ਸਪੋਰਟਸ ਡੈਸਕ: ਆਈਪੀਐੱਲ 2024 ਦਾ 52ਵਾਂ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਈਟਨਸ ਵਿਚਾਲੇ ਸ਼ਾਮ 7.30 ਵਜੇ ਤੋਂ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਦੋਵੇਂ ਟੀਮਾਂ ਲਈ ਕਰੋ ਜਾਂ ਮਰੋ ਦਾ ਮੈਚ ਹੋਵੇਗਾ ਕਿਉਂਕਿ ਬੈਂਗਲੁਰੂ ਅਤੇ ਗੁਜਰਾਤ ਨੂੰ ਆਪਣੀਆਂ ਉਮੀਦਾਂ ਕਾਇਮ ਰੱਖਣ ਲਈ ਅੱਜ ਕਿਸੇ ਵੀ ਕੀਮਤ 'ਤੇ ਜਿੱਤ ਦਰਜ ਕਰਨੀ ਪਵੇਗੀ। ਬੈਂਗਲੁਰੂ ਦਸ ਮੈਚਾਂ ਵਿੱਚ ਛੇ ਅੰਕਾਂ ਨਾਲ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਹੈ ਜਦਕਿ ਟਾਈਟਨਸ ਦਸ ਮੈਚਾਂ ਵਿੱਚ ਅੱਠ ਅੰਕਾਂ ਨਾਲ ਅੱਠਵੇਂ ਸਥਾਨ ’ਤੇ ਹੈ।
ਹੈੱਡ ਟੂ ਹੈੱਡ
ਕੁੱਲ ਮੈਚ - 4
ਬੈਂਗਲੁਰੂ - 2 ਜਿੱਤਾਂ
ਗੁਜਰਾਤ - 2 ਜਿੱਤਾਂ
ਪਿੱਚ ਰਿਪੋਰਟ
ਬੈਂਗਲੁਰੂ ਦੀ ਵਿਕਟ ਤੋਂ ਬੱਲੇਬਾਜ਼ੀ ਦੇ ਅਨੁਕੂਲ ਹੋਣ ਦੀ ਉਮੀਦ ਹੈ ਕਿਉਂਕਿ ਪਿੱਚ ਅਸਲ ਉਛਾਲ ਮਿਲ ਰਿਹਾ ਹੈ। ਹਾਲਾਂਕਿ, ਪਹਿਲੀ ਪਾਰੀ ਵਿੱਚ ਪਾਵਰਪਲੇ ਦੇ ਦੌਰਾਨ ਕੁਝ ਸੀਮ ਮੂਵਮੈਂਟ ਦੀ ਉਮੀਦ ਹੈ।
ਮੌਸਮ
ਬੈਂਗਲੁਰੂ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੈਚ ਦੇ ਸ਼ੁਰੂ ਵਿੱਚ ਤਾਪਮਾਨ 36 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਨਮੀ 20 ਫੀਸਦੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ, ਜਿਸਦਾ ਮਤਲਬ ਹੈ ਕਿ ਤ੍ਰੇਲ ਦੂਜੀ ਪਾਰੀ ਵਿੱਚ ਵੱਡੀ ਭੂਮਿਕਾ ਨਹੀਂ ਨਿਭਾਏਗੀ।
ਸੰਭਾਵਿਤ ਪਲੇਇੰਗ 11
ਰਾਇਲ ਚੈਲੰਜਰਜ਼ ਬੈਂਗਲੁਰੂ: ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਵਿਲ ਜੈਕਸ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪਨਿਲ ਸਿੰਘ, ਕਰਨ ਸ਼ਰਮਾ, ਮੁਹੰਮਦ ਸਿਰਾਜ, ਯਸ਼ ਦਿਆਲ।
ਗੁਜਰਾਤ ਟਾਇਟਨਸ: ਸ਼ੁਭਮਨ ਗਿੱਲ (ਕਪਤਾਨ), ਰਿਧੀਮਾਨ ਸਾਹਾ/ਮੈਥਿਊ ਵੇਡ (ਵਿਕਟਕੀਪਰ), ਸਾਈ ਸੁਦਰਸ਼ਨ, ਅਜ਼ਮਤੁੱਲਾ ਓਮਰਜ਼ਈ/ਵਿਜੇ ਸ਼ੰਕਰ, ਸ਼ਾਹਰੁਖ ਖਾਨ, ਡੇਵਿਡ ਮਿਲਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਆਰ. ਸਾਈ ਕਿਸ਼ੋਰ, ਸੰਦੀਪ ਵਾਰੀਅਰ, ਨੂਰ ਅਹਿਮਦ/ਸਪੈਂਸਰ ਜਾਨਸਨ, ਮੋਹਿਤ ਸ਼ਰਮਾ
ਵਾਨਖੇੜੇ 'ਚ 12 ਸਾਲ ਬਾਅਦ ਜਿੱਤੇ ਨਾਈਟ ਰਾਈਡਰਜ਼, ਜਾਣੋ ਮੁੰਬਈ ਦੀ ਹਾਰ ਦੇ 5 ਮੁੱਖ ਕਾਰਨ
NEXT STORY