ਚਾਰਲੈੱਟ (ਅਮਰੀਕਾ)– ਰੀਅਲ ਮੈਡ੍ਰਿਡ ਨੇ ਜ਼ਿਆਦਾਤਰ ਸਮੇਂ 10 ਖਿਡਾਰੀਆਂ ਦੇ ਨਾਲ ਖੇਡਣ ਦੇ ਬਾਵਜੂਦ ਜੂਡ ਬੇਲਿੰਗਹੈਮ ਤੇ ਅਰਡ ਗੂਲਰ ਦੇ ਪਹਿਲੇ ਹਾਫ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਕਲੱਬ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਮੈਚ ਵਿਚ ਪਚੁਕਾ ਨੂੰ 3-1 ਨਾਲ ਹਰਾ ਦਿੱਤਾ। ਇੱਥੇ ਖੇਡੇ ਗਏ ਮੈਚ ਦੇ ਸੱਤਵੇਂ ਮਿੰਟ ਵਿਚ ਡਿਫੈਂਡਰ ਰਾਓਲ ਐਸੇਨਸੀਓ ਨੂੰ ਰੈੱਡ ਕਾਰਡ ਮਿਲਿਆ, ਜਿਸ ਕਾਰਨ ਉਸ ਨੂੰ ਮੈਦਾਨ ਛੱਡਣਾ ਪਿਆ। ਇਸ ਤੋਂ ਬਾਅਦ ਰੀਅਲ ਮੈਡ੍ਰਿਡ ਨੂੰ ਬਾਕੀ ਮੈਚ 10 ਖਿਡਾਰੀਆਂ ਦੇ ਨਾਲ ਖੇਡਣਾ ਪਿਆ।
ਇਸ ਨਾਲ ਹਾਲਾਂਕਿ ਕੋਈ ਫਰਕ ਨਹੀਂ ਪਿਆ ਕਿਉਂਕਿ ਰੀਅਲ ਮੈਡ੍ਰਿਡ ਨੇ ਮੈਕਸੀਕੋ ਦੇ ਕਲੱਬ ’ਤੇ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਪੂਰਾ ਦਬਦਬਾ ਬਣਾਈ ਰੱਖਿਆ ਤੇ ਜ਼ਾਬੀ ਅਲੋਂਸੋ ਨੂੰ ਇਸ ਸਪੈਨਿਸ਼ ਕਲੱਬ ਦੇ ਕੋਚ ਦੇ ਰੂਪ ਵਿਚ ਪਹਿਲੀ ਜਿੱਤ ਦਿਵਾਈ।
ਰੀਅਲ ਮੈਡ੍ਰਿਡ ਦੇ ਸਟਾਰ ਸਟ੍ਰਾਈਕਰ ਕਾਇਲਿਆਨ ਐਮਬਾਪੇ ਬੀਮਾਰ ਹੋਣ ਕਾਰਨ ਕਲੱਬ ਵਿਸ਼ਵ ਕੱਪ ਦੇ ਦੋਵੇਂ ਮੈਚ ਨਹੀਂ ਖੇਡ ਸਕਿਆ। ਉਹ ਹਸਪਤਾਲ ਵਿਚ ਦਾਖਲ ਹੈ, ਜਿਸ ਕਾਰਨ ਉਹ ਚਾਰਲੈੱਟ ਨਹੀਂ ਜਾ ਸਕਿਆ ਪਰ ਟੀਮ ਨੂੰ ਉਮੀਦ ਹੈ ਕਿ ਉਹ ਵੀਰਵਾਰ ਨੂੰ ਸਾਲਜ਼ਬਰਗ ਵਿਰੁੱਧ ਹੋਣ ਵਾਲੇ ਮੈਚ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਵੇਗਾ।
IND vs ENG ਟੈਸਟ ਸੀਰੀਜ਼ ਵਿਚਾਲੇ ਲੰਡਨ 'ਚ ਹੋਇਆ ਭਾਰਤੀ ਕ੍ਰਿਕਟਰ ਦਾ ਦਿਹਾਂਤ, ਖੇਡ ਜਗਤ 'ਚ ਸੋਗ ਦੀ ਲਹਿਰ
NEXT STORY