ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਕਰਾਰ ਨਵੰਬਰ 2021 ’ਚ ਖ਼ਤਮ ਹੋ ਰਿਹਾ ਹੈ। ਅਜੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਕਿ ਕੀ 59 ਸਾਲਾ ਇਸ ਕੋਚ ਦਾ ਕਰਾਰ ਦੁਬਾਰਾ ਹੋਵੇਗਾ ਜਾਂ ਨਹੀਂ। ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਮੌਜੂਦਾ ਕੋਚ ਦੀ ਜਗ੍ਹਾ ਰਾਹੁਲ ਦ੍ਰਾਵਿੜ ਲੈਣਗੇ ਜੋ ਟੀਮ ਦੇ ਨਾਲ ਸ਼੍ਰੀਲੰਕਾ ਗਏ ਹਨ। ਭਾਰਤ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਰਿਤਿੰਦਰ ਸੋਢੀ ਨੂੰ ਲਗਦਾ ਹੈ ਕਿ ਜੇਕਰ ਉਹ ਭਾਰਤ ਨੂੰ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੇ ਟੀ-20 ਵਰਲਡ ਕੱਪ ਨੂੰ ਜਿੱਤਣ ’ਚ ਮਦਦ ਕਰਦੇ ਹਨ ਤਾਂ ਸ਼ਾਸਤਰੀ ਨੂੰ ਇਸ ਅਹੁਦੇ ਤੋਂ ਹਟਾਉਣਾ ਨਾਮੁਮਕਿਨ ਹੋਵੇਗਾ।
ਸੋਢੀ ਨੇ ਇਕ ਨਿਊਜ਼ ਵੈੱਬਸਾਈਟ ਨੂੰ ਕਿਹਾ, ਇਹ ਯਕੀਨੀ ਤੌਰ ’ਤੇ ਸੱਟਾ ਹੈ। ਇਹ ਕਹਿਣਾ ਬਹੁਤ ਮੁਸ਼ਕਲ ਹੋਵੇਗਾ ਕਿ ਰਵੀ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ।ਉਸ ਨੇ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਹੈ। ਜੇਕਰ ਭਾਰਤੀ ਟੀਮ ਟੀ-20 ਵਰਲਡ ਕੱਪ ਜਿੱਤਦਾ ਹੈ ਤਾਂ ਰਵੀ ਸ਼ਾਸਤਰੀ ਨੂੰ ਅਹੁਦੇ ਤੋਂ ਹਟਾਉਣਾ ਨਾਮੁਮਕਿਨ ਹੋਵੇਗਾ। ਉਨ੍ਹਾਂ ਨੇ ਪਹਿਲਾਂ ਵੀ ਚੰਗਾ ਕੰਮ ਕੀਤਾ ਹੈ। ਮੈਨੂੰ ਲਗਦਾ ਹੈ ਕਿ ਇਸ ਵਾਰ ਟਰਾਫ਼ੀ ਜਿੱਤਣ ਦਾ ਉਦੇਸ਼ ਪੂਰਾ ਹੋ ਜਾਵੇਗਾ। ਪਰ ਅੰਤ ’ਚ ਜਿਸ ਤਰ੍ਹਾਂ ਨਾਲ ਰਾਹੁਲ ਭਾਜੀ ਸ਼੍ਰੀਲੰਕਾ ਗਏ ਤੇ ਬੋਰਡ ਦੇ ਦੋ ਵਾਧੂ ਬੱਲੇਬਾਜ਼ਾਂ ਦੇ ਪ੍ਰਸਤਾਵ ਨੂੰ ਖ਼ਾਰਜ ਕਰ ਦਿੱਤਾ, ਤੁਹਾਨੂੰ ਕੁਝ ਅਲਗ ਸੰਦੇਸ਼ ਮਿਲਦਾ ਹੈ। ਜੇਕਰ ਤੁਸੀਂ ਮੈਥੋਂ ਪੁੱਛੋ ਤਾਂ ਰਵੀ ਭਾਜੀ ’ਤੇ ਦਬਾਅ ਹੈ।
ਸ਼ੋਏਬ ਅਖ਼ਤਰ ਨੇ ਜਾਨੀ ਬੇਅਰਸਟੋ ’ਤੇ ਦਿੱਤਾ ਵੱਡਾ ਬਿਆਨ, ਕਿਹਾ- ਉਹ ਮੌਜੂਦਾ ਪੀੜ੍ਹੀ ਦਾ ਅਜਿਹਾ ਬੱਲੇਬਾਜ਼
NEXT STORY