ਥਿੰਪੂ- ਭਾਰਤ ਨੇ ਬੁੱਧਵਾਰ ਨੂੰ ਇੱਥੇ ਸੈਫ ਅੰਡਰ-17 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਆਪਣੇ ਚੌਥੇ ਮੈਚ ਵਿਚ ਭੂਟਾਨ ਨੂੰ 5-0 ਨਾਲ ਕਰਾਰੀ ਹਾਰ ਦਿੱਤੀ। ਭਾਰਤੀ ਟੀਮ ਪਹਿਲੇ ਹਾਫ ਵਿਚ 3-0 ਨਾਲ ਬੜ੍ਹਤ ’ਤੇ ਸੀ। ਦੋਵਾਂ ਟੀਮਾਂ ਵਿਚਾਲੇ 4 ਦਿਨਾਂ ਵਿਚ ਇਹ ਦੂਜਾ ਮੁਕਾਬਲਾ ਸੀ। ਪਹਿਲੇ ਮੈਚ ਵਿਚ ਭਾਰਤ ਨੇ 8-0 ਨਾਲ ਜਿੱਤ ਹਾਸਲ ਕੀਤੀ ਸੀ।
ਭਾਰਤੀ ਫਾਰਵਰਡ ਅਨੁਸ਼ਕਾ ਕੁਮਾਰ ਨੇ ਚੌਥੇ ਤੇ 16ਵੇਂ ਮਿੰਟ ਵਿਚ ਦੋ ਗੋਲ ਕੀਤੇ ਜਦਕਿ 5ਵਾਂ ਗੋਲ ਕਰਨ ਵਿਚ ਮਦਦ ਕੀਤੀ। ਇਸ ਨਾਲ ਟੂਰਨਾਮੈਂਟ ਵਿਚ ਹੁਣ ਤੱਕ ਉਸਦੇ ਗੋਲਾਂ ਦੀ ਗਿਣਤੀ 7 ਹੋ ਗਈ ਹੈ। ਹੋਰ ਗੋਲ ਸ਼ਵੇਤਾ ਰਾਣੀ (24ਵੇਂ ਮਿੰਟ), ਜੁਲਾਨ ਨੋਂਗਮਾਈਥੇਮ (77ਵੇਂ ਮਿੰਟ) ਤੇ ਨੀਰਾ ਚਾਨੂ ਲੋਂਗਜਾਮ (90+5ਵੇਂ ਮਿੰਟ) ਨੇ ਕੀਤੇ। ਭਾਰਤ ਨੇ ਇਸ ਤਰ੍ਹਾਂ ਬਿਨਾਂ ਕੋਈ ਗੋਲ ਖਾਦੇ 22 ਗੋਲ ਕਰ ਕੇ ਚਾਰ ਮੈਚਾਂ ਵਿਚ ਆਪਣੀ ਚੌਥੀ ਜਿੱਤ ਦਰਜ ਕੀਤੀ ਤੇ ਅੰਕ ਸੂਚੀ ਵਿਚ ਚੋਟੀ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ। ਭਾਰਤ ਹੁਣ ਚਾਰ ਮੈਚਾਂ ਵਿਚੋਂ 12 ਅੰਕਾਂ ਨਾਲ ਗਰੁੱਪ ਵਿਚ ਚੋਟੀ ’ਤੇ ਹੈ।
ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ
NEXT STORY