ਨਵੀਂ ਦਿੱਲੀ : ਭਾਰਤੀ ਟੀਮ ਤੋਂ ਬਾਹਰ ਚਲ ਰਹੇ ਬੱਲੇਬਾਜ਼ ਸੁਰੇਸ਼ ਰੈਨਾ ਨੇ 35 ਗੇਂਦਾਂ 'ਚ 54 ਦੌੜਾਂ ਦੀ ਮਦਦ ਨਾਲ ਉੱਤਰ ਪ੍ਰਦੇਸ਼ ਨੇ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੇ ਗਰੁਪ ਈ ਮੈਚ ਵਿਚ ਸ਼ੁੱਕਰਵਾਰ ਨੂੰ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਮੈਚ ਦੌਰਾਨ ਸੁਰੇਸ਼ ਰੈਨਾ ਨੇ ਟੀ-20 ਕਰੀਅਰ ਦੇ ਆਪਣੇ 300 ਛੱਕੇ ਵੀ ਪੂਰੇ ਕੀਤੇ। ਇਸ ਦੇ ਨਾਲ ਹੀ ਟੀ-20 ਕ੍ਰਿਕਟ ਵਿਚ ਰੋਹਿਤ ਸ਼ਰਮਾ ਤੋਂ ਬਾਅਦ 300 ਛੱਕੇ ਲਾਉਣ ਵਾਲੇ ਰੈਨਾ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ। ਸੁਰੇਸ਼ ਰੈਨਾ ਲਈ ਵਿਸ਼ਵ ਕੱਪ 2019 ਦਾ ਰਾਹ ਬੇਹੱਦ ਮੁਸ਼ਕਲ ਹੁੰਦਾ ਜਾ ਰਿਹਾ ਹੈ। ਰੈਨਾ ਦਾ ਫਾਰਮ ਪਿਛਲੇ ਕਾਫੀ ਸਮੇਂ ਤੋਂ ਉਸ ਦਾ ਸਾਥ ਨਹੀਂ ਦੇ ਰਿਹਾ ਹੈ, ਉੱਥੇ ਹੀ ਨੌਜਵਾਨ ਖਿਡਾਰੀਆਂ ਦੇ ਨਾਲ ਰੇਸ ਵਿਚ ਰੈਨਾ ਕਾਫੀ ਪਿਛੇ ਦਿਸ ਰਹੇ ਹਨ। ਇਸ ਮੈਚ ਦੌਰਾਨ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ 'ਤੇ 139 ਦੌੜਾਂ ਬਣਾਈਆਂ। ਉਸ ਦੇ ਵੱਲੋਂ ਬੀ. ਪੀ. ਸੰਦੀਪ ਨੇ ਸਭ ਤੋਂ ਵੱਧ 33 ਦੌੜਾਂ ਬਣਾਈਆਂ। ਉੱਤਰ ਪ੍ਰਦੇਸ਼ ਦੇ ਕਪਤਾਨ ਰੈਨਾ ਨੇ ਆਪਣੀ ਟੀਮ ਨੂੰ 18.3 ਓਵਰਾਂ ਵਿਚ ਟੀਚੇ ਤੱਕ ਪਹੁੰਚਾ ਦਿੱਤਾ। ਸਲਾਮੀ ਬੱਲੇਬਾਜ਼ ਉਪੇਂਦਰ ਯਾਦਵ ਨੇ 25 ਅਤੇ ਸਮਰਥ ਸਿੰਘ ਨੇ 36 ਦੌੜਾਂ ਦਾ ਯੋਗਦਾਨ ਦਿੱਤਾ।

ਇਕ ਹੋਰ ਮੈਚ ਵਿਚ ਬੜੌਦਾ ਦੇ ਕਪਤਾਨ ਕੇਦਾਰ ਦੇਵਧਰ ਦੀ 61 ਦੌੜਾਂ ਦੀ ਪਾਰੀ ਅਤੇ ਯੂਸਫ ਪਠਾਨ ਦੀਆਂ ਅਜੇਤੂ 47 ਦੌੜਾਂ ਬੇਕਾਰ ਚਲ ਗਈਆਂ ਕਿਉਂਕਿ ਉਤਰਾਖੰਡ ਉਸ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾਉਣ 'ਚ ਸਫਲ ਰਹੀ। ਉਤਰਾਖੰਡ ਦੇ ਸਾਹਮਣੇ 153 ਦੌੜਾਂ ਦਾ ਟੀਚਾ ਸੀ। ਉਸ ਨੇ ਵੈਭਵ ਸਿੰਘ ਦੀ 49 ਦੌੜਾਂ ਅਤੇ ਸੌਰਭ ਰਾਵਤ ਦੀ 41 ਦੌੜਾਂ ਦੀ ਪਾਰੀਆਂ ਦੀ ਮਦਦ ਨਾਲ 19 ਓਵਰਾਂ ਵਿਚ 3 ਵਿਕਟਾਂ ਗੁਆ ਕੇ ਹਾਸਲ ਕਰ ਦਿੱਤਾ।
ਇਸਨਰ, ਇਵਾਂਸ ATP ਡੇਲਰੇ ਬੀਚ ਓਪਨ ਦੇ ਸੈਮੀਫਾਈਨਲ 'ਚ
NEXT STORY