ਨਵੀਂ ਦਿੱਲੀ, (ਭਾਸ਼ਾ)– ਮੈਦਾਨ ’ਤੇ ਆਪਣੀ ਚਲਾਕੀ ਲਈ ਪਛਾਣੇ ਜਾਣ ਵਾਲੇ ਭਾਰਤ ਦੇ ਚੋਟੀ ਦੇ ਆਫ ਸਪਿਨਰ ਆਰ. ਅਸ਼ਵਿਨ ਦੀ ਆਤਮਕਥਾ ਦੀ 10 ਜੂਨ ਨੂੰ ਘੁੰਡਚੁਕਾਈ ਹੋਵੇਗੀ। ਪੇਂਗੂਈਨ ਰੈਂਡਮ ਹਾਊਸ ਇੰਡੀਆ (ਪੀ. ਆਰ. ਐੱਚ.ਆਈ.) ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਸਿਧਰਾਥ ਮੋਂਗਾ ਦੇ ਨਾਲ ਇਸ ਤਜਰਬੇਕਾਰ ਕ੍ਰਿਕਟਰ ਵੱਲੋਂ ਲਿਖੀ ਗਈ ‘ਆਈ ਹੈਵ ਦਿ ਸਟ੍ਰੀਟਸ : ਏ ਕੁੱਟੀ ਕ੍ਰਿਕਟ ਸਟੋਰੀ’ ਕ੍ਰਿਕਟ ਸਟਾਰ ਬਣਨ ਤੋਂ ਪਹਿਲਾਂ ਅਸ਼ਵਿਨ ਦੀ ਜ਼ਿੰਦਗੀ ਦਾ ਇਕ ਸੂਖਮ ਤੇ ਸਪੱਸ਼ਟ ਕਿਰਦਾਰ ਪੇਸ਼ ਕਰਨ ਦਾ ਵਾਅਦਾ ਕਰਦੀ ਹੈ।
ਅਸ਼ਵਿਨ ਨੇ ਇਕ ਬਿਆਨ ਵਿਚ ਕਿਹਾ,‘‘ਇਕ ਕ੍ਰਿਕਟਰ ਬਣਨ ਦੀ ਆਪਣੀ ਕਹਾਣੀ ਸਾਂਝੀ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਇਸ ਕਿਤਾਬ ਦੇ ਰਾਹੀਂ ਮੈਨੂੰ ਕਈ ਮਹੱਤਵਪੂਰਨ ਕ੍ਰਿਕਟਰਾਂ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ।’’ ਟੈਸਟ ਕ੍ਰਿਕਟ ਵਿਚ ਭਾਰਤ ਦੇ ਸਭ ਤੋਂ ਵੱਡੇ ਮੈਚ ਜੇਤੂਆਂ ਵਿਚੋਂ ਇਕ ਮੰਨੇ ਜਾਣ ਵਾਲੇ ਅਸ਼ਵਿਨ ਨੂੰ ਉਸ ਦੀਆਂ ਸ਼ਲਾਘਾਯੋਗ ਉਪਲਬੱਧੀਆਂ ਲਈ ਜਾਣਿਆ ਜਾਂਦਾ ਹੈ, ਜਿਸ ਵਿਚ 300 ਟੈਸਟ ਵਿਕਟਾਂ ਤਕ ਸਭ ਤੋਂ ਜਲਦੀ ਪਹੁੰਚਣ ਵਾਲਾ ਗੇਂਦਬਾਜ਼ ਬਣਨਾ ਵੀ ਸ਼ਾਮਲ ਹੈ। ਵਿਸ਼ਵ ਕੱਪ 2011 ਦੀ ਜੇਤੂ ਟੀਮ ਦੇ ਮੈਂਬਰ ਇਸ 37 ਸਾਲਾ ਕ੍ਰਿਕਟਰ ਦੇ ਨਾਂ 2 ਆਈ. ਪੀ. ਐੱਲ. ਖਿਤਾਬ ਤੇ ਇਕ ਚੈਂਪੀਅਨਸ ਲੀਗ ਟੀ-20 ਟਰਾਫੀ ਵੀ ਹੈ।
T20 WC 2024 SL vs SA : ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਨੂੰ ਦਿੱਤਾ 78 ਦੌੜਾਂ ਦਾ ਟੀਚਾ
NEXT STORY