ਸਪੋਰਟਸ ਡੈਸਕ— ਸਨਰਾਈਜ਼ਰਜ਼ ਹੈਦਰਾਬਾਦ ਨੂੰ ਕਰੀਬੀ ਮੁਕਾਬਲੇ 'ਚ ਹਰਾਉਣ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਪ੍ਰਦਰਸ਼ਨ 'ਚ ਸੁਧਾਰ ਦੀ ਕਾਫੀ ਗੁੰਜਾਇਸ਼ ਹੈ। ਜਿੱਤ ਲਈ 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਨੇ ਇਕ ਵਿਕਟ 'ਤੇ 132 ਦੌੜਾਂ ਬਣਾ ਲਈਆਂ ਹਨ ਪਰ ਤਿੰਨ ਵਿਕਟ ਲਗਾਤਾਰ ਡਿੱਗਣ ਨਾਲ ਸਨਰਾਈਜ਼ਰਜ਼ ਮੈਚ 'ਚ ਪਰਤੇ। ਅਸਵਿਨ ਨੇ ਮੈਚ ਦੇ ਬਾਅਦ ਕਿਹਾ, ''ਇਹ ਕਾਫੀ ਕਰੀਬੀ ਹੋ ਗਿਆ ਸੀ। ਅਸੀਂ ਕਾਫੀ ਕਰੀਬੀ ਮੈਚ ਖੇਡੇ ਪਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਸੁਧਾਰ ਦੀ ਗੁੰਜਾਇਸ਼ ਹੈ।''

ਮੁਜੀਬਰ ਰਹਿਮਾਨ ਦਾ ਬਚਾਅ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦਾ ਇਹ ਸਪਿਨਰ ਨਵੀਂ ਗੇਂਦ ਨਾਲ ਕਮਾਲ ਕਰ ਸਕਦਾ ਹੈ। ਉਨ੍ਹਾਂ ਕਿਹਾ, ''ਮੁਜੀਬ ਮੋਹਾਲੀ ਦੇ ਵਿਕਟ ਤੋਂ ਵਾਕਫ ਹੈ ਅਤੇ ਉਸ ਨੂੰ ਪਤਾ ਹੈ ਕਿ ਕਿਸ ਲਾਈਨ ਅਤੇ ਲੈਂਥ ਨਾਲ ਗੇਂਦ ਕਰਾਉਣੀ ਹੈ। ਉਸ ਨੇ ਚੰਗੀ ਗੇਂਦਬਾਜ਼ੀ ਕੀਤੀ। ਉਸ ਨੇ ਨਵੀਂ ਗੇਂਦ ਸੰਭਾਲੀ ਅਤੇ ਅਫਗਾਨਿਸਤਾਨ ਲਈ ਵੀ ਉਹ ਗੇਂਦਬਾਜ਼ੀ ਦੀ ਸ਼ੁਰੂਆਤ ਕਰਦਾ ਆਇਆ ਹੈ।'' ਸਨਰਾਈਜ਼ਰਜ਼ ਦੇ ਕਪਤਾਨ ਭੁਵਨੇਸ਼ਵਰ ਨੇ ਕਿਹਾ ਕਿ ਉਹ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਤੋਂ ਖੁਸ਼ ਹੈ, ਖਾਸ ਕਰਕੇ ਤ੍ਰੇਲ ਨੂੰ ਦੇਖਦੇ ਹਏ ਇਹ ਚੰਗਾ ਪ੍ਰਦਰਸ਼ਨ ਸੀ। ਉਨ੍ਹਾਂ ਕਿਹਾ, ''ਤ੍ਰੇਲ ਦੇ ਰਹਿੰਦੇ ਗੇਂਦਬਾਜ਼ਾਂ ਨੇ ਜੋ ਪ੍ਰਦਰਸ਼ਨ ਕੀਤਾ, ਮੈਂ ਉਸ ਤੋਂ ਖੁਸ਼ ਹਾਂ। ਯਾਰਕਰ ਅਤੇ ਹੌਲੀਆਂ ਗੇਂਦਾਂ ਕਰਾਉਣਾ ਮੁਸ਼ਕਲ ਸੀ ਪਰ ਅਸੀਂ ਆਪਣੀ ਰਣਨੀਤੀ 'ਤੇ ਬਖੂਬੀ ਅਮਲ ਕੀਤਾ।''
ਵਾਰਨਰ ਤੇ ਬੇਅਰਸਟਾਅ ਦੇ ਬੱਲੇ ਨੂੰ ਰੋਕਣਾ ਸਾਡੇ ਲਈ ਸੀ ਖਾਸ ਟੀਚਾ, ਅੰਕਿਤ ਰਾਜਪੂਤ
NEXT STORY