ਜੈਤੋ, (ਰਘੂਨੰਦਨ ਪਰਾਸ਼ਰ) : ਜੈਤੋ ਦੀਆਂ ਰਮਨਦੀਪ ਕੌਰ ਤੇ ਰਵਨੀਤ ਕੌਰ ਨੇ ਜੰਮੂ ਵਿਖੇ ਹੋਈਆਂ ਨੈਸ਼ਨਲ ਖੇਡਾਂ ਦੌਰਾਨ 3-3 ਗੋਲਡ ਮੈਡਲ ਜਿੱਤੇ। ਇਹ ਐਵਾਰਡ ਜਿੱਤ ਕੇ ਉਹਨਾਂ ਨੇ ਜੈਤੋ ਮੰਡੀ ਦਾ ਨਾਮ ਨੈਸ਼ਨਲ ਪੱਧਰ ਤੇ ਰੌਸ਼ਨ ਕੀਤਾ। ਜਗਦੇਵ ਸਿੰਘ ਅਤੇ ਪਿੰਡ ਭਗਤੂਆਣਾ ਦੇ ਪਿੰਡ ਵਾਸੀਆਂ ਵੱਲੋਂ ਇਹਨਾਂ ਬੱਚਿਆਂ ਨੂੰ ਰੇਲਵੇ ਸਟੇਸ਼ਨ ਜੈਤੋ ਵਿਖੇ ਜਿੱਤ ਕੇ ਵਾਪਸ ਪੁੱਜਣ ਤੇ ਇਹਨਾਂ ਦਾ ਵਿਸ਼ੇਸ਼ ਤੌਰ ਤੇ ਹਾਰ ਪਾ ਕੇ ਸੁਆਗਤ ਕੀਤਾ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਜਿਆਨਾ ਗਰਗ ਫਿਡੇ ਰੈਂਕਿੰਗ ਹਾਸਲ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਬੱਚੀ
ਇਸ ਮੌਕੇ ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ, ਆਹੁਦੇਦਾਰਾਂ ਗੁਰਵੀਰ ਸਿੰਘ, ਅੰਤਰਰਾਸ਼ਟਰੀ ਕੋਚ ਦਵਿੰਦਰ ਬਾਬੂ, ਅਮਰੀਕ ਸਿੰਘ, ਨਿਰੰਜਨ ਸਿੰਘ, ਮੰਗਤ ਰਾਮ ਸ਼ਰਮਾ, ਅਸ਼ੋਕ ਧੀਰ,ਗੌਰਵ ਅਬਰੋਲ, ਗਰਮੀਤ ਪਾਲ ਸਰਮਾ, ਪਰਮਿੰਦਰ ਬਿੱਟੂ, ਸੁੰਦਰ ਬਾਜਾ ਖਾਨਾ, ਮੱਖਣ ਸਿੰਘ, ਪੰਕਜ ਸ਼ਰਮਾ , ਪ੍ਰੋਫੈਸਰ ਆਤਮਾ ਸਿੰਘ , ਸੁਸ਼ੀਲ ਬੱਬਾ ਬੰਗਲੌਰ, ਕੈਪਟਨ ਕੁਲਦੀਪ ਸਿੰਘ, ਰਾਜਵਿੰਦਰ ਸਿੰਘ, ਪਰਮਜੀਤ ਕੌਰ , ਸਤਪਾਲ ਸਦਿਉਰਾ, ਰਾਜਵਿੰਦਰ ਦਬੜੀਖਾਨਾ, ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਆਗੂਆਂ ਜਸਪ੍ਰੀਤ ਧਾਲੀਵਾਲ, ਸ਼ਾਮਿੰਦਰ ਢਿਲੋਂ, ਡਾਕਟਰ ਰਮਨਦੀਪ ਸਿੰਘ,ਪ੍ਰਮੋਦ ਧੀਰ, ਟਫੀ ਬਰਾੜ, ਗੁਰਪ੍ਰੀਤ ਧਾਲ਼ੀਵਾਲ ਆਦਿ ਨੇ ਬੱਚੀਆਂ ਨੂੰ ਮੁਬਾਰਕਾਂ ਦਿੱਤੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਹਲੀ-ਜਾਇਸਵਾਲ T20 WC 'ਚ ਕਰਨ ਓਪਨਿੰਗ, ਰੋਹਿਤ-ਸਕਾਈ ਇਸ ਨੰਬਰ 'ਤੇ ਉਤਰਨ : ਵਸੀਮ ਜਾਫਰ
NEXT STORY