਼ਿਖਰ ਧਵਨ ਲਈ ਟੀਮ ਵਿਚ ਜਗ੍ਹਾ ਨਹੀਂ ਹੋਵੇਗੀ। ਕਪਤਾ ਨਨੇ ਕਿਹਾ, ‘‘ਰੋਹਿਤ ਜੇਕਰ ਆਰਾਮ ਲੈਂਦਾ ਹੈ ਜਾਂ ਰਾਹੁਲ ਨੂੰ ਸੱਟ ਆਦਿ ਲੱਗ ਜਾਵੇ ਤਾਂ ਸ਼ਿਖਰ ਤੀਜਾ ਸਲਾਮੀ ਬੱਲੇਬਾਜ਼ ਹੋਵੇਗਾ ਪਰ ਸ਼ੁਰੂਆਤੀ ਇਲੈਵਨ ਵਿਚ ਰੋਹਿਤ ਤੇ ਰਾਹੁਲ ਹੋਣਗੇ।’’ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਅਸ਼ਵਿਨ ਦੀ ਸੀਮਿਤ ਓਵਰਾਂ ਦੀ ਟੀਮ ਵਿਚ ਵਾਪਸੀ ਦੀ ਸੰਭਾਵਨਾ ਦੇ ਸਵਾਲ ’ਤੇ ਕੋਹਲੀ ਕੁਝ ਚਿੜ੍ਹ ਜਿਹਾ ਗਿਆ। ਉਸ ਨੇ ਕਿਹਾ, ‘‘ਵਾਸ਼ਿੰਗਨਟ ਸੁੰਦਰ ਕਾਫੀ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਇਕ ਹੀ ਤਰ੍ਹਾਂ ਦੇ ਦੋ ਖਿਡਾਰੀ ਟੀਮ ਵਿਚ ਨਹੀਂ ਹੋ ਸਕਦੇ। ਅਰਥਾਤ ਸੁੰਦਰ ਦੇ ਬਹੁਤ ਹੀ ਖਰਾਬ ਫਾਰਮ ਵਿਚ ਰਹਿਣ ’ਤੇ ਹੀ ਇਹ ਸੰਭਵ ਹੋਵੇਗਾ।’’
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ ’ਚ ਮੇਜ਼ਬਾਨ ਭਾਰਤ ਖਿਤਾਬ ਦਾ ਮੁੱਖ ਦਾਅਵੇਦਾਰ : ਬਟਲਰ

ਕੋਹਲੀ ਨੇ ਕਿਹਾ,‘‘ਸਵਾਲ ਪੁੱਛਦੇ ਸਮੇਂ ਕੁਝ ਤਰਕ ਵੀ ਹੋਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਵਾਂ ਕਿ ਮੈਂ ਅਸ਼ਵਿਨ ਨੂੰ ਕਿੱਥੇ ਰੱਖਾਂ। ਟੀਮ ਵਿਚ ਉਸਦੇ ਲਈ ਕਿਤੇ ਜਗ੍ਹਾ ਬਣਦੀ ਹੈ। ਵਾਸ਼ਿੰਗਟਨ ਪਹਿਲਾਂ ਤੋਂ ਟੀਮ ਵਿਚ ਹੈ। ਸਵਾਲ ਪੁੱਛਣਾ ਆਸਾਨ ਹੈ ਪਰ ਪਹਿਲਾਂ ਖੁਦ ਵੀ ਉਸਦਾ ਤਰਕ ਪਤਾ ਹੋਣਾ ਚਾਹੀਦਾ ਹੈ।’’
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਖ਼ਿਲਾਫ਼ ਲੜੀ ਦੌਰਾਨ ਪੁੱਤਰ ਅਗਸਤਯ ਨਾਲ ਇੰਝ ਸਮਾਂ ਗੁਜ਼ਾਰ ਰਹੇ ਨੇ ਹਾਰਦਿਕ ਪਾਂਡਯਾ
NEXT STORY