ਇੰਟਰਨੈਸ਼ਨਲ ਡੈਸਕ : ਭਾਰਤ ਦੇ ਰਵਿੰਦਰ ਨੂੰ ਰੂਸ ਦੇ ਉਫਾ ’ਚ ਆਯੋਜਿਤ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ 61 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਦੇ ਫਾਈਨਲ ’ਚ ਬੁੱਧਵਾਰ ਨੂੰ ਈਰਾਨੀ ਪਹਿਲਵਾਨ ਰਹਿਮਾਨ ਮੂਸਾ ਤੋਂ 3-9 ਨਾਲ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਰਵਿੰਦਰ ਦੀ ਫਾਈਨਲ ਬਾਊਟ ਤੋਂ ਇਲਾਵਾ ਤਿੰਨ ਹੋਰ ਭਾਰਤੀ ਪਹਿਲਵਾਨ ਕਾਂਸੀ ਤਮਗੇ ਲਈ ਉਤਰੇ।
ਭਾਰਤ ਦੇ ਯਸ਼ ਨੇ 74 ਕਿਲੋਗ੍ਰਾਮ ਫ੍ਰੀਸਟਾਈਲ ਵਰਗ ’ਚ ਕਿਰਗਿਸਤਾਨ ਦੇ ਪਹਿਲਵਾਨ ਨੂੰ 12-6 ਨਾਲ, ਪ੍ਰਿਥਵੀਰਾਜ ਪਾਟਿਲ ਨੇ 92 ਕਿਲੋਗ੍ਰਾਮ ’ਚ ਰੂਸੀ ਪਹਿਲਵਾਨ ਨੂੰ 2-1 ਨਾਲ ਅਤੇ ਕੁਮਾਰ ਅਨਿਰੁੱਧ ਨੇ 125 ਕਿਲੋਗ੍ਰਾਮ ਫ੍ਰੀਸਟਾਈਲ ਵਰਗ ’ਚ ਅਜ਼ਰਬੈਜਾਨ ਦੇ ਪਹਿਲਵਾਨ ਨੂੰ 7-2 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗੌਰਵ ਬਾਲਿਅਨ ਨੇ 79 ਕਿਲੋਗ੍ਰਾਮ ਫ੍ਰੀਸਟਾਈਲ ਵਰਗ ’ਚ ਅਤੇ ਦੀਪਕ ਨੇ 97 ਕਿਲੋਗ੍ਰਾਮ ਫ੍ਰੀਸਟਾਈਲ ਵਰਗ ’ਚ ਕਾਂਸੀ ਤਮਗੇ ਜਿੱਤੇ ਸਨ।
ਕਮਲਪ੍ਰੀਤ ਕੌਰ ਨੂੰ ਇੰਟਰਨੈਸ਼ਨਲ ਹਾਰਵੈਸਟ ਟੈਨਿਸ ਅਕੈਡਮੀ ਨੇ 10 ਲੱਖ ਦਾ ਇਨਾਮ ਦੇ ਕੇ ਕੀਤਾ ਸਨਮਾਨਿਤ
NEXT STORY